ਸੁਹੇਲ ਕਾਸਿਮ ਮੀਰ ਆਈ ਪੀ ਐੱਸ ਵੱਲੋਂ ਬਠਿੰਡਾ ਦੇ ਨਵੇਂ SSP ਵਜੋਂ ਸੰਭਾਲਿਆ ਗਿਆ ਅਹੁਦਾ
ਮਨੋਜ ਚਰਖੀਵਾਲ ਬਠਿੰਡਾ
ਸੁਹੇਲ ਕਾਸਿਮ ਮੀਰ ਆਈ ਪੀ ਐੱਸ ਵੱਲੋਂ ਬਠਿੰਡਾ ਦੇ ਨਵੇਂ SSP ਵਜੋਂ ਸੰਭਾਲਿਆ ਗਿਆ ਅਹੁਦਾ
ਇਸ ਦੌਰਾਨ ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਕਿਹਾ ਬਠਿੰਡਾ ਵਿਖੇ ਬਤੌਰ ਐੱਸਐੱਸਪੀ ਲੱਗਣਾ ਉਹਨਾ ਲਈ ਮਾਣ ਦੀ ਗੱਲ ਹੈ
ਬਠਿੰਡਾ ਦੇ ਕਾਬਿਲ ਅਤੇ ਹੋਣਹਾਰ ਅਧਿਕਾਰੀਆਂ ਦੇ ਨਾਲ ਮਿਲ ਕੇ ਜੋ ਜਿੰਮੇਵਾਰੀ ਉਹਨਾ ਨੂੰ ਮਿਲੀ ਹੈ ਉਸ ਨੂੰ ਬਾਖੂਬੀ ਨਿਭਾਇਆ ਜਾਵੇਗਾ
ਐੱਸਐੱਸਪੀ ਬਠਿੰਡਾ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਜਿਲ੍ਹੇ ਦੇ ਲੋਕਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਮਾਡਲ ਦੇਣ ਦੀ ਪਹਿਲੀ ਤਰਜੀਹ ਹੋਵੇਗੀ
ਉਹਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਤਹਿਤ ਨਸ਼ੇ ਦਾ ਖਾਤਮਾ ਕਰਨ ਲਈ ਠੋਸ ਕਦਮ ਚੁੱਕੇ ਜਾਣਗੇ
ਇਸਦੇ ਨਾਲ ਹੀ ਸਟ੍ਰੀਟ ਅਤੇ ਔਰਗਨਾਈਜ਼ਰ ਕ੍ਰਾਈਮ ਜਿੰਨ੍ਹਾ ਤੇ ਠੱਲ ਪਾਉਣ ਲਈ ਵੱਧ ਤੋਂ ਵੱਧ ਚੌਕਸੀ ਵਧਾਈ ਜਾਵੇਗੀ ਲੋਕਾਂ ਦਾ ਪੁਲਿਸ ਨਾਲ ਤਾਲਮੇਲ ਵਧੇ ਇਸ ਲਈ ਹਰ ਸਮੇਂ ਕਿਸੇ ਸਮੇੰ ਵੀ ਲੋਕ ਪੁਲਿਸ ਅਧਿਕਾਰੀਆਂ ਨੂੰ ਉਹਨਾ ਦੇ ਦਫਤਰ ਵਿੱਚ ਬੇਝਿਜਕ ਮਿਲ ਸਕਦੇ ਹਨ।