ਸ਼ੁਕਰਵਾਰ ਨੂੰ ਪਿੰਡ ਹਰੀਪੁਰ ਖਾਲਸਾ ਅਤੇ ਪਰਤਾਪਰੇ ਦੇ ਵਿਚਕਾਰ ਹੋਇਆ ਭਿਆਨਕ ਐਕਸੀਡੈਂਟ।
ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਐਕਟੀਵਾ ਸਵਾਰ 6 ਸਾਲ ਦੀ ਬੱਚੀ ਅਤੇ ਉਸਦੇ ਮਾਤਾ ਪਿਤਾ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚ
“https://we.tl/t-m0ZsQ19AhA8spifH”
ਸ਼ੁਕਰਵਾਰ ਨੂੰ ਪਿੰਡ ਹਰੀਪੁਰ ਖਾਲਸਾ ਅਤੇ ਪਰਤਾਪਰੇ ਦੇ ਵਿਚਕਾਰ ਹੋਇਆ ਭਿਆਨਕ ਐਕਸੀਡੈਂਟ।ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਐਕਟੀਵਾ ਸਵਾਰ 6 ਸਾਲ ਦੀ ਬੱਚੀ ਅਤੇ ਉਸਦੇ ਮਾਤਾ ਪਿਤਾ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਵਿਨੇ ਕੁਮਾਰ ਉਸਦੀ ਪਤਨੀ ਸੁਮਨ ਅਤੇ 6 ਸਾਲਾਂ ਬੱਚੀ ਕਵਿਸਾ ਵਾਸੀ ਪਿੰਡ ਭਾਮੀਆਂ ਲੂਧਿਆਣਾ ਵੱਜੋ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭਾਮੀਆ ਦੇ ਰਹਿਣ ਵਾਲੇ ਮ੍ਰਿਤਕ ਪਤੀ ਪਤਨੀ ਅਤੇ ਉਨ੍ਹਾਂ ਦੀ ਧੀ ਆਪਣੀ ਐਕਟੀਵਾ ਅਤੇ ਉਸਦੇ ਹੋਰ ਰਿਸ਼ਤੇਦਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਨਕੋਦਰ ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ ਕਿ ਪਿੰਡ ਹਰੀਪੁਰ ਅਤੇ ਪਰਤਾਪਰੇ ਕੋਲ ਇੱਕ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਮਾਂ ਧੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਵਿਨੇ ਨੂੰ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਪਰ ਉਸ ਦੀ ਵੀ ਮੌਤ ਹੋ ਗਈ ਅਤੇ ਹੋਰਨਾਂ ਜ਼ਖਮੀਆਂ ਦਾ ਇਲਾਜ ਜਾਰੀ ਹੈ। ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਕਾਰ ਸਵਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਲੂਧਿਆਣਾ ਤੋਂ ਨੁਰਮਹਿਲ ਸਾਇਡ ਨੂੰ ਜਾ ਰਹੇ ਸਨ ਕਿ ਅਚਾਨਕ ਐਕਟੀਵਾ ਸਵਾਰ ਨਾਲ ਪਤਾ ਨਹੀਂ ਕਿੱਦਾ ਟੱਕਰ ਹੋ ਗਈ। ਥਾਣਾ ਫਿਲੌਰ ਤੋਂ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਉਮੇਸ਼ ਕੁਮਾਰ ਨੇ ਦੱਸਿਆ ਕਿ ਹਾਦਸੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।