ਪੰਜਾਬ ਭਰ ਦੇ ਵਿੱਚ ਅੱਜ ਕਰਮਚਾਰੀਆਂ ਵੱਲੋਂ ਕਲਮ ਛੋੜ ਸੰਕੇਤਿਕ ਹੜਤਾਲ ਲੋਕ ਹੋ ਰਹੇ ਖੱਜਲ ਲੁਧਿਆਣਾ ਦੇ ਡੀਸੀ ਨੇ ਕਿਹਾ ਚੱਲ ਰਹੀਆਂ ਐਮਰਜਂਸੀ ਤੇ ਜਰੂਰੀ ਸੇਵਾਵਾਂ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 September 8, 2026 🌐 GPS: Ludhiana

ਪੰਜਾਬ ਭਰ ਦੇ ਵਿੱਚ ਅੱਜ ਕਰਮਚਾਰੀਆਂ ਵੱਲੋਂ ਕਲਮ ਛੋੜ ਸੰਕੇਤਿਕ ਹੜਤਾਲ ਲੋਕ ਹੋ ਰਹੇ ਖੱਜਲ

ਪੰਜਾਬ ਭਰ ਦੇ ਵਿੱਚ ਅੱਜ ਮੁਲਾਜ਼ਮਾਂ ਵੱਲੋਂ ਡੀਏ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਨੂੰ ਲੈ ਕੇ ਸਾਂਝਾ ਮੋਰਚਾ ਫਰੰਟ ਦੇ ਕਾਲ ਤੇ ਸੰਕੇਤਿਕ ਤੌਰ ਤੇ ਇੱਕ ਦਿਨ ਦੀ ਕਲਮ ਛੋੜ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਤਹਿਤ ਅੱਜ ਪੰਜਾਬ ਭਰ ਦੇ ਵਿੱਚ ਮੁਲਾਜ਼ਮਾਂ ਵੱਲੋਂ ਕੰਮ ਕਾਰ ਠੱਪ ਰੱਖਿਆ ਗਿਆ ਹੈ। ਹਾਲਾਂਕਿ ਕੁਝ ਕੁ ਮਹਿਕਮਿਆਂ ਵੱਲੋਂ ਕੰਮ ਚੱਲ ਰਿਹਾ ਹੈ। ਲੁਧਿਆਣਾ ਦੇ ਡੀਸੀ ਦਫਤਰ ਦੇ ਵਿੱਚ ਸਾਡੀ ਟੀਮ ਵੱਲੋਂ ਜਾਇਜ਼ਾ ਲਿਆ ਗਿਆ ਜਿੱਥੇ ਜਿਆਦਾਤਰ ਮਹਿਕਮਿਆਂ ਦੇ ਵਿੱਚ ਕੰਮ ਬੰਦ ਸੀ ਲੋਕਾਂ ਨੇ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਸਵੇਰ ਤੋਂ ਆ ਕੇ ਉਡੀਕ ਕਰ ਰਹੇ ਨੇ ਕੋਈ ਖੰਨੇ ਤੋਂ ਕੋਈ ਪਾਇਲ ਤੋਂ ਆਇਆ ਹੋਇਆ ਸੀ ਜਿੱਥੇ ਉਹਨਾਂ ਨੇ ਕਿਹਾ ਕਿ ਅੱਜ ਕੰਮ ਕਾਰ ਠੱਪ ਹੈ ਇਸ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਦੂਰ ਦੁਰਾਡੇ ਤੋਂ ਉਹ ਆਏ ਹਨ ਪੂਰੀ ਦਿਹਾੜੀ ਉਹਨਾਂ ਦੀ ਲੱਗ ਚੁੱਕੀ ਹੈ। ਪਰ ਇੱਥੇ ਕੰਮ ਨਹੀਂ ਹੋ ਰਹੇ।

ਇਸ ਸਬੰਧੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਅੱਜ ਸੰਕੇਤਿਕ ਤੌਰ ਤੇ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਪਰ ਉਸ ਦੇ ਬਾਵਜੂਦ ਐਮਰਜੰਸੀ ਸੇਵਾਵਾਂ ਜੋ ਲੋਕ ਦੂਰ ਦੁਰਾੜੇ ਤੋਂ ਆ ਰਹੇ ਹਨ ਉਹਨਾਂ ਦੇ ਕੰਮ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਤੁਹਾਡੀ ਕੋਸ਼ਿਸ਼ ਹੈ ਕਿ ਕੰਮ ਹੋ ਜਾਵੇ ਇਸ ਕਰਕੇ ਉਹ ਵੀ ਅੱਜ ਆਪਣੀ ਸੀਟ ਤੇ ਬੈਠੇ ਨੇ ਜੇਕਰ ਕਿਸੇ ਨੂੰ ਕੋਈ ਵੀ ਸਮੱਸਿਆ ਆ ਰਹੀ ਹੈ ਤਾਂ ਉਹ ਉਹਨਾਂ ਨਾਲ ਆ ਕੇ ਵੀ ਗੱਲ ਕਰ ਸਕਦੇ ਨੇ।

Scroll to Top