ਹਲਕਾ ਪੱਟੀ ‘ਚ 100 ਕਰੋੜ ਤੋਂ ਵੱਧ ਦੇ ਨਹਿਰੀ ਪਾਣੀ ਦੇ ਵਿਕਾਸ ਕਾਰਜ ਮੁਕੰਮਲ ਕਰਵਾਏ – ਚੇਅਰਮੈਨ ਚੀਮਾ*

🗂️ विषय / Category: पंजाब / Punjab 📹 Full Video / पूरा वीडियो 📅 September 14, 2026 🌐 GPS: Amritsar

*ਹਲਕਾ ਪੱਟੀ ‘ਚ 100 ਕਰੋੜ ਤੋਂ ਵੱਧ ਦੇ ਨਹਿਰੀ ਪਾਣੀ ਦੇ ਵਿਕਾਸ ਕਾਰਜ ਮੁਕੰਮਲ ਕਰਵਾਏ – ਚੇਅਰਮੈਨ ਚੀਮਾ*

-ਕਿਹਾ – ਸੇਵਾ, ਸੰਘਰਸ਼ ਅਤੇ ਕਿਸਾਨਾਂ ਨਾਲ ਜੁੜੇ ਸੁਪਨੇ ਨੂੰ ਸਾਕਾਰ ਕਰਨ ਦਾ ਸਫ਼ਰ ਹੈ ਚੇਅਰਮੈਨ ਵਜੋਂ ਚਾਰ ਸਾਲ ਦਾ ਕਾਰਜਕਾਲ
“ਚਾਰ ਸਾਲ… ਸਿਰਫ਼ ਇਕ ਅਹੁਦੇ ਦਾ ਸਫ਼ਰ ਨਹੀਂ, ਸਗੋਂ ਸੇਵਾ, ਸੰਘਰਸ਼ ਅਤੇ ਪੰਜਾਬ ਦੇ ਕਿਸਾਨਾਂ ਨਾਲ ਜੁੜੇ ਇਕ ਸੁਪਨੇ ਨੂੰ ਸਾਕਾਰ ਕਰਨ ਦਾ ਸਫ਼ਰ ਹੈ।” ਇਹ ਪ੍ਰਗਟਾਵਾ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਅੱਜ ਚੇਅਰਮੈਨ ਵਜੋਂ ਆਪਣੇ ਕਾਰਜਕਾਲ ਦੇ ਚਾਰ ਸਾਲ ਮੁਕੰਮਲ ਹੁਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਸਹਿਯੋਗ ਸਦਕਾ ਪੰਜਾਬ ਭਰ ਵਿੱਚ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਨੂੰ ਲੱਗਭਗ 950 ਕਰੋੜ ਰੁਪਏ ਦੇ ਨਹਿਰੀ ਪਾਣੀ ਲਈ ਖਾਲਿਆਂ ਦੀ ਲਾਈਨਿੰਗ ਅਤੇ ਅੰਡਰਗਰਾਊਂਂਡ ਪਾਈਪਲਾਈਨਾਂ ਦੇ ਵਿਕਾਸ ਕਾਰਜ ਕਰਵਾਉਣ ਦਾ ਮੌਕਾ ਮਿਲਿਆ।

ਚੇਅਰਮੈਨ ਚੀਮਾ ਨੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਚਾਰ ਸਾਲਾਂ ਵਿੱਚ ਆਪਣੇ ਹਲਕੇ ਪੱਟੀ ਵਿੱਚ 100 ਕਰੋੜ ਰੁਪਏ ਤੋਂ ਵੱਧ ਦੇ ਨਹਿਰੀ ਪਾਣੀ ਨਾਲ ਸਬੰਧਤ ਵਿਕਾਸ ਕਾਰਜ ਮੁਕੰਮਲ ਕਰਵਾਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰ ਸਾਲਾਂ ਵਿੱਚ ਉਨ੍ਹਾਂ ਵੱਲੋਂ ਜੋ ਵੀ ਕੀਤਾ ਗਿਆ, ਉਹ ਲੋਕਾਂ ਦੇ ਪਿਆਰ, ਵਿਸ਼ਵਾਸ ਅਤੇ ਸਾਥ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਜੇ ਸਫ਼ਰ ਲੰਮਾ ਹੈ, ਮੰਜ਼ਿਲਾਂ ਬਹੁਤ ਹਨ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਦਾ ਜਜ਼ਬਾ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤ ਹੈ।

Scroll to Top