ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅੱਜ ਚੰਡੀਗੜ੍ਹ ਰੋਡ ਤੇ ਮੰਤਰੀ ਹਰੀ ਮੁੰਡਿਆਂ ਦੇ ਘਰ ਦੇ ਬਾਹਰ ਲਗਾਇਆ ਪੱਕਾ ਕੰਮ ਮੋਰਚਾ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 September 14, 2026 🌐 GPS: Ludhiana

ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅੱਜ ਚੰਡੀਗੜ੍ਹ ਰੋਡ ਤੇ ਮੰਤਰੀ ਹਰੀ ਮੁੰਡਿਆਂ ਦੇ ਘਰ ਦੇ ਬਾਹਰ ਲਗਾਇਆ ਪੱਕਾ ਕੰਮ ਮੋਰਚਾ

ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਨੇ,ਕਦੀ ਕਿਸਾਨ ਸੜਕਾਂ ਤੇ ਹੁੰਦੇ ਨੇ ਤੇ ਕਦੀ ਟੋਲ ਪਲਾਜੇ ਫਰੀ ਕਰਦੇ ਨਜ਼ਰ ਆਉਂਦੇ ਨੇ ਪਰ ਫਿਰ ਵੀ ਕਿਸਾਨਾਂ ਤੇ ਸਰਕਾਰ ਵਿਚਾਲੇ ਮੰਗਾਂ ਨੂੰ ਲੈ ਕੇ ਸਹਿਮਤੀ ਨਹੀਂ ਬਣ ਪਾਈ ਜਿਸ ਦੀ ਵਜੋਂ ਮਜਬੂਰਨ ਕਿਸਾਨ ਸੜਕਾਂ ਤੇ ਉਤਰ ਆਉਂਦੇ ਨੇ, ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਮੰਤਰੀਆਂ ਦੇ ਘਰ ਦੇ ਬਾਹਰ ਪੱਕਾ ਮੋਰਚਾ ਲਗਾਉਣ ਦੀ ਗੱਲ ਕਹੀ ਸੀ ਜਿਸ ਦੇ ਵਜੋਂ ਅੱਜ ਲੁਧਿਆਣਾ ਚੰਡੀਗੜ ਰੋਡ ਤੇ ਮੰਤਰੀ ਹਰਦੀਪ ਸਿੰਘ ਮੁੰਡਿਆਂ ਦੇ ਘਰ ਦੇ ਬਾਹਰ ਕਿਸਾਨਾਂ ਨੇ ਆਪਣੇ ਮੰਦਰਾਂ ਨੂੰ ਲੈ ਕੇ ਮੋਰਚਾ ਲਗਾ ਲਿਆ

ਗੱਲਬਾਤ ਕਰਦੇ ਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਧਰਨੇ ਦੌਰਾਨ ਟਰਾਲੀਆਂ ਚੋਂ ਸਮਾਨ ਹੋਏ ਚੋਰੀ ਨੂੰ ਲੈ ਕੇ ਬਿਜਲੀ ਦੀ ਆ ਰਹੀ ਸਮੱਸਿਆ ਨੂੰ ਲੈ ਕੇ ਤੇ ਉਹ ਕਈ ਮੰਗਾਂ ਤੇ ਅੱਜ ਉਹ ਪੰਜਾਬ ਭਰ ਦੇ ਅੱਠ ਮੰਤਰੀਆਂ ਦੇ ਘਰ ਦੇ ਬਾਹਰ ਆਪਣੀਆਂ ਮੰਗਾਂ ਮਨਵਾਉਣ ਲਈ ਮੋਰਚਾ ਲਗਾਇਆ ਹੋਇਆ ਹੈ, ਅਸੀਂ ਪਹਿਲਾਂ ਕਈ ਵਾਰ ਸਰਕਾਰ ਅੱਗੇ ਆਪਣੀ ਗੱਲ ਰੱਖ ਚੁੱਕੇ ਹਾਂ ਪਰ ਸਾਡੀ ਮੰਗਾਂ ਮਨ ਗੌਰ ਨਹੀਂ ਕੀਤਾ ਜਾਂਦਾ, ਮਜਬੂਰੀ ਵਸੋਂ ਅੱਜ ਅਸੀਂ ਮੰਤਰੀਆਂ ਦੇ ਘਰ ਦੇ ਬਾਹਰ ਮੋਰਚਾ ਲਾਈ ਬੈਠੇ ਹਾਂ, ਜੇਕਰ ਬਿਜਲੀ ਦੀ ਗੱਲ ਕਰੀਏ ਤਾਂ ਬਿਜਲੀ ਨਾ ਹੋਣ ਕਰਕੇ, ਸਾਡਾ ਝੋਨਾ ਕਾਫੀ ਖਰਾਬ ਹੋਇਆ ਹੈ, ਸਰਕਾਰ ਆਪਣੇ ਵਾਅਦਿਆਂ ਤੇ ਨਾ ਕਾਮਯਾਬ ਰਹੀ ਹੈ,

Scroll to Top