ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਹੋਣ ਵਾਲਾ ਸਾਰਸ ਮੇਲਾ ਕਿਸੇ ਹੋਰ ਜਗਹ ਹੋਇਆ ਮੁਲਤਵੀ,ਲੁਧਿਆਣਾ ਡੀਸੀ ਨੇ ਕਿਹਾ ਕਿ ਸਾਡੇ ਲਈ ਸਭ ਤੋਂ ਜਰੂਰੀ ਵਿਦਿਆਰਥੀਆਂ ਦੀ ਸੁਰੱਖਿਆ ਉਹਨਾਂ ਦੀ ਸਿੱਖਿਆ ਹੈ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਇਮਪਲੋਈ ਜਥੇਬੰਦੀਆਂ ਨੇ ਕੀਤਾ ਸੀ ਵਿਰੋਧ…
ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਹੋਣ ਵਾਲਾ ਸਾਰਸ ਮੇਲਾ ਕਿਸੇ ਹੋਰ ਜਗਹ ਹੋਇਆ ਮੁਲਤਵੀ,
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ 29 ਅਕਤੂਬਰ ਤੋਂ ਸਾਰਸ ਮੇਲਾ ਹੁਣ ਯੂਨੀਵਰਸਿਟੀ ਦੇ ਵਿੱਚ ਨਹੀਂ ਹੋਵੇਗਾ ਇਸ ਸਬੰਧੀ ਲਗਾਤਾਰ ਅਧਿਆਪਕਾਂ ਅਤੇ ਨਾਲ ਹੀ ਵਿਦਿਆਰਥੀ ਯੂਨੀਅਨ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਅੱਜ ਵੀ ਲੁਧਿਆਣਾ ਡੀਸੀ ਦਫਤਰ ਅਧਿਆਪਕ ਯੂਨੀਅਨ ਅਤੇ ਸਟੂਡੈਂਟ ਯੂਨੀਅਨ ਦੇ ਆਗੂ ਪਹੁੰਚੇ ਜਿਨਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਲੜਕੀਆਂ ਦੀ ਸੁਰੱਖਿਆ ਇਸ ਨਾਲ ਖਤਰੇ ਦੇ ਵਿੱਚ ਆ ਜਾਂਦੀ ਹੈ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਹੀਂ ਹੋਣੀਆਂ ਚਾਹੀਦੀਆਂ ਇਸ ਨਾਲ ਯੂਨੀਵਰਸਿਟੀ ਦਾ ਮੈਦਾਨ ਖਰਾਬ ਹੋ ਜਾਂਦਾ ਹੈ ਜਿਸ ਕਰਕੇ ਉਹਨਾਂ ਨੂੰ ਪ੍ਰੈਕਟਿਸ ਕਰਨ ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਸਾਰਸ ਮੇਲਾ ਯੂਨੀਵਰਸਿਟੀ ਦੇ ਵਿੱਚ ਨਾ ਕਰਵਾਇਆ ਜਾਵੇ।
ਇਸ ਸਬੰਧੀ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਵੀਸੀ ਨਾਲ ਮੁਲਾਕਾਤ ਕੀਤੀ ਗਈ ਜਿਸ ਤੋਂ ਬਾਅਦ ਵੀਸੀ ਨੇ ਹਵਾਲਾ ਦਿੱਤਾ ਕਿ ਅਕਤੂਬਰ ਦੇ ਵਿੱਚ ਵਿਦਿਆਰਥੀਆਂ ਦੀ ਪ੍ਰੀਖਿਆ ਹੋਣ ਜਾ ਰਹੀ ਹੈ ਇਸ ਕਰਕੇ ਯੂਨੀਵਰਸਿਟੀ ਦੇ ਵਿੱਚ ਮੇਲਾ ਨਾ ਕਰਵਾਇਆ ਜਾਵੇ ਜਿਸ ਦੇ ਮੱਦੇ ਨਜ਼ਰ ਡੀਸੀ ਨੇ ਫੈਸਲਾ ਲਿਆ ਕਿ ਇਹ ਮੇਲਾ ਹੁਣ ਕਿਤੇ ਹੋਰ ਜਗ੍ਹਾ ਤੇ ਮੁਲਤਵੀ ਕੀਤਾ ਜਾਵੇਗਾ। ਡੀਸੀ ਲੁਧਿਆਣਾ ਨੇ ਕਿਹਾ ਕਿ ਸਾਡੇ ਲਈ ਸਭ ਤੋਂ ਜਰੂਰੀ ਵਿਦਿਆਰਥੀਆਂ ਦੀ ਸੁਰੱਖਿਆ ਉਹਨਾਂ ਦੀ ਸਿੱਖਿਆ ਹੈ ਇਸ ਕਰਕੇ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਕੁਝ ਅਧਿਆਪਕਾਂ ਅਤੇ ਜੋ ਵਿਦਿਆਰਥੀਆਂ ਦੀ ਮੰਗ ਸੀ ਉਸ ਮੁਤਾਬਿਕ ਸਾਡੀ ਲਗਾਤਾਰ ਮੀਟਿੰਗ ਹੋਈ ਹੈ ਅਤੇ ਇਸ ਤੋਂ ਬਾਅਦ ਅਸੀਂ ਸੰਬੰਧਿਤ ਵਿਭਾਗ ਨੂੰ ਇੱਕ ਲੈਟਰ ਕੱਢ ਦਿੱਤੀ ਹੈ ਜਿਸ ਵਿੱਚ ਇਹ ਮੇਲਾ ਕਿਤੇ ਹੋਰ ਮੁਲਤ ਵੀ ਕਰਨ ਲਈ ਹੋਰ ਸਮਾਂ ਦੇਣ ਦੀ ਮੰਗ ਕੀਤੀ ਗਈ ਹੈ ਅਤੇ ਫਿਲਹਾਲ ਇਹ ਮੇਲਾ ਉੱਥੇ ਨਾ ਕਰਵਾਉਣ ਲਈ ਵੀ ਸਿਫਾਰਿਸ਼ ਕੀਤੀ ਗਈ ਹੈ।