ਲੁਧਿਆਣਾ ਦੇ ਫੀਲਡਗੰਜ ਚ ਬਰਤਨ ਸਟੋਰ ਦੇ ਬਾਹਰ ਐਕਟੀਵਾ ਦੀ ਪਾਰਕਿੰਗ ਨੂੰ ਲੈ ਕੇ ਹੋਇਆ ਵਿਵਾਦ, ਗੱਡੀ ਚਾਲਕ ਦੇ ਇਤਰਾਜ਼ ਤੋਂ ਬਾਅਦ ਮਾਮਲਾ ਹੋਇਆ ਗਰਮ, ਗੱਡੀ ਚਾਲਕ ਦੀ ਦੁਕਾਨਦਾਰਾਂ ਨਾਲ ਹੋਈ ਕੁੱਟਮਾਰ ,ਸੀਸੀਟੀਵੀ ਚ ਕੈਦ ਹੋਈ ਘਟਨਾ।
ਲੁਧਿਆਣਾ ਦੇ ਫੀਲਡਗੰਜ ਚ ਬਰਤਨ ਸਟੋਰ ਦੇ ਬਾਹਰ ਐਕਟੀਵਾ ਦੀ ਪਾਰਕਿੰਗ ਨੂੰ ਲੈ ਕੇ ਹੋਇਆ ਵਿਵਾਦ,
ਲੁਧਿਆਣਾ ਦੇ ਫੀਲਡਗੰਜ ਇਲਾਕੇ ਚ ਬਰਤਨ ਦੀ ਦੁਕਾਨ ਦੇ ਬਾਹਰ ਐਕਟੀਵਾ ਦੀ ਪਾਰਕਿੰਗ ਨੂੰ ਲੈ ਕੇ ਇੱਕ ਗੱਡੀ ਚਾਲਕ ਨੇ ਵਿਰੋਧ ਜਤਾਇਆ ਤਾਂ ਇਸ ਨੂੰ ਲੈ ਕੇ ਵਿਵਾਦ ਇੰਨਾ ਭਾਗ ਗਿਆ ਕਿ ਦੁਕਾਨਦਾਰ ਅਤੇ ਗੱਡੀ ਚਾਲਕ ਦੋਵੇਂ ਆਮੋ ਸਾਹਮਣੇ ਹੋ ਗਏ ਅਤੇ ਇਸ ਦੌਰਾਨ ਦੁਕਾਨਦਾਰ ਨੇ ਇਲਜ਼ਾਮ ਲਗਾਇਆ ਕਿ ਗੱਡੀ ਚਾਲਕ ਨੇ ਆਪਣੇ ਸਾਥੀਆਂ ਨੂੰ ਸੱਦ ਕੇ ਉਸ ਦੀ ਕੁੱਟਮਾਰ ਕੀਤੀ ਹੈ। ਹਾਲਾਂਕਿ ਇਹ ਸਾਰੇ ਵਾਕਿਆ ਦੀ ਸੀਸੀਟੀਵੀ ਘਟਨਾ ਵੀ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਜਾਂਚ ਦੀ ਗੱਲ ਆਖੀ ਜਾ ਰਹੀ ਹੈ।
ਉਧਰ ਪੀੜਿਤ ਦੁਕਾਨਦਾਰ ਨੇ ਦੱਸਿਆ ਸੀ ਉਸ ਦੀ ਪਤਨੀ ਪ੍ਰੈਗਨੈਂਟ ਹੈ। ਅਤੇ ਉਹ ਦੋਵੇਂ ਹੀ ਦੁਕਾਨ ਤੇ ਬੈਠੇ ਸਨ। ਕਿ ਇਸੇ ਦੌਰਾਨ ਉਹਨਾਂ ਦੇ ਕੋਲ ਐਕਟੀਵਾ ਤੇ ਇੱਕ ਗ੍ਰਾਹਕ ਆਇਆ ਅਤੇ ਇਸ ਨੂੰ ਲੈ ਕੇ ਕੋਲੋਂ ਹੀ ਲੰਘ ਰਹੇ ਗੱਡੀ ਚਾਲਕ ਨੇ ਐਕਟੀਵਾ ਦੇ ਦੁਕਾਨ ਦੇ ਬਾਹਰ ਖੜੇ ਕਰਨ ਨੂੰ ਲੈ ਕੇ ਵਿਰੋਧ ਜਤਾਇਆ ਜਿਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਸ ਨੇ ਉਹਨਾਂ ਨਾਲ ਬਹਿਸਬਾਜ਼ੀ ਕੀਤੀ ਅਤੇ ਆਪਣੇ ਸਾਥੀਆਂ ਨੂੰ ਸੱਦ ਕੇ ਕੁੱਟਮਾਰ ਕੀਤੀ ਹੈ। ਹਾਲਾਂਕਿ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਉਸਦੀ ਪਤਨੀ ਪ੍ਰੈਗਨੈਂਟ ਹੈ। ਉਸ ਦੀ ਵੀ ਕੁੱਟਮਾਰ ਕੀਤੀ ਗਈ ਹੈ ਜਿਸ ਸਬੰਧੀ ਉਹ ਪੁਲਿਸ ਤੋਂ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਉਧਰ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤਾਂ ਨੇ ਬੀਤੇ ਕੱਲ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ।