ਰੱਖੜੀ ਦੇ ਤਿਉਹਾਰ ਤੇ ਇਸ ਵਾਰ 50% ਰਹਿ ਗਿਆ ਕੰਮ, ਵੱਧ ਰਹੀ ਗਰਮੀ, ਤੇ ਦੂਜੇ ਪਾਸੇ ਆਨਲਾਈਨ ਨੇ ਦਿੱਤਾ ਘਟਾ ਕੰਮ, ਇਸ ਵਾਰ ਸੈਲਫੀ ਵਾਲੀ ਰਖੜੀ ਰਹੇਗੀ ਖਾਸ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 August 26, 2026 🌐 GPS: Ludhiana

ਰੱਖੜੀ ਦੇ ਤਿਉਹਾਰ ਤੇ ਇਸ ਵਾਰ 50% ਰਹਿ ਗਿਆ ਕੰਮ, ਵੱਧ ਰਹੀ ਗਰਮੀ, ਤੇ ਦੂਜੇ ਪਾਸੇ ਆਨਲਾਈਨ ਨੇ ਦਿੱਤਾ ਘਟਾ ਕੰਮ,

ਰੱਖੜੀ ਦਾ ਤਿਉਹਾਰ ਤੇ ਦੁਕਾਨਦਾਰ ਨੇ ਕਿਹਾ,ਆਨਲਾਈਨ ਮਾਰਕੀਟ ਨੇ ਕੰਮ ਦਿੱਤਾ ਘਟਾ,50% ਰਹਿ ਗਿਆ ਕੰਮ, ਇਸ ਵਾਰ ਬੱਚਿਆਂ ਲਈ ਸੈਲਫੀ ਵਾਲੀ ਰੱਖੜੀ ਦੀ ਵੱਧ ਡਿਮਾਂਡ

ਰੱਖੜੀ ਦੇ ਤਿਹਾਰ ਨੂੰ ਬੇਸ਼ੱਕ ਕੁਛ ਹੀ ਦਿਨ ਬਾਕੀ ਨੇ ਪਰ ਇਹਨਾਂ ਦਿਨਾਂ ਦੇ ਵਿੱਚ ਮਾਰਕੀਟ ਚ ਰੌਣਕਾਂ ਕਾਫੀ ਦੇਖਣ ਨੂੰ ਮਿਲਦੀਆਂ ਨੇ,ਚਾਹੇ ਮਿਠਾਈਆਂ ਦੀ ਦੁਕਾਨਾਂ ਹੋਣ ਚਾਹੇ ਰੱਖੜੀਆਂ ਦੀ ਦੁਕਾਨਾਂ ਤੇ ਸਭ ਤੋਂ ਵੱਧ ਰੌਣਕਾਂ ਦੇਖਣ ਨੂੰ ਮਿਲਦੀਆਂ ਨੇ, ਜੇਕਰ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣਾ ਵਿੱਚ ਵੀ ਦੁਕਾਨਾਂ ਕਾਫੀ ਸੱਜ ਚੁੱਕੀਆਂ ਨੇ,

ਰੱਖੜੀ ਦੇ ਤਿਉਹਾਰ ਨੂੰ ਲੈ ਕੇ ਲੁਧਿਆਣਾ ਦੇ ਮੀਨਾ ਬਾਜ਼ਾਰ ਦੀ ਗੱਲ ਕਰੀਏ ਤਾਂ ਉੱਥੇ ਵੀ ਦੁਕਾਨਾਂ ਸੱਜੀਆਂ ਨੇ, ਲੁਧਿਆਣਾ ਦੀ ਹੋਲਸੇਲ ਮਾਰਕੀਟ ਦੇ ਦੁਕਾਨਦਾਰ ਨੇ ਕਿਹਾ ਕਿ ਬੇਸ਼ੱਕ ਗ੍ਰਾਹਕ ਤਾਂ ਆ ਰਿਹਾ ਹੈ ਹੈ। ਪਰ ਕੰਮ ਕਾਫੀ ਘੱਟ ਹੈ ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਇਸ ਸਾਲ ਨਾਲੋਂ ਇਸ ਸਾਲ ਕੰਮ ਕਾਫੀ ਘੱਟ ਗਿਆ ਹੈ ਤੇ 50% ਦੇ ਕਰੀਬ ਕੰਮ ਰਹਿ ਗਿਆ ਹੈ। ਘਟੇ ਹੋਏ ਕੰਮਾਂ ਦਾ ਜਿੱਥੇ ਇੱਕ ਪਾਸੇ ਵਧ ਰਹੀ ਗਰਮੀ ਕਾਰਨ ਲੋਕ ਬਾਹਰ ਘੱਟ ਨਿਕਲਦੇ ਨੇ ਤਾਹੀ ਦੂਜੇ ਪਾਸੇ ਆਨਲਾਈਨ ਮਾਰਕੀਟ ਜਿੰਮੇਵਾਰ ਹੈ, ਜਿਆਦਾਤਰ ਅੱਜ ਕੱਲ ਲੋਕ ਆਨਲਾਈਨ ਹੀ ਰੱਖੜੀਆਂ ਖਰੀਦ ਲੈਂਦੇ ਨੇ, ਬੱਚਿਆਂ ਵਾਸਤੇ ਵੀ ਸਪੈਸ਼ਲ ਰੱਖੜੀ ਸੈਲਫੀ ਵਾਲੀ ਮਾਰਕੀਟ ਚ ਆਈ ਹੈ, ਜਿਸ ਦੀ ਵਿਕਰੀ ਵੀ ਕਾਫੀ ਹੋ ਰਹੀ ਹੈ। ਤੇ ਨਾ ਇੱਕ ਖਾਸ ਬੋਕਸ ਵੀ ਮਾਰਕੀਟ ਵਿੱਚ ਆਇਆ ਹੈ ਜੋ ਰੱਖੜੀ ਦੂਰ ਦੁਰਾਡੇ ਜਾਂ ਫਿਰ ਵਿਦੇਸ਼ ਭੇਜਣ ਵਿੱਚ ਕੰਮ ਆਉਂਦਾ ਹੈ

Scroll to Top