ਰੋਲ ਅਬਜ਼ਰਵਰ ਨੇ ਵੱਖ—ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅਤੇ ਜਿਲੇ ਦੇ ਐਮ.ਪੀਜ./ਐਮ.ਐਲ.ਏਜ. ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਰੋਲ ਅਬਜ਼ਰਵਰ ਨੇ ਵੱਖ—ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅਤੇ ਜਿਲੇ ਦੇ ਐਮ.ਪੀਜ./ਐਮ.ਐਲ.ਏਜ. ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਰੋਲ ਅਬਜ਼ਰਵਰ ਨੇ ਵੱਖ—ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅਤੇ ਜਿਲੇ ਦੇ ਐਮ.ਪੀਜ./ਐਮ.ਐਲ.ਏਜ. ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਮਾਨਯੋਗ ਭਾਰਤ ਚੋਣ ਕਮਿਸ਼ਨ ਵਲੋਂ ਚਲਾਈ ਜਾ ਰਹੀ ਸਪੈਸ਼ਲ ਐਸ.ਆਈ.ਆਰ ਪ੍ਰਕਿਰਿਆ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ਲਈ ਮੁੱਖ ਚੋਣ ਅਫਸਰ ਪੰਜਾਬ ਵਲੋਂ ਨਿਯੁਕਤ ਕੀਤੇ ਗਏ ਰੋਲ ਅਬਜਰ਼ਵਰ—ਕਮ—ਸਕੱਤਰ ਕਾਰਪੋਰੇਸ਼ਨ (ਪੰਜਾਬ ਸਰਕਾਰ) ਸ੍ਰੀਮਤੀ ਰਿੱਤੂ ਅਗਰਵਾਲ ਨੇ ਅੱਜ ਦਫਤਰ ਡਿਪਟੀ ਕਮਿਸ਼ਨਰ ਵਿਖੇ ਵੱਖ—ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅਤੇ ਜਿਲੇ ਦੇ ਐਮ.ਪੀਜ./ਐਮ.ਐਲ.ਏਜ. ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ।ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ -ਕਮ -ਜਿ਼ਲ੍ਹਾ ਚੋਣ ਅਫਸਰ ਸ੍ਰੀ ਅਮਿਤ ਕੁਮਾਰ ਪੰਚਾਲ,
ਵਧੀਕ ਜਿ਼ਲ੍ਹਾ ਚੋਣ ਅਫਸਰ ਸ੍ਰੀ ਡੈਵੀ ਗੋਇਲ, ਐਸ.ਡੀ.ਐਮ.ਮਲੋਟ ਪੰਕਜ ਕੁਮਾਰ, ਐਸ.ਡੀ.ਐਮ. ਗਿੱਦੜਬਾਹਾ ਅਰਵਿੰਦਰ ਪਾਲ ਸਿੰਘ, ਚੋਣ ਤਹਿਸੀਲਦਾਰ ਵਿਭੂ ਜੈਨ ਵੀ ਮੌਜੂਦ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਅਗਰਵਾਲ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵਲੋਂ ਚਲਾਈ ਜਾ ਰਹੀ ਸਪੈਸ਼ਲ ਵੋਟਰ ਸੁਧਾਈ ਦਾ ਕੰਮ ਚੋਣ ਅਮਲੇ ਵਲੋਂ ਪੂਰੀ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ।
ਉਹਨਾਂ ਅੱਗੇ ਦੱਸਿਆ ਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 12 ਅਕਤੂਬਰ 2026 ਨੂੰ ਕੀਤੀ ਜਾਵੇਗੀ, ਉਹਨਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਜੇਕਰ ਕਿਸੇ ਦੀ ਵੋਟ ਬਨਣ ਵਾਲੀ ਰਹਿ ਗਈ ਹੈ ਤਾਂ ਉਹ ਚੋਣ ਕਮਿਸ਼ਨ ਵਲੋਂ ਨਿਰਧਾਰਤ ਕੀਤੇ ਗਏ ਪਹਿਚਾਣ ਪੱਤਰ ਆਪਣੇ ਹਲਕੇ ਦੇ ਸਬੰਧਿਤ ਬੀ.ਐਲ.ਓ. ਨੂੰ ਪੇਸ਼ ਕਰਨ ਉਪਰੰਤ ਵੋਟ ਬਣਵਾਂ ਸਕਦਾ ਹੈ।
ਮੀਟਿੰਗ ਦੌਰਾਨ ਉਹਨਾਂ ਜਿ਼ਲ੍ਹੇ ਦੇ ਬੀ.ਐਲ.ਓਜ ਵਲੋਂ ਵੋਟਰਾਂ ਦੇ ਭਰੇ ਹੋਏ ਫਾਰਮਾਂ ਦਾ ਵੀ ਨਿਰੀਖਣ ਕੀਤਾ।
ਆਪਣੇ ਇਸ ਦੌਰੇ ਦੌਰਾਨ ਉਹਨਾਂ ਵਿਧਾਨ ਸਭਾ ਹਲਕਾ 85—ਮਲੋਟ ਦੇ ਪਿੰਡ ਰੁਪਾਣਾ ਅਤੇ ਵਿਧਾਨ ਸਭਾ ਹਲਕਾ 84— ਗਿੱਦੜਬਾਹਾ ਦੇ ਪਿੰਡ ਦੋਦਾ ਆਦਿ ਪਿੰਡਾਂ ਵਿੱਚ ਬਣਾਏ ਗਏ ਪੋਲਿੰਗ ਸਟੇਸ਼ਨਾਂ ਤੇ ਐਸ.ਆਈ.ਆਰ. ਪ੍ਰਕਿਰਿਆ ਅਧੀਨ ਭਰੇ ਜਾ ਰਹੇ ਫਾਰਮਾਂ ਦਾ ਨਿਰੀਖਣ ਕੀਤਾ ਅਤੇ ਪੋਲਿੰਗ ਬੂਥਾਂ ਤੇ ਤਾਇਨਾਤ ਅਮਲੇ ਨਾਲ ਗੱਲਬਾਤ ਕੀਤੀ ।