ਸਰਕਾਰੀ ਸਕੂਲ ਦੇ ਅਧਿਆਪਕ ਨੂੰ ਮਿਲਿਆ ਸਟੇਟ ਅਵਾਰਡ, ਸਕੂਲ ਵਿੱਚ ਨੱਚ ਕੇ ਮਨਾਈ ਖੁਸ਼ੀ
ਸਰਕਾਰੀ ਸਕੂਲ ਦੇ ਅਧਿਆਪਕ ਨੂੰ ਮਿਲਿਆ ਸਟੇਟ ਅਵਾਰਡ, ਸਕੂਲ ਵਿੱਚ ਨੱਚ ਕੇ ਮਨਾਈ ਖੁਸ਼ੀ
ਲੁਧਿਆਣਾ ਦੇ ਅਧਿਆਪਕ ਸੁਖਧੀਰ ਸਿੰਘ ਸੇਖੋ ਨੂੰ ਸਰਕਾਰ ਵਲੋਂ ਸਟੇਟ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ, ਸਕੂਲ ਚ ਖੁਸ਼ੀ ਦਾ ਮਾਹੌਲ, ਅਧਿਆਪਕ ਬੋਲੇ ਮਿਹਨਤ ਲਿਆਈ ਰੰਗ, ਸਕੂਲ ਚ ਕੀਤੇ ਕੰਮਾਂ ਦਾ ਵੀ ਕੀਤਾ ਜ਼ਿਕਰ।
ਪੰਜਾਬ ਸਰਕਾਰ ਵੱਲੋਂ ਸਟੇਟ ਆਫ ਆਫਰ ਨਾਲ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਦੇ ਤਹਿਤ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਤਿੰਨ ਅਧਿਆਪਕ ਸਨ ਜਿਨਾਂ ਵਿੱਚੋਂ ਸਮਰਾਲਾ ਦੇ ਦੋ ਅਤੇ ਲੁਧਿਆਣਾ ਦੇ ਮੋਤੀ ਨਗਰ ਸਕੂਲ ਨਾਲ ਸੰਬੰਧਿਤ ਅਧਿਆਪਕ ਸੁਖਧੀਰ ਸਿੰਘ ਸੇਖੋਂ ਹੈ। ਹਾਲਾਂਕਿ ਸਰਕਾਰ ਵੱਲੋਂ ਉਹਨਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਿਸ ਤੋਂ ਬਾਅਦ ਸਕੂਲ ਪਹੁੰਚਣ ਤੇ ਬੱਚਿਆਂ ਤੇ ਟੀਚਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਅਤੇ ਖੁਸ਼ੀ ਮਨਾਈ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਅਧਿਆਪਕ ਸੁਖਧੀਰ ਸਿੰਘ ਸੇਖੋਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਸਕੂਲ ਵਿੱਚ ਸੇਵਾ ਨਿਭਾ ਰਹੇ ਨੇ ਅਤੇ ਇਸ ਤੋਂ ਪਹਿਲਾਂ ਵੀ ਤਿੰਨ ਸਕੂਲਾਂ ਵਿੱਚ ਉਹਨਾਂ ਨੇ ਸੇਵਾ ਨਿਭਾਈ ਹੈ। ਉਹਨਾਂ ਕਿਹਾ ਕਿ ਜਿੱਥੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਨਾਲ ਜੋੜਨਾ ਅਤੇ ਸਾਫ ਸੁਥਰਾ ਵਾਤਾਵਰਨ ਦੇਣਾ ਉਹਨਾਂ ਦਾ ਮੁੱਖ ਮਕਸਦ ਸੀ। ਜਿਸ ਦੇ ਤਹਿਤ ਟੀਚਰਾਂ ਦੇ ਸਹਿਯੋਗ ਨਾਲ ਉਹਨਾਂ ਨੇ ਸਕੂਲ ਵਿੱਚ ਕਾਫੀ ਸੁਧਾਰ ਲਿਆਂਦੇ ਨੇ ਅਤੇ ਇਸੇ ਵਜੋਂ ਉਹਨਾਂ ਦੀ ਚੋਣ ਸਟੇਟ ਅਵਾਰਡ ਦੇ ਵਜੋਂ ਹੋਈ ਹੈ ਉਹਨਾਂ ਕਿਹਾ ਕਿ ਇਹ ਸਾਡੀ ਸਾਰਿਆਂ ਦੀ ਮਿਹਨਤ ਹੈ ਅਤੇ ਜੇਕਰ ਭਾਰਤ ਸਰਕਾਰ ਵੀ ਉਹਨਾਂ ਦੇ ਕੰਮਾਂ ਤੇ ਮੋਹਰ ਲਾਉਣ ਦੀ ਹੈ ਤਾਂ ਨੈਸ਼ਨਲ ਅਵਾਰਡ ਵੀ ਮਿਲ ਸਕਦਾ ਹੈ।