ਸਿਕਿਉਰਟੀ ਲੈਣ ਲਈ ਆਪਣੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ ਕਰਵਾਉਣ ਵਾਲੇ ਦੋ ਵਿਅਕਤੀ ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜਂਸ ਵੱਲੋਂ ਕੀਤੇ ਗਏ ਕਾਬੂ

📍 स्थान / Location: Bathinda 🗂️ विषय / Category: पंजाब / Punjab 📹 Full Video / पूरा वीडियो 📅 August 29, 2026

ਸਿਕਿਉਰਟੀ ਲੈਣ ਲਈ ਆਪਣੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ ਕਰਵਾਉਣ ਵਾਲੇ ਦੋ ਵਿਅਕਤੀ ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜਂਸ ਵੱਲੋਂ ਕੀਤੇ ਗਏ ਕਾਬੂ

ਬਠਿੰਡਾ, 29 ਅਗਸਤ (ਮਨੋਜ ਚਰਖੀਵਾਲ)

ਇਸ ਕੇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਐੱਸਐੱਸਪੀ ਬਠਿੰਡਾ ਡਾ. ਜਯੋਤੀ ਯਾਦਵ ਬੈਂਸ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਥਾਣਾ ਕੈਂਟ ਬਠਿੰਡਾ ਦੀ ਪੁਲਿਸ ਨੂੰ ਹਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭੁੱਚੋ ਖੁਰਦ ਬਠਿੰਡਾ ਦੇ ਘਰ ਕਿਸੇ ਜਲਣਸ਼ੀਲ ਪਦਾਰਥ ਨਾਲ ਅੱਗ ਲੱਗਣ ਸੰਬੰਧੀ ਸੂਚਨਾ ਮਿਲੀ ਤਾਂ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਮੌਕੇ ਤੇ ਮੌਜੂਦ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਤੇ ਮਾਮਲਾ ਕਿਸੇ ਨਾ ਮਲੂਮ ਵਿਅਕਤੀਆਂ ਵੱਲੋਂ ਕੋਈ ਜਲਣਸ਼ੀਲ ਪਦਾਰਥ ਨਾਲ ਹਰਜੀਤ ਸਿੰਘ ਦੇ ਘਰ ਖੜੀ ਗੱਡੀ ਦਾ ਨੁਕਸਾਨ ਕਰਨ ਦਾ ਪਾਇਆ ਗਿਆ ।
ਜਿਸ ਤੇ ਕਾਰਵਾਈ ਕਰਦਿਆਂ ਫਰਾਂਸਿਕ ਟੀਮ ਨੂੰ ਬੁਲਾਇਆ ਗਿਆ ਅਤੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮੁਦੱਈ ਹਰਜੀਤ ਸਿੰਘ ਦੇ ਬਿਆਨ ਤੇ ਮੁੱਕਦਮਾ ਦਰਜ ਕਰ ਲਿਆ ਗਿਆ
ਇਸ ਵਾਰਦਾਤ ਨੂੰ ਟਰੇਸ ਕਰਨ ਲਈ ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀਆਂ ਵੱਖ ਵੱਖ ਟੀਮਾਂ ਬਣਾਈਆ ਗਈਆਂ ।
ਤਫਤੀਸ ਦੌਰਾਨ ਟੈਕਨੀਕਲ, ਸੀ.ਸੀ.ਟੀ.ਵੀ. ਕੈਮਰਿਆਂ ਅਤੇ ਹਿਊਮਨ ਇੰਟੈਲੀਜੈਸੀ ਦੇ ਅਧਾਰ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਪਹਿਚਾਣ ਕੀਤੀ ਗਈ ਅਤੇ ਅਨਮੋਲਪ੍ਰੀਤ ਸਿੰਘ ਉਰਫ ਮੋਲਾ ਪੁੱਤਰ ਜੱਸਾ ਸਿੰਘ ਵਾਸੀ ਪੱਧਰੀ ਖੁਰਦ ਥਾਣਾ ਝਬਾਲ ਜਿਲ੍ਹਾ ਤਰਨ ਤਾਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ।
ਪੁੱਛਗਿੱਛ ਦੌਰਾਨ ਅਨਮੋਲਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਕਿ ਇਹ ਸਾਰਾ ਮਾਮਲਾ ਹਰਜੀਤ ਸਿੰਘ ਵੱਲੋਂ ਪੁਲਿਸ ਸਕਿਓਰਟੀ ਲੈਣ ਦਾ ਹੈ । ਇਹ ਹਮਲਾ ਹਰਜੀਤ ਸਿੰਘ ਨੇ ਆਪ ਹੀ ਕਰਵਾਇਆ ਸੀ ਤਾਂ ਜੋ ਇਸ ਮਾਮਲੇ ਦੀ ਆੜ ਵਿੱਚ ਉਸਨੂੰ ਸਰਕਾਰ ਵੱਲੋਂ ਸਕਿਓਰਟੀ ਮਿਲ ਜਾਵੇ।
ਜਿਸ ਤੋਂ ਉਪਰੰਤ ਹਰਜੀਤ ਸਿੰਘ ਨੂੰ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਦੋਸ਼ੀ ਅਨਮੋਲਪ੍ਰੀਤ ਸਿੰਘ ਨੇ ਦੋ ਹੋਰ ਵਿਅਕਤੀਆਂ ਦਾ ਜਿਕਰ ਵੀ ਕੀਤਾ ਜਿੰਨ੍ਹਾ ਨੂੰ ਇਸ ਮੁਕੱਦਮੇ ਵਿਛਜ ਨਾਮਜਦ ਕਰ ਲਿਆ ਗਿਆ ਹੈ ਅਤੇ ਉਹਨਾ ਨੂੰ ਬਠਿੰਡਾ ਪੁਲਿਸ ਵੱਲੋਂ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਉਹਨਾ ਨੇ ਕਿਹਾ ਕਿ ਇਹਨਾ ਵਿਅਕਤੀਆਂ ਤੇ ਬਠਿੰਡਾ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ

Scroll to Top