ਲੁਧਿਆਣਾ ਚ ਪਲਾਟ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਝਾਰਖੰਡ ਦਾ ਰਹਿਣ ਵਾਲਾ ਪੀੜਿਤ ਪਰਿਵਾਰ ਪਹੁੰਚਿਆ ਥਾਣੇ,ਕਿਹਾ ਪਲਾਟ ਨੂੰ ਕਬਜਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼,

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 November 3, 2026 🌐 GPS: Ludhiana

ਲੁਧਿਆਣਾ ਚ ਪਲਾਟ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਝਾਰਖੰਡ ਦਾ ਰਹਿਣ ਵਾਲਾ ਪੀੜਿਤ ਪਰਿਵਾਰ ਪਹੁੰਚਿਆ ਥਾਣੇ,ਕਿਹਾ ਪਲਾਟ ਨੂੰ ਕਬਜਾਉਣ ਦੀ ਕੀਤੀ ਜਾ

ਲੁਧਿਆਣਾ ਦੇ ਭਾਮੀਆਂ ਇਲਾਕੇ ਚ ਪਲਾਟ ਤੇ ਕਬਜ਼ੇ ਦੀ ਹੋ ਰਹੀ ਨੀਅਤ ਤੋਂ ਪਰੇਸ਼ਾਨ ਝਾਰਖੰਡ ਦੇ ਰਹਿਣ ਵਾਲੇ ਸਿੱਖ ਸਰਦਾਰ ਨੇ ਥਾਣੇ ਬਾਹਰ ਪਹੁੰਚ ਕੇ ਇਨਸਾਫ ਦੀ ਗੁਹਾਰ ਲਗਾਈ ਹੈ। ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹ ਝਾਰਖੰਡ ਦੇ ਰਹਿਣ ਵਾਲੇ ਨੇ ਅਤੇ ਉਨਾਂ ਦਾ ਪਿਛਲੇ 25 ਸਾਲਾਂ ਤੋਂ ਲੁਧਿਆਣੇ ਵਿੱਚ ਇੱਕ 500 ਗਜ ਦੇ ਕਰੀਬ ਪਲਾਟ ਪਿਆ ਹੈ, ਅਸੀ ਚਾਰ ਮਹੀਨਿਆਂ ਤੋਂ ਪਰੇਸ਼ਾਨ,ਕਿਹਾ ਮਾਨਯੋਗ ਅਦਾਲਤ ਤੋਂ ਵੀ ਮਿਲ ਚੁੱਕਿਆ ਸਟੇਅ।
ਜਿਸ ਤੇ ਉਹਨਾਂ ਦੇ ਕੇਅਰ ਟੇਕਰ ਦੀ ਰਖਵਾਲੀ ਸੀ ਪਰ ਬਾਵਜੂਦ ਇਸਦੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਉਹਨਾਂ ਦੇ ਪਲਾਟ ਤੇ ਕਬਜ਼ੇ ਦੀ ਨੀਅਤ ਨਾਲ ਕੋਸ਼ਿਸ਼ ਕੀਤੀ ਗਈ ਹੈ ਜਿਸ ਸਬੰਧੀ ਉਹਨਾਂ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ, ਹੁਣ ਇਹਦੇ ਵਿੱਚ ਬਾਰ-ਬਾਰ ਚੱਕਰ ਲਗਾਉਣ ਦੇ ਬਾਵਜੂਦ ਵੀ ਸਾਡੀ ਗੱਲ ਨਹੀਂ ਸੁਣੀ ਜਾ ਰਹੀ,ਅੱਜ ਅਸੀ ਫਿਰ ਪੁਲਿਸ ਕੋਲ ਆਏ ਹਾਂ ਅਤੇ ਅਸ਼ਵਾਸਨ ਦਿੱਤਾ ਗਿਆ ਕਿ ਆ ਗਿਆ ਕਾਰਵਾਈ ਕਰਨ ਜਾ ਰਹੇ ਹਾ ਅਤੇ ਮਾਨਯੋਗ ਅਦਾਲਤ ਤੋਂ ਵੀ ਸਟੇ ਆਰਡਰ ਲਿਆ ਹੈ ਪਰ ਬਾਵਜੂਦ ਇਸਦੇ ਸ਼ਰਾਰਤੀ ਅੰਸਰਾਂ ਵੱਲੋਂ ਉਹਨਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਸ ਤੋਂ ਬਾਅਦ ਉਹਨਾਂ ਨੇ ਥਾਣਾ ਜਮਾਲਪੁਰ ਪਹੁੰਚ ਕੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਵੀ ਇਸ ਮਾਮਲੇ ਚ ਭਰੋਸਾ ਦਵਾਇਆ ਕਿ ਉਹਨਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਉਧਰ ਸੁਣੋ ਕੀ ਕਿਹਾ ਇਸ ਝਾਰਖੰਡ ਦੇ ਰਹਿਣ ਵਾਲੇ ਸਰਦਾਰ ਨੇ।

Scroll to Top