1984 ਦੰਗਾ ਪੀੜਤਾਂ ਵਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ,ਦੰਗਾ ਪੀੜਤਾਂ ਨੇ ਕੀਤੀ ਭਾਜਪਾ ਹਾਈਕਮਾਂਡ ਤੋਂ ਮੰਗ,ਸੱਜਣ ਕੁਮਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਨਾਂ ਕੀਤੀ ਤਾਂ ਭਾਜਪਾ ਦਾ ਬਾਈਕਾਟ ਹੋਵੇਗਾ ਸੱਜਣ ਕੁਮਾਰ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਲੇ ਭਾਜਪਾ ਸਾਂਸਦਾ ਖ਼ਿਲਾਫ਼ ਕਾਰਵਾਈ ਦੀ ਕਰ ਰਹੇ ਹਨ ਮੰਗ,

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 August 29, 2026 🌐 GPS: Ludhiana

1984 ਦੰਗਾ ਪੀੜਤਾਂ ਵਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ,ਦੰਗਾ ਪੀੜਤਾਂ ਨੇ ਕੀਤੀ ਭਾਜਪਾ ਹਾਈਕਮਾਂਡ ਤੋਂ ਮੰਗ,

ਅੱਜ ਲੁਧਿਆਣਾ ਵਿਖੇ 1984 ਦੰਗਾ ਪੀੜਤਾ ਵੱਲੋਂ ਭਾਜਪਾ ਖਿਲਾਫ ਰੋਸ ਜਾਹਿਰ ਕੀਤਾ ਗਿਆ ਹੈ। ਉਹਨਾਂ ਨੇ ਦੋਸ਼ ਲਗਾਇਆ ਹੈ ਕਿ 1984 ਦੰਗਾ ਦੇ ਦੋਸ਼ੀ ਮਰਹੂਮ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਭਾਜਪਾ ਆਗੂ ਸ਼ਾਮਿਲ ਹੋਏ ਹਨ ਜਿਸ ਨਾਲ 1984 ਦੰਗਾ ਪੀੜਤਾ ਦੇ ਜ਼ਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਹਨ।

ਗੱਲਬਾਤ ਕਰਦਿਆਂ ਦੰਗਾ ਪੀੜ੍ਹਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਅਤੇ ਇਸਤਰੀ ਵਿੰਗ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਨਵੰਬਰ 84 ਵਿੱਚ ਸੱਜਣ ਕੁਮਾਰ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਸੀ ਅਤੇ ਮਾਣਯੋਗ ਅਦਾਲਤ ਵੱਲੋਂ ਉਸਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਨਜ਼ਰਬੰਦੀ ਦੌਰਾਨ ਹੀ ਉਸਦੀ ਮੌਤ ਹੋ ਗਈ ਸੀ ਜਦਕਿ ਜਥੇਬੰਦੀ ਉਸਦੀ ਫਾਂਸੀ ਦੀ ਸਜ਼ਾ ਮੰਗ ਰਹੀ ਸੀ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਉਸਦੀ ਮੌਤ ਤੇ ਦੁਖ ਪ੍ਰਗਟ ਕਰਦਿਆਂ ਉਸਨੂੰ ਆਪਣਾ ਮਸੀਹਾ ਦੱਸਿਆ ਸੀ ਪਰ ਪੀੜਤ ਪਰਿਵਾਰਾਂ ਦੇ ਵਿਰੋਧ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਸਦਾ ਵਿਰੋਧ ਕਰਨ ਤੇ ਉਸਨੂੰ ਇਹ ਬਿਆਨ ਵਾਪਸ ਲੈਣਾ ਪਿਆ,ਉਹਨਾਂ ਨੇ ਕਿਹਾ ਕਿ ਬੀਜੇਪੀ ਦੇ ਇਹਨਾਂ ਸਾਂਸਦਾ ਵਲੋਂ ਸੱਜਣ ਕੁਮਾਰ ਅੰਤਿਮ ਅਰਦਾਸ ਵਿੱਚ ਸ਼ਾਮਲ ਦੰਗਾ ਪੀੜਤਾਂ ਦੇ ਜਖਮਾ ਤੇ ਲੂਣ ਛਿੜਕਣ ਦੇ ਬਰਾਬਰ ਕੰਮ ਕੀਤਾ ਗਿਆ ਹੈ। ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਭਾਜਪਾ ਦੇ ਵੱਡੇ ਆਗੂਆਂ ਨੂੰ ਮਿਲਣ ਲਈ ਸਮਾਂ ਮੰਗਿਆ ਜਾਂਦਾ ਹੈ ਮਗਰ ਕੋਈ ਵੀ ਮਿਲਣ ਦੇ ਲਈ ਸਮਾਨ ਨਹੀਂ ਦਿੰਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਉੱਪਰ ਵੀ ਕਈ ਦੋਸ਼ ਲਗਾਏ ਹਨ।

Scroll to Top