ਲੁਧਿਆਣਾ ਜਲੰਧਰ ਬਾਈਪਾਸ ਨਜ਼ਦੀਕ ਫੂਡ ਸੇਫਟੀ ਵਿਭਾਗ ਦੀ ਰੇਡ, ਕਈ ਕੁਇੰਟਲ ਮੁਰੱਬਾ , ਚਟਨੀ ਤੇ ਸਿਰਕਾ ਕੀਤਾ ਸੀਲ,, ਐਕਸਪੈਰੀ ਅਤੇ ਨਾ ਖਾਣ ਯੋਗ ਸਮਾਨ ਪੈਕਿੰਗ ਕਰ ਵੇਚਿਆ ਜਾ ਰਿਹਾ ਸੀ l ਜਿਸ ਨੂੰ ਮੌਕੇ ਤੇ ਨਸ਼ਟ ਕਰਨ ਦੀ ਗੱਲ ਵੀ ਕਹੀ ਗਈ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 September 10, 2026 🌐 GPS: Ludhiana

ਲੁਧਿਆਣਾ ਜਲੰਧਰ ਬਾਈਪਾਸ ਨਜ਼ਦੀਕ ਫੂਡ ਸੇਫਟੀ ਵਿਭਾਗ ਦੀ ਰੇਡ, ਕਈ ਕੁਇੰਟਲ ਮੁਰੱਬਾ , ਚਟਨੀ ਤੇ ਸਿਰਕਾ ਕੀਤਾ ਸੀਲ,

ਲੁਧਿਆਣਾ ਜਲੰਧਰ ਬਾਈਪਾਸ ਨਜ਼ਦੀਕ ਸਿਰਕਾ ,, ਮੁਰੱਬਾ ਅਤੇ ਚਟਨੀ ਬਣਾਉਣ ਵਾਲੀ ਇੱਕ ਫੈਕਟਰੀ ਉੱਪਰ ਰੇਡ ਕੀਤੀ ਗਈ ਹੈ ਫੂਡ ਸੇਫਟੀ ਵਿਭਾਗ ਵੱਲੋਂ ਵੱਡੀ ਮਾਤਰਾ ਵਿੱਚ ਸਮਾਨ ਨੂੰ ਸੀਲ ਕੀਤਾ ਗਿਆ ਹੈ ਵੱਡੀ ਮਾਤਰਾ ਵਿੱਚ ਸਮਾਨ ਵੱਡੇ ਵੱਡੇ ਡਰਮਾਂ ਦੇ ਵਿੱਚ ਦੂਜੇ ਸੂਬਿਆਂ ਤੋਂ ਮੰਗਵਾਇਆ ਜਾ ਰਿਹਾ ਸੀ ਜਿਸ ਦੇ ਉੱਪਰ ਕੋਈ ਵੀ ਐਕਸਪਾਇਰੀ ਡੇਟ ਨਹੀਂ ਸੀ ਅਤੇ ਕੁਝ ਮਾਲ ਐਕਸਪਾਇਰੀ ਸੀ ਅਤੇ ਉਸ ਦੇ ਵਿੱਚੋਂ ਬਦਬੂ ਆ ਰਹੀ ਸੀ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰਨ ਦੀ ਗੱਲ ਵੀ ਕਹੀ ਗਈ l

ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਜਾਂਚ ਦੌਰਾਨ ਪਾਇਆ ਗਿਆ ਕੀ ਵੱਡੀ ਮਾਤਰਾ ਵਿੱਚ ਮਾਲ ਦੂਜੇ ਸੂਬਿਆਂ ਤੋਂ ਆ ਰਿਹਾ ਹੈ। ਜਿਸ ਦੇ ਉੱਪਰ ਕੋਈ ਵੀ ਐਕਸਪਾਇਰੀ ਡੇਟ ਨਹੀਂ ਹੈ ਜਿਸ ਨੂੰ ਲੇਬਲ ਲਗਾ ਕੇ ਮਨ ਮਰਜੀ ਦੇ ਤਰੀਕੇ ਨਾਲ ਵੇਚਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਮਾਲ ਦੇ ਵਿੱਚ ਐਕਸਪੈਰੀ ਮਾਲ ਵੀ ਪਿਆ ਹੈ। ਅਤੇ ਕੁਝ ਸਮਾਨ ਵਿੱਚੋਂ ਤਾਂ ਬਦਬੂ ਆ ਰਹੀ ਹੈ ਜਿਸ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਜਾਵੇਗਾ ਬਾਕੀ ਸਮਾਨ ਨੂੰ ਸੀਲ ਕੀਤਾ ਗਿਆ ਹੈ ਜਿਸ ਦੀ ਜਾਂਚ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਜਰੂਰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਕੁਝ ਵੀ ਖਾਣ ਪੀਣ ਤੋਂ ਪਹਿਲਾਂ ਦੇਖ ਲੈਣਾ ਚਾਹੀਦਾ ਹੈ ਕਿ ਸਮਾਨ ਸਹੀ ਹੈ

ਉਹ ਤੁਸੀਂ ਮਾਲਕਾਂ ਨੇ ਕਿਹਾ ਕਿ ਉਹਨਾਂ ਨੂੰ ਕੁਝ ਵੀ ਜਾਣਕਾਰੀ ਨਹੀਂ ਸੀ ਕਿਉਂ ਉਹਨਾਂ ਦੇ ਟਿਕਾਣੇ ਤੇ ਰੇਡ ਕੀਤੀ ਗਈ ਹੈ ਉਹ ਪਿਛਲੇ ਡੇਢ ਸਾਲ ਤੋਂ ਇਹ ਕੰਮ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਕੋਲੇ ਲਾਈਸੈਂਸ ਵੀ ਹੈ l

Scroll to Top