ਲੁਧਿਆਣਾ ਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਪ੍ਰੈਸ ਕਾਨਫਰੰਸ, ਬੋਲੇ ਰਾਹੁਲ ਗਾਂਧੀ ਦੀ ਰੈਲੀ ਨੂੰ ਲੈ ਕੇ ਤਿਆਰੀਆਂ ਮੁਕੰਮਲ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਪਾਰਟੀ ਛੱਡਣ ਤੇ ਕਿਹਾ ਹਾਲੇ ਪਿਕਚਰ ਹੈ ਬਾਕੀ, 1984 ਪੀੜਤਾਂ ਸਮੇਤ ਭਾਜਪਾ ਵੱਲੋਂ ਰਾਹੁਲ ਗਾਂਧੀ ਦੇ ਪ੍ਰੋਗਰਾਮ ਨੂੰ ਲੈ ਕੇ ਚੁੱਕੇ ਸਵਾਲਾਂ ਤੇ ਵੀ ਕੀਤਾ ਪਲਟਵਾਰ।
ਲੁਧਿਆਣਾ ਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਪ੍ਰੈਸ ਕਾਨਫਰੰਸ, ਬੋਲੇ ਰਾਹੁਲ ਗਾਂਧੀ ਦੀ ਰੈਲੀ ਨੂੰ ਲੈ ਕੇ ਤਿਆਰੀਆਂ ਮੁਕੰਮਲ, ਆਮ ਆਦਮੀ ਪਾ
ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਨੇਤਾ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਚਾਰ ਤਰੀਕ ਨੂੰ ਸੰਗਰੂਰ ਵਿਖੇ ਰਾਹੁਲ ਗਾਂਧੀ ਦੀ ਰੈਲੀ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਉਹ ਵੱਡੀ ਗਿਣਤੀ ਵਿੱਚ ਵਰਕਰਾਂ ਨੂੰ ਨਾਲ ਲੈ ਕੇ ਇਥੋਂ ਰਵਾਨਾ ਹੋਣਗੇ ਉਹਨਾਂ ਕਿਹਾ ਕਿ ਸੂਬੇ ਭਰ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਇਸ ਪ੍ਰੋਗਰਾਮ ਵਿੱਚ ਹਿੱਸਾ ਲਵੇਗੀ ਹਾਲਾਂਕਿ ਉਹਨਾਂ ਕਿਹਾ ਕਿ ਉਹ 1 ਨਵੰਬਰ ਦੀ ਰੈਲੀ ਵਿੱਚ ਨਹੀਂ ਗਏ ਇਸ ਦੌਰਾਨ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਵੋਟ ਚੋਰ ਗੱਦੀ ਛੋੜ ਦਾ ਨਾਅਰਾ ਦੇ ਕੇ ਦੇਸ਼ ਭਰ ਦੇ ਨੌਜਵਾਨਾਂ ਸਮੇਤ ਲੀਡਰਾਂ ਨਾਲ ਦਿੱਲੀ ਵਿਖੇ ਇੱਕ ਵੱਡਾ ਰੋਸ਼ ਪ੍ਰਦਰਸ਼ਨ ਕੀਤਾ ਹੈ। ਜਿਸ ਤੋਂ ਕੇਂਦਰ ਸਰਕਾਰ ਡਰੀ ਹੋਈ ਹੈ। ਇਹੀ ਨਹੀਂ ਉਹਨਾਂ ਅਮਿਤ ਸ਼ਾਹ ਅਤੇ ਮੋਦੀ ਸਰਕਾਰ ਤੇ ਵੀ ਤਿੱਖਾ ਸ਼ਬਦੀ ਹਮਲਾ ਕੀਤਾ ਹਾਲਾਂਕਿ ਉਹਨਾਂ ਜ਼ਿਕਰ ਕੀਤਾ ਕਿ ਬੇਸ਼ੱਕ ਰਾਹੁਲ ਗਾਂਧੀ ਅਤੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਉੱਤੇ ਮਾਫੀ ਮੰਗ ਚੁੱਕੇ ਨੇ ਪਰ ਬਾਵਜੂਦ ਇਸ ਦੇ ਇਹਨਾਂ ਗੱਲਾਂ ਨੂੰ ਚੁੱਕਣਾ ਅਤਿ ਨਿੰਦਨ ਯੋਗ ਹੈ ਉਹਨਾਂ ਕਿਹਾ ਕਿ ਜੇਕਰ ਗਲਤੀ ਕਿਸੇ ਬਾਪ ਦਾਦੇ ਨੇ ਕੀਤੀ ਹੈ ਤਾਂ ਉਸ ਦੀ ਸਜ਼ਾ ਉਹਨਾਂ ਦੇ ਬੱਚਿਆਂ ਨੂੰ ਨਹੀਂ ਮਿਲਣੀ ਚਾਹੀਦੀ ਇਸ ਤੋਂ ਇਲਾਵਾ ਸਿਮਰਜੀਤ ਸਿੰਘ ਬੈਂਸ ਨੇ ਅਮਿਤ ਸ਼ਾਹ ਵੱਲੋਂ ਐਨਡੀਏ ਦੀ ਸਰਕਾਰ ਬਣਾਉਣ ਦੇ ਦਾਅਵੇ ਦਾ ਖੰਡਨ ਕੀਤਾ ਉਹਨਾਂ ਕਿਹਾ ਕਿ ਭੁੱਲ ਜਾਣ ਕੀ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਬਣੇਗੀ ਕਿਉਂਕਿ ਭਾਜਪਾ ਤੋਂ ਲੋਕ ਤੰਗ ਨੇ ਇਸ ਦੇ ਨਾਲ ਹੀ ਉਹਨਾਂ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਦੇ ਪਾਰਟੀ ਛੱਡਣ ਤੇ ਕਿਹਾ ਕਿ ਪਿਕਚਰ ਹੱਲਏ ਬਾਕੀ ਹੈ। ਉਧਰ ਬੈਂਸ ਨੇ 1984 ਪੀੜਤਾਂ ਵੱਲੋਂ ਜਤਾਏ ਰੋਸ਼ ਨੂੰ ਲੈ ਕੇ ਕਿਹਾ ਕਿ ਉਹਨਾਂ ਦੇ ਮਨਾਂ ਵਿੱਚ ਵੀ ਰੋਸ਼ ਹੈ ਪਰ ਇਹ ਸਭ ਵਿਰੋਧੀਆਂ ਦੇ ਨਾਲ ਮਿਲ ਕੇ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ।