ਹੇਰਾਂ ਦੇ ਦਸ਼ਮੇਸ਼ ਖ਼ਾਲਸਾ ਸਕੂਲ ਦੀਆਂ ਅੰਡਰ-17 ਤੇ ਅੰਡਰ-19 ਹਾਕੀ ਟੀਮਾਂ ਜ਼ਿਲ੍ਹੇ ’ਚ ਬਣੀਆਂ ਚੈਂਪੀਅਨ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 September 5, 2026

ਦਸ਼ਮੇਸ਼ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹੇਰਾਂ ਦੀਆਂ ਅੰਡਰ-17 ਅਤੇ ਅੰਡਰ-19 ਲੜਕਿਆਂ ਦੀਆਂ ਹਾਕੀ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਪਿੰਡ ਹੇਰਾਂ ਦਾ ਨਾਮ ਰੌਸ਼ਨ ਕੀਤਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਅੰਡਰ-17 ਟੀਮ ਨੇ ਸਾਹਨੇਵਾਲ ਜ਼ੋਨ ਨੂੰ ਪੈਨਲਟੀ ਸ਼ੂਟਆਊਟ ਰਾਹੀਂ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਅੰਡਰ-19 ਟੀਮ ਨੇ ਕਿਲਾ ਰਾਏਪੁਰ ਜ਼ੋਨ ਨੂੰ 3-1 ਗੋਲਾਂ ਨਾਲ ਮਾਤ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ।
ਦੋਵਾਂ ਟੀਮਾਂ ਦੀ ਇਸ ਸ਼ਾਨਦਾਰ ਜਿੱਤ ਦਾ ਸਿਹਰਾ ਕੋਚ ਹਰਸਿਮਰਨਜੀਤ ਸਿੰਘ ਢੋਲਣ ਦੀ ਮਿਹਨਤ ਅਤੇ ਬਿਹਤਰੀਨ ਕੋਚਿੰਗ ਨੂੰ ਦਿੱਤਾ ਗਿਆ। ਸਕੂਲ ਪ੍ਰਬੰਧਕਾਂ ਵੱਲੋਂ ਦੋਵਾਂ ਟੀਮਾਂ ਅਤੇ ਕੋਚ ਨੂੰ ਵਧਾਈ ਦਿੱਤੀ ਗਈ।
ਇਸ ਮੌਕੇ ਮੈਨੇਜਰ ਦਰਸ਼ਨ ਸਿੰਘ ਗਿੱਲ, ਪ੍ਰਿੰਸੀਪਲ ਮਨਜਿੰਦਰ ਕੌਰ ਸਰਾਂ, ਮੈਨੇਜਰ ਜਗਦੀਸ਼ ਸਿੰਘ, ਚੇਅਰਮੈਨ ਅਜੀਤਪਾਲ ਸਿੰਘ ਅਤੇ ਪ੍ਰਬੰਧਕੀ ਕਮੇਟੀ ਮੈਂਬਰ ਮਨਜੀਤ ਸਿੰਘ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।
ਇਸ ਉਪਰਾਲੇ ਵਿੱਚ ਨਿਰੰਜਣ ਸਿੰਘ ਗਿੱਲ ਯੂਐੱਸਏ, ਤਜਿੰਦਰ ਸਿੰਘ ਗਿੱਲ ਯੂਐੱਸਏ ਅਤੇ ਜਪਦੀਪ ਸਿੰਘ ਗਿੱਲ ਯੂਐੱਸਏ (ਹੇਰਾਂ) ਦੇ ਪਰਿਵਾਰ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਪਰਿਵਾਰ ਵੱਲੋਂ ਪਿਛਲੇ 6 ਸਾਲਾਂ ਤੋਂ ਕੋਚ ਹਰਸਿਮਰਨਜੀਤ ਸਿੰਘ ਦੀ ਤਨਖ਼ਾਹ ਦਿੱਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਇਸ ਸਹਿਯੋਗ ਲਈ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਪੇਂਡੂ ਖੇਤਰ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

Scroll to Top