05 ਸਤੰਬਰ ਰਾਤ ਅਤੇ 06 ਸਤੰਬਰ ਐਤਵਾਰ ਸਵੇਰ ਦੇ ਜੀਵਨ  ਜੁਗਤਿ ਸਮਾਗਮ

🗂️ विषय / Category: पंजाब / Punjab 📹 Full Video / पूरा वीडियो 📅 September 6, 2026 🌐 GPS: Amritsar

05 ਸਤੰਬਰ ਰਾਤ ਅਤੇ 06 ਸਤੰਬਰ ਐਤਵਾਰ ਸਵੇਰ ਦੇ ਜੀਵਨ
ਜੁਗਤਿ ਸਮਾਗਮ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ  ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ 01 ਅਗਸਤ ਤੋਂ ਚਲ ਰਹੀ ਜੀਵਨ ਜੁਗਤਿ ਸਮਾਗਮਾ ਦੀ ਲੜੀ ਤਹਿਤ ਕਲ ਰਾਤ ਦੇ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ ਤਹਿਸੀਲਪੁਰ ਅਤੇ ਅੱਜ ਸਵੇਰ ਦੇ ਸਮਾਗਮ ਗੁਰਦੁਆਰਾ ਸਾਹਿਬ ਅਮਨ ਐਵੀਨਿਊ ਬਾਹਰ ਗੇਟ ਹਕੀਮਾਂ ਬੜੀ ਧੂਮ ਧਾਮ ਨਾਲ ਸਜਾਏ ਗਏ।
ਕਲ ਰਾਤ ਭਾਈ ਹਰਪ੍ਰੀਤ ਸਿੰਘ ਜੀ,  ਭਾਈ ਕੁਲਦੀਪ ਸਿੰਘ ਜੀ ਹੰਸਪਾਲ ਅਤੇ ਆਖਿਰ ਵਿੱਚ ਭਾਈ ਸੁਖਬੀਰ ਸਿੰਘ ਜੀ  ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਅਜ ਸਵੇਰੇ ਕੀਰਤਨੀ ਜਥਾ ਸੰਗਤ ਅਮਨ ਐਵੀਨਿਊ, ਭਾਈ ਹਰਪ੍ਰੀਤ ਸਿੰਘ, ਭਾਈ ਨਵਪ੍ਰੀਤ ਸਿੰਘ ਅਤੇ ਭਾਈ ਅਨੂਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਗੁਰਬਾਣੀ ਕੀਰਤਨ ਦੀ ਛੈਹਬਰ ਲਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਦੋਨਾਂ ਸਮਾਗਮਾ ਵਿਚ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੀਆ ਨੇ ਗੁਰਮਤਿ ਵਿਚਾਰਾਂ ਨਾਲ  ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।
ਸਟੇਜ ਦੀ ਸੇਵਾ ਕਰ ਰਾਤ ਭਾਈ ਰਾਜਪਾਲ ਸਿੰਘ ਜੀ  ਸਹਿਜ ਪਾਠ ਵਾਲੇ ਅਤੇ ਅਜ ਸਵੇਰੇ ਗੁਰਬਖਸ਼ ਸਿੰਘ ਬੱਗਾ ਨੇ ਨਿਭਾਈ।
ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ
ਭਾਈ ਬਿਕਰਮਜੀਤ ਸਿੰਘ ਜੀ ਐਡੀਸ਼ਨਲ ਮੈਨੇਜਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
ਹਰਜੀਤ ਸਿੰਘ ਸਭਰਵਾਲ ਜਤਿੰਦਰ ਪਾਲ ਸਿੰਘ ਜਗਜੀਵਨ ਸਿੰਘ ਮਨਜੀਤ ਸਿੰਘ ਡਾਕਟਰ ਆਤਮਜੀਤ ਸਿੰਘ ਬਸਰਾ ਹਰਭਜਨ ਸਿੰਘ ਸੁਰਜੀਤ ਸਿੰਘ ਸਭਰਾ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ ਪ੍ਧਾਨ ਗੁਰਦੁਆਰਾ ਅਮਨ ਐਵੀਨਿਊ
ਜਸਬੀਰ ਸਿੰਘ ਜੀ ਬੈਂਕ ਵਾਲੇ ਸਤਿੰਦਰ ਸਿੰਘ ਚਾਵਲਾ ਸ਼ਰਨਜੀਤ ਸਿੰਘ ਡੀ ਈ ਸੀ ਫੈਨਸ ਵਾਲੇ ਭੁਪਿੰਦਰ ਸਿੰਘ ਰਵਿੰਦਰ ਸਿੰਘ ਵਿੱਕੀ ਗਿਆਨ ਸਿੰਘ ਕੰਵਲਜੀਤ ਸਿੰਘ, ਦਵਿੰਦਰ ਸਿੰਘ,
ਜਸਬੀਰ ਸਿੰਘ ਅਰੋੜਾ, ਜਗਦੀਸ਼ ਸਿੰਘ ਆਹਲੂਵਾਲੀਆ ਜਵਾਹਰਲਾਲ ਸਿੰਘ  ਜਗਦੀਸ਼ ਸਿੰਘ ਜੀ ਬਾਰਦਾਨੇ ਵਾਲੇ ਗੁਰਬਖਸ਼ ਸਿੰਘ ਬੱਗਾ , ਜਗਜੀਤ ਸਿੰਘ, ਅਵਤਾਰ ਸਿੰਘ ਖਾਲਸਾ, ਅਮਰਜੀਤ ਕੌਰ ਸੁਰਿੰਦਰ ਕੌਰ, ਭੁਪਿੰਦਰ ਕੌਰ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ   ਹਾਜ਼ਰ ਸਨ।
ਕੀਰਤਨੀ ਜਥਿਆਂ ਤੇ ਕਥਾ ਵਾਚਕ ਨੂੰ ਮੈਨੇਜਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ , ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੋਸਾਇਟੀ ਵਲੋਂ ਵੱਲੋਂ ਸਨਮਾਨਿਤ ਕੀਤਾ ਗਿਆ।
ਸਮਾਗਮ ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਦੇ ਗਏ।

Scroll to Top