• ਫਾਜ਼ਿਲਕਾ ਵਿੱਚ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਤਹਿਤ ਸਾਫ ਸਫਾਈ ਦਾ ਕੰਮ ਜੋਰਾਂ ਸੋਰਾਂ ਨਾਲ ਜਾਰੀ

📍 स्थान / Location: Faridkot 🗂️ विषय / Category: पंजाब / Punjab 📹 Full Video / पूरा वीडियो 📅 September 4, 2026 🌐 GPS: Faridkot

• ਫਾਜ਼ਿਲਕਾ ਵਿੱਚ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਤਹਿਤ ਸਾਫ ਸਫਾਈ ਦਾ ਕੰਮ ਜੋਰਾਂ ਸੋਰਾਂ ਨਾਲ ਜਾਰੀ

• ਫਾਜ਼ਿਲਕਾ ਵਿੱਚ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਤਹਿਤ ਸਾਫ ਸਫਾਈ ਦਾ ਕੰਮ ਜੋਰਾਂ ਸੋਰਾਂ ਨਾਲ ਜਾਰੀ
• ਵਿਧਾਇਕ ਸਵਨਾ ਨੇ ਫਾਜ਼ਿਲਕਾ ਦੀ ਰਾਮਦੇਵ ਨਗਰੀ (ਚੱਕਰਾਂ ਵਾਲੇ ਝੁੱਗੇ) ਵਿਖੇ ਸਾਫ ਸਫਾਈ ਦੇ ਕੰਮ ਦੀ ਕਰਵਾਈ ਸ਼ੁਰੂਆਤ

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਤਹਿਤ ਫਾਜ਼ਿਲਕਾ ਵਿਖੇ ਸਾਫ ਸਫਾਈ ਦਾ ਕੰਮ ਜੋਰਾਂ ਸੋਰਾਂ ਤੇ ਜਾਰੀ ਹੈ। ਇਸੇ ਤਹਿਤ ਹੀ ਅੱਜ ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਵੱਲੋਂ ਨਗਰ ਕੌਂਸਲ ਦੀ ਟੀਮ ਤੇ ਸਫਾਈ ਸੇਵਕਾਂ ਦੀ ਮਦਦ ਨਾਲ ਰਾਮਦੇਵ ਨਗਰੀ (ਚੱਕਰਾਂ ਵਾਲੇ ਝੁੱਗੇ) ਵਿਖੇ ਸਫਾਈ ਕੀਤੀ ਗਈ।
ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਰਾਮਦੇਵ ਨਗਰੀ ਵਾਸੀਆਂ ਦੀ ਮੰਗ ਸੀ ਕਿ ਉਨ੍ਹਾਂ ਦੇ ਇੱਥੋਂ ਕੂੜੇ ਦਾ ਡੰਪ ਚੁਕਵਾਇਆ ਜਾਵੇ ਤੇ ਸਾਫ ਸਫਾਈ ਕੀਤੀ ਜਾਵੇ ਤੇ ਅੱਜ ਨਗਰ ਕੌਂਸਲ ਦੀ ਟੀਮ ਦੇ ਸਹਿਯੋਗ ਨਾਲ ਇੱਥੇ ਸਫਾਈ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਿਸ਼ਨ ਕਲੀਨ ਮੁਹਿੰਮ ਦਾ ਬਹੁਤ ਵਧੀਆ ਉਪਰਾਲਾ ਹੈ ਤੇ ਇਸ ਮੁਹਿੰਮ ਦੇ ਤਹਿਤ ਆਉਣ ਵਾਲੇ ਦਿਨਾਂ ਵਿੱਚ ਫਾਜ਼ਿਲਕਾ ਸ਼ਹਿਰ ਸਾਫ ਸੁਥਰਾ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੀ ਮਸ਼ੀਨਰੀ, ਕਰਮਚਾਰੀ ਅਤੇ ਵਾਹਨ ਸਾਫ ਸਫਾਈ ਦੇ ਕੰਮ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਫ਼ਾਈ ਟੀਮਾਂ ਦਾ ਪੂਰਨ ਸਹਿਯੋਗ ਕਰਨ, ਕੂੜਾ ਨਿਰਧਾਰਤ ਸਥਾਨਾਂ ’ਤੇ ਹੀ ਸੁੱਟਣ ਅਤੇ ਜਨਤਕ ਥਾਵਾਂ ਨੂੰ ਗੰਦਾ ਨਾ ਕਰਨ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਸਰਕਾਰੀ ਯਤਨਾਂ ਦੇ ਨਾਲ ਲੋਕਾਂ ਦੀ ਭਾਈਚਾਰਕ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ।
ਇਸ ਮੌਕੇ ਐਮ.ਸੀ ਸੋਮਾ ਰਾਣੀ, ਐਮ ਸੀ ਪਿੰਦਰ, ਐਮ.ਸੀ ਸੰਦੀਪ ਚਲਾਨਾ, ਵਾਰਡ ਇੰਚਾਰਜ 23 ਤੋ ਅਨਿਲ ਸੇਠੀ, ਵਾਰਡ ਇੰਚਾਰਜ 22 ਤੋ ਜਸਕਰਨ, ਵਿਧਾਇਕ ਦਫ਼ਤਰ ਇੰਚਾਰਜ ਹਰੀਸ਼ ਠਾਕੁਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਨਗਰ ਕੌਂਸਲ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ|

Scroll to Top