ਲੁਧਿਆਣਾ ਚ ਕਾਂਗਰਸ ਦੇ ਵਫਦ ਨੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰ ਸੌਂਪਿਆ ਮੰਗ ਪੱਤਰ, ਬੋਲੇ ਗੁਲਜਾਰ ਸਿੰਘ ਮਾਮਲੇ ਚ ਪੁਲਿਸ ਮੰਤਰੀ ਹਰਪਾਲ ਚੀਮਾ ਤੇ ਦਰਜ ਕਰੇ ਮਾਮਲਾ।
ਲੁਧਿਆਣਾ ਚ ਕਾਂਗਰਸ ਦੇ ਵਫਦ ਨੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰ ਸੌਂਪਿਆ ਮੰਗ ਪੱਤਰ, ਬੋਲੇ ਗੁਲਜਾਰ ਸਿੰਘ ਮਾਮਲੇ ਚ ਪੁਲਿਸ ਮੰਤਰੀ ਹਰਪਾਲ ਚੀਮਾ
ਲੁਧਿਆਣਾ ਕਾਂਗਰਸ ਦੇ ਵਫਦ ਦੇ ਵੱਲੋਂ ਪੁਲਿਸ ਕਮਿਸ਼ਨਰ ਦੇ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਗਿਆ ਹੈ,ਬੀਤੇ ਕੁਝ ਦਿਨਾਂ ਪਹਿਲਾਂ ਸੰਗਰੂਰ ਦੇ ਪਿੰਡ ਚ ਗੁਲਜਾਰ ਸਿੰਘ ਦੀ ਜਹਰੀਲਾ ਪਦਾਰਥ ਖਾਣ ਨਾਲ ਮੌਤ ਹੋ ਗਈ ਸੀ,ਗੁਲਜਾਰ ਸਿੰਘ ਦੇ ਪਰਿਵਾਰ ਨਾਲ ਵੱਖ-ਵੱਖ ਪਾਰਟੀਆਂ ਦੇ ਆਗੂ ਉਹਨਾਂ ਦੇ ਘਰ ਦੁੱਖ ਸਾਂਝਾ ਕਰਨ ਲਈ ਘਰ ਪਹੁੰਚੇ ਸੀ,ਗੁਲਜਾਰ ਸਿੰਘ ਵੱਲੋਂ ਹਰਪਾਲ ਚੀਮਾ ਨੂੰ ਨਸ਼ੇ ਖਤਮ ਕਰਨ ਦੀ ਪੰਜਾਬ ਚ ਗੱਲ ਕਹੀ ਗਈ ਸੀ,ਦੂਜੇ ਪਾਸੇ ਲੁਧਿਆਣਾ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਦੀ ਬੇਅਦਬੀ ਅਤੇ ਗੁਲਜਾਰ ਸਿੰਘ ਮਾਮਲੇ ਚ ਨਿੰਦਾ ਕਰਦੇ ਆਂ ਕਾਰਵਾਈ ਦੀ ਮੰਗ ਕੀਤੀ ਹੈ ਇਸ ਦੌਰਾਨ ਉਹਨਾਂ ਜਿੱਥੇ ਗੁਲਜਾਰ ਸਿੰਘ ਮਾਮਲੇ ਵਿੱਚ ਵੀਡੀਓ ਦੌਰਾਨ ਲਏ ਗਏ ਨਾਵਾਂ ਦਾ ਜ਼ਿਕਰ ਕੀਤਾ ਤਾਂ ਉੱਥੇ ਹੀ ਉਹਨਾਂ ਮੰਤਰੀ ਹਰਪਾਲ ਸਿੰਘ ਚੀਮਾ ਦੇ ਖਿਲਾਫ ਵੀ ਮਾਮਲਾ ਦਰਜ ਕਰਨ ਦੀ ਡਿਮਾਂਡ ਕੀਤੀ ਹੈ ਉਧਰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਸਮੇਤ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਇਹ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਓਪੋਜੀਸ਼ਨ ਦੇ ਤੌਰ ਤੇ ਉਹਨਾਂ ਨੇ ਮੰਗ ਪੱਤਰ ਦੇ ਤੌਰ ਤੇ ਸ਼ਿਕਾਇਤ ਕੀਤੀ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਉਹ ਇਸ ਜੰਗ ਨੂੰ ਜਾਰੀ ਰੱਖਣਗੇ ਅਤੇ ਸਰਕਾਰ ਆਉਣ ਤੇ ਕਾਰਵਾਈ ਕਰਵਾਉਣਗੇ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਹੀ ਕਰਨਾ ਕਿੱਦਾਂ ਦੀ ਕਾਰਵਾਈ ਕੀਤੀ ਹੈ