20 ਸਾਲਾਂ ਤੋਂ ਕੱਚੇ ਪੇਂਡੂ ਡਿਸਪੈਂਸਰੀਆਂ ਵਿੱਚ ਕੰਮ ਕਰਦੇ ਰੂਰਲ ਫਾਰਮੇਸੀ ਅਫਸਰ ਅਤੇ ਦਰਜਾ ਚਾਰ ਮੁਲਾਜ਼ਮ ਵੀ 27 ਨੂੰ ਦੀ ਮਹਾਂਹੜਤਾਲ ਵਿੱਚ ਲੈਣਗੇ ਭਾਗ:ਸੂਬਾ ਪ੍ਰਧਾਨ ਚੌਹਾਨ*
20 ਸਾਲਾਂ ਤੋਂ ਕੱਚੇ ਪੇਂਡੂ ਡਿਸਪੈਂਸਰੀਆਂ ਵਿੱਚ ਕੰਮ ਕਰਦੇ ਰੂਰਲ ਫਾਰਮੇਸੀ ਅਫਸਰ ਅਤੇ ਦਰਜਾ ਚਾਰ ਮੁਲਾਜ਼ਮ ਵੀ 27 ਨੂੰ ਦੀ ਮਹਾਂਹੜਤਾਲ ਵਿੱਚ ਲ
*20 ਸਾਲਾਂ ਤੋਂ ਕੱਚੇ ਪੇਂਡੂ ਡਿਸਪੈਂਸਰੀਆਂ ਵਿੱਚ ਕੰਮ ਕਰਦੇ ਰੂਰਲ ਫਾਰਮੇਸੀ ਅਫਸਰ ਅਤੇ ਦਰਜਾ ਚਾਰ ਮੁਲਾਜ਼ਮ ਵੀ 27 ਨੂੰ ਦੀ ਮਹਾਂਹੜਤਾਲ ਵਿੱਚ ਲੈਣਗੇ ਭਾਗ:ਸੂਬਾ ਪ੍ਰਧਾਨ ਚੌਹਾਨ*
2006 ਤੋਂ ਪਿੰਡਾਂ ਦੀਆਂ ਡਿਸਪੈਂਸਰੀ ਵਿੱਚ ਕੰਮ ਕਰ ਰਹੇ ਰੂਰਲ ਹੈਲਥ ਫਾਰਮੇਸੀ ਅਫਸਰ ਅਤੇ ਦਰਜਾ ਚਾਰ ਮੁਲਾਜ਼ਮ ਜੋ ਕਿ 20 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਇਹਨਾਂ ਮੁਲਾਜ਼ਮਾਂ ਨੂੰ ਸਰਕਾਰ ਬਣਨ ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਆਪਣੇ ਹਰੇ ਪੈਨ ਨਾਲ ਪੱਕੇ ਕਰਨ ਦਾ ਲਾਰਾ ਲਾ ਕੇ ਇਹਨਾਂ ਤੋਂ ਵੋਟਾਂ ਤਾਂ ਲੈ ਲਈਆਂ ਪਰ ਸਰਕਾਰ ਬਣਨ ਤੋਂ ਬਾਅਦ ਇਹਨਾਂ ਮੁਲਾਜ਼ਮਾਂ ਦੀ ਕੋਈ ਸਾਰ ਨਹੀਂ ਲਈ । ਇੱਥੋਂ ਤੱਕ ਕੀ ਹਾਈਕੋਰਟ ਦੇ ਬਰਾਬਰ ਕੰਮ ਤੇ ਬਰਾਬਰ ਤਨਖਾਹ ਦੇ ਹੁਕਮਾਂ ਨੂੰ ਵੀ ਇਹਨਾਂ ਮੁਲਾਜ਼ਮਾਂ ਤੇ ਲਾਗੂ ਨਹੀਂ ਕੀਤਾ ਗਿਆ । ਜਿਸ ਨਾਲ ਇਹਨਾਂ ਮੁਲਾਜ਼ਮਾਂ ਦਾ ਹਰ ਮਹੀਨੇ 25 ਹਜ਼ਾਰ ਤੋਂ ਵੱਧ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਜੁਲਾਈ 2026। ਵਿੱਚ ਮਾਨ ਸਰਕਾਰ ਨੇ ਇਹਨਾਂ ਮੁਲਾਜ਼ਮਾਂ ਦਾ ਸਾਰਾ ਡਾਟਾ ਹੈਡ ਆਫਿਸ ਵਿਖੇ ਮੰਗਵਾ ਲਿਆ ਜਿਸ ਤੇ ਕਿ ਮੁਲਾਜ਼ਮਾਂ ਨੂੰ ਉਮੀਦ ਹੋਈ ਕਿ ਸਾਨੂੰ ਸਰਕਾਰ ਨਵੇਂ ਬਣਨ ਜਾ ਰਹੇ ਐਕਟ ਵਿੱਚ ਪੱਕਾ ਕਰ ਦਏਗੀ ਪਰ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਐਕਟ ਪਾਸ ਨਾ ਕਰਕੇ ਸਰਕਾਰ ਨੇ ਇੱਕ ਵਾਰ ਫਿਰ ਇਹਨਾਂ ਮੁਲਾਜ਼ਮਾਂ ਨੂੰ ਧੋਖਾ ਦਿੱਤਾ ਜਿਸ ਕਰਕੇ ਇਹਨਾਂ ਨਾਲ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਰੋਹ ਬਹੁਤ ਪ੍ਰਚੰਡ ਹੋ ਚੁੱਕਾ ਹੈ। ਹੁਣ ਇਹ ਮੁਲਾਜ਼ਮ ਹਰ ਤਰੀਕੇ ਨਾਲ ਸਰਕਾਰ ਦਾ ਵਿਰੋਧ ਕਰਨ ਨੂੰ ਤਿਆਰ ਹਨ।
ਜਥੇਬੰਦੀ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਸਰਕਾਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲਾਰੇ ਲਾਉਂਦੀ ਹੋਈ ਪ੍ਰਤੀਤ ਹੋ ਰਹੀ ਹੈ ਕਿਉਂਕਿ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਵਿੱਚ ਬਿੱਲ ਪਾਸ ਕਰਕੇ ਸਾਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਜੋ ਕਿ ਪੂਰਾ ਨਹੀਂ ਹੋ ਸਕਿਆ। ਹੁਣ ਸਰਕਾਰ ਤੋਂ ਸਾਨੂੰ ਉਮੀਦ ਬਹੁਤ ਘੱਟ ਗਈ ਹੈ ਇਸ ਲਈ ਹੁਣ ਸਰਕਾਰ ਦਾ ਤਿੱਖਾ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਹੈ। ਸਾਰੇ ਮੰਤਰੀਆਂ ਨੂੰ ਜਿੱਥੇ ਵੀ ਉਹ ਜਾਣਗੇ ਯੂਨੀਅਨ ਦੇ ਆਗੂ ਉਹਨਾਂ ਨੂੰ ਘੇਰਨਗੇ ਅਤੇ ਵਾਅਦਾ ਖਿਲਾਫੀ ਦਾ ਜਵਾਬ ਮੰਗਣਗੇ। ਇਸੇ ਕੜੀ ਵਿੱਚ ਸਾਂਝਾ ਮੁਲਾਜ਼ਮ ਫਰੰਟ ਪੰਜਾਬ ਵੱਲੋਂ 27 ਅਗਸਤ ਨੂੰ ਕੀਤੀ ਜਾ ਰਹੀ ਮਹਾਂ ਹੜਤਾਲ ਵਿੱਚ ਇਹ ਮੁਲਾਜ਼ਮ ਵੀ ਵੱਧ ਚੜ੍ਹ ਕੇ ਹਿੱਸਾ ਲੈਣਗੇ ਅਤੇ ਸਮੂਹਿਕ ਛੁੱਟੀ ਲੈ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ।ਇਸ ਮੌਕੇ ਸੂਬਾ ਜਨਰਲ ਸਕੱਤਰ ਸਵਰਤ ਸ਼ਰਮਾ, ਖਜਾਨਚੀ ਗੁਰਵਿੰਦਰ ਸਿੰਘ ਨੀਰ, ਸੀਨੀਅਰ ਵਾਇਜ਼ ਪ੍ਰਧਾਨ ਹਰਿੰਦਰ ਸਿੰਘ ਧੂੰਦਾ, ਸੰਦੀਪ ਕੌਰ ਜਲੰਧਰ, ਰੀਨਾ ਰਾਏ ਮੋਹਾਲੀ, ਦੀਪਕ ਸ਼ਰਮਾ ਹੁਸ਼ਿਆਰਪੁਰ, ਮਨੀਸ਼ ਸ਼ਰਮਾ*20 ਸਾਲਾਂ ਤੋਂ ਕੱਚੇ ਪੇਂਡੂ ਡਿਸਪੈਂਸਰੀਆਂ ਵਿੱਚ ਕੰਮ ਕਰਦੇ ਰੂਰਲ ਫਾਰਮੇਸੀ ਅਫਸਰ ਅਤੇ ਦਰਜਾ ਚਾਰ ਮੁਲਾਜ਼ਮ ਵੀ 27 ਨੂੰ ਦੀ ਮਹਾਂਹੜਤਾਲ ਵਿੱਚ ਲੈਣਗੇ ਭਾਗ*
2006 ਤੋਂ ਪਿੰਡਾਂ ਦੀਆਂ ਡਿਸਪੈਂਸਰੀ ਵਿੱਚ ਕੰਮ ਕਰ ਰਹੇ ਰੂਰਲ ਹੈਲਥ ਫਾਰਮੇਸੀ ਅਫਸਰ ਅਤੇ ਦਰਜਾ ਚਾਰ ਮੁਲਾਜ਼ਮ ਜੋ ਕਿ 20 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਇਹਨਾਂ ਮੁਲਾਜ਼ਮਾਂ ਨੂੰ ਸਰਕਾਰ ਬਣਨ ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਆਪਣੇ ਹਰੇ ਪੈਨ ਨਾਲ ਪੱਕੇ ਕਰਨ ਦਾ ਲਾਰਾ ਲਾ ਕੇ ਇਹਨਾਂ ਤੋਂ ਵੋਟਾਂ ਤਾਂ ਲੈ ਲਈਆਂ ਪਰ ਸਰਕਾਰ ਬਣਨ ਤੋਂ ਬਾਅਦ ਇਹਨਾਂ ਮੁਲਾਜ਼ਮਾਂ ਦੀ ਕੋਈ ਸਾਰ ਨਹੀਂ ਲਈ । ਇੱਥੋਂ ਤੱਕ ਕੀ ਹਾਈਕੋਰਟ ਦੇ ਬਰਾਬਰ ਕੰਮ ਤੇ ਬਰਾਬਰ ਤਨਖਾਹ ਦੇ ਹੁਕਮਾਂ ਨੂੰ ਵੀ ਇਹਨਾਂ ਮੁਲਾਜ਼ਮਾਂ ਤੇ ਲਾਗੂ ਨਹੀਂ ਕੀਤਾ ਗਿਆ । ਜਿਸ ਨਾਲ ਇਹਨਾਂ ਮੁਲਾਜ਼ਮਾਂ ਦਾ ਹਰ ਮਹੀਨੇ 25 ਹਜ਼ਾਰ ਤੋਂ ਵੱਧ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਜੁਲਾਈ 2026। ਵਿੱਚ ਮਾਨ ਸਰਕਾਰ ਨੇ ਇਹਨਾਂ ਮੁਲਾਜ਼ਮਾਂ ਦਾ ਸਾਰਾ ਡਾਟਾ ਹੈਡ ਆਫਿਸ ਵਿਖੇ ਮੰਗਵਾ ਲਿਆ ਜਿਸ ਤੇ ਕਿ ਮੁਲਾਜ਼ਮਾਂ ਨੂੰ ਉਮੀਦ ਹੋਈ ਕਿ ਸਾਨੂੰ ਸਰਕਾਰ ਨਵੇਂ ਬਣਨ ਜਾ ਰਹੇ ਐਕਟ ਵਿੱਚ ਪੱਕਾ ਕਰ ਦਏਗੀ ਪਰ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਐਕਟ ਪਾਸ ਨਾ ਕਰਕੇ ਸਰਕਾਰ ਨੇ ਇੱਕ ਵਾਰ ਫਿਰ ਇਹਨਾਂ ਮੁਲਾਜ਼ਮਾਂ ਨੂੰ ਧੋਖਾ ਦਿੱਤਾ ਜਿਸ ਕਰਕੇ ਇਹਨਾਂ ਨਾਲ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਰੋਹ ਬਹੁਤ ਪ੍ਰਚੰਡ ਹੋ ਚੁੱਕਾ ਹੈ। ਹੁਣ ਇਹ ਮੁਲਾਜ਼ਮ ਹਰ ਤਰੀਕੇ ਨਾਲ ਸਰਕਾਰ ਦਾ ਵਿਰੋਧ ਕਰਨ ਨੂੰ ਤਿਆਰ ਹਨ।
ਜਥੇਬੰਦੀ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਸਰਕਾਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲਾਰੇ ਲਾਉਂਦੀ ਹੋਈ ਪ੍ਰਤੀਤ ਹੋ ਰਹੀ ਹੈ ਕਿਉਂਕਿ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਵਿੱਚ ਬਿੱਲ ਪਾਸ ਕਰਕੇ ਸਾਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਜੋ ਕਿ ਪੂਰਾ ਨਹੀਂ ਹੋ ਸਕਿਆ। ਹੁਣ ਸਰਕਾਰ ਤੋਂ ਸਾਨੂੰ ਉਮੀਦ ਬਹੁਤ ਘੱਟ ਗਈ ਹੈ ਇਸ ਲਈ ਹੁਣ ਸਰਕਾਰ ਦਾ ਤਿੱਖਾ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਹੈ। ਸਾਰੇ ਮੰਤਰੀਆਂ ਨੂੰ ਜਿੱਥੇ ਵੀ ਉਹ ਜਾਣਗੇ ਯੂਨੀਅਨ ਦੇ ਆਗੂ ਉਹਨਾਂ ਨੂੰ ਘੇਰਨਗੇ ਅਤੇ ਵਾਅਦਾ ਖਿਲਾਫੀ ਦਾ ਜਵਾਬ ਮੰਗਣਗੇ। ਇਸੇ ਕੜੀ ਵਿੱਚ ਸਾਂਝਾ ਮੁਲਾਜ਼ਮ ਫਰੰਟ ਪੰਜਾਬ ਵੱਲੋਂ ਕੀਤੀ ਜਾ ਰਹੀ ਮਹਾਂ ਹੜਤਾਲ ਵਿੱਚ ਇਹ ਮੁਲਾਜ਼ਮ ਵੀ ਵੱਧ ਚੜ੍ਹ ਕੇ ਹਿੱਸਾ ਲੈਣਗੇ ਅਤੇ ਸਮੂਹਿਕ ਛੁੱਟੀ ਲੈ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ।ਇਸ ਮੌਕੇ ਸੂਬਾ ਜਨਰਲ ਸਕੱਤਰ ਸਵਰਤ ਸ਼ਰਮਾ, ਖਜਾਨਚੀ ਗੁਰਵਿੰਦਰ ਸਿੰਘ ਨੀਰ, ਸੀਨੀਅਰ ਵਾਇਜ਼ ਪ੍ਰਧਾਨ ਹਰਿੰਦਰ ਸਿੰਘ ਧੂੰਦਾ, ਦਰਜਾ ਚਾਰ ਦੇ ਆਗੂ ਨਵਤੇਜ ਸਿੰਘ, ਸੰਦੀਪ ਕੌਰ ਜਲੰਧਰ, ਰੀਨਾ ਰਾਏ ਮੋਹਾਲੀ, ਦੀਪਕ ਸ਼ਰਮਾ ਹੁਸ਼ਿਆਰਪੁਰ, ਮਨੀਸ਼ ਸ਼ਰਮਾ ਅੰਮ੍ਰਿਤਸਰ , ਜਗਮੋਹਨ ਬਠਿੰਡਾ,ਮਨਦੀਪ ਕੌਰ, ਸੁਮਿਤ ਸ਼ਰਮਾ ਮੋਗਾ,ਦਰਦ ਚਾਰ ਮੁਲਾਜ਼ਮ ਗੁਰਜੰਟ ਸਿੰਘ, ਸੁਖਦੇਵ ਸਿੰਘ, ਬੂਟਾ ਸਿੰਘ ਆਦਿ ਸਟੇਟ ਕਮੇਟੀ ਮੈਂਬਰ ਹਾਜ਼ਰ ਸਨ।