ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਬਠਿੰਡਾ ਦੇ ਅਧੀਨ ਪੈਂਦੇ ਹਲਕਾ ਭੁੱਚੋ ਦੇ ਪਿੰਡ ਜੀਦਾ ਵਿਖੇ ਨਵੇਂ ਬਣੇ ਖਾਲ ਦਾ ਕੀਤਾ ਗਿਆ ਉਦਘਾਟਨ
ਬਠਿੰਡਾ, 19 ਅਗਸਤ (ਮਨੋਜ ਚਰਖੀਵਾਲ )
ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਬਠਿੰਡਾ ਦੇ ਅਧੀਨ ਪੈਂਦੇ ਹਲਕਾ ਭੁੱਚੋ ਦੇ ਪਿੰਡ ਜੀਦਾ ਵਿਖੇ ਨਵੇਂ ਬਣੇ ਖਾਲ ਦਾ ਉਦਘਾਟਨ ਕੀਤਾ ਗਿਆ
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹਲਕਾ ਭੁੱਚੋ ਦੇ ਪਿੰਡ ਜੀਦਾ ਵਿਖੇ ਇੱਕ ਕਰੋੜ 29 ਲੱਖ ਦੀ ਲਾਗਤ ਨਾਲ ਇਹ ਖਾਲ ਬਣਾਇਆ ਗਿਆ ਹੈ। ਇਹ ਖਾਲ ਬਣਨ ਨਾਲ 500 ਏਕੜ ਰਕਬੇ ਨੂੰ ਹੋਵੇਗਾ ਫਾਇਦਾ ਅਤੇ ਉਹਨਾ ਨੇ ਕਿਹਾ ਕਿ ਇਸ ਖਾਲ ਦੀ ਲੰਬਾਈ ਪੰਜ ਕਿੱਲੋਮੀਟਰ ਹੈ
ਉਹਨਾ ਨੇ ਕਿਹਾ ਕਿ ਭੁੱਚੋ ਹਲਕੇ ਦੇ ਪਿੰਡਾਂ ਵਿੱਚ ਨਵੇਂ ਬਣੇ ਖਾਲਾਂ ਦੀ ਲੰਬਾਈ 77 ਕਿੱਲੋਮੀਟਰ ਹੈ ਇਹ ਖਾਲੇ 14 ਕਰੋੜ 57 ਲੱਖ ਦੀ ਲਾਗਤ ਨਾਲ ਬਣਾਏ ਗਏ ਹਨ ਪਹਿਲਾਂ ਇਸ ਹਲਕੇ ਵਿੱਚ ਤਕਰੀਬਨ ਕੋਈ ਵੀ ਖਾਲਾ ਨਹੀਂ ਸੀ
ਉਹਨਾ ਨੇ ਕਿਹਾ ਕਿ ਪਹਿਲਾਂ ਖਾਲਾ ਨਾ ਹੋਣ ਕਾਰਨ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਨਹੀਂ ਪਹੁੰਚਦਾ ਸੀ
ਉਹਨਾ ਨੇ ਕਿਹਾ ਕਿ ਭੁੱਚੋ ਹਲਕੇ ਦੇ ਪਿੰਡਾਂ ਵਿੱਚ 16 ਨਵੇਂ ਖਾਲੇ ਬਣਾਏ ਗਏ ਹਨ ਇਹਨਾ ਪਿੰਡਾਂ ਵਿੱਚ ਖਾਲੇ ਬਣਨ ਨਾਲ 5453 ਏਕੜ ਰਕਬੇ ਨੂੰ ਹੋਵੇਗਾ ਫਾਇਦਾ ਇਸ ਏਰੀਏ ਵਿੱਚ ਪਾਣੀ ਦੀ ਬਹੁਤ ਜਿਆਦਾ ਕਮੀ ਸੀ ਇਹ ਖਾਲੇ ਬਣਨ ਨਾਲ ਕਿਸਾਨਾਂ ਨੂੰ ਹੋਵੇਗਾ ਬਹੁਤ ਫਾਇਦਾ
ਉਹਨਾ ਨੇ ਕਿਹਾ ਕਿ ਇਹ ਖਾਲੇ ਬਣਨ ਨਾਲ ਧਰਤੀ ਦਾ ਹੇਠਲਾ ਪਾਣੀ ਵੀ ਬਚੇਗਾ
ਉਹਨਾ ਨੇ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਸਮੇਂ ਪੰਜਾਬ ਵਿੱਚ 26% ਪਾਣੀ ਯੂਟੀਲਾਈਜ਼ ਹੁੰਦਾ ਸੀ ਤੇ ਹੁਣ 82% ਪਾਣੀ ਪੰਜਾਬ ਵਿੱਚ ਯੂਟੀਲਾਈਜ਼ ਹੋ ਰਿਹਾ ਹੈ ਇਹ ਫਰਜ਼ੀ ਆਂਕੜੇ ਨਹੀਂ ਹਨ ਇਹ ਸਰਕਾਰੀ ਆਂਕੜੇ ਹਨ
ਉਹਨਾ ਨੇ ਕਿਹਾ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਜਿਹੜੇ ਕੰਮ 50 ਸਾਲ ਵਿੱਚ ਨਹੀਂ ਹੋਏ ਉਹ ਪੰਜਾਬ ਸਰਕਾਰ ਵੱਲੋਂ ਸਾਢੇ ਚਾਰ ਸਾਲਾਂ ਵਿੱਚ ਕੀਤੇ ਗਏ ਹਨ
ਉਹਨਾ ਨੇ ਕਿਹਾ ਕਿ ਮਨੀਸ਼ ਸਿਸੋਦੀਆ ਵੱਲੋਂ ਦਿੱਲੀ ਦੇ ਸਿੱਖਿਆ ਮੰਤਰੀ ਰਹਿੰਦੇ ਸਮੇਂ ਜੋ ਦਿੱਲੀ ਵਿੱਚ ਸਕੂਲ ਬਣਾਏ ਗਏ ਸਨ ਉਹ ਸਕੂਲ ਦੇਖਣ ਲਈ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਦਿੱਲੀ ਵਿਖੇ ਪਹੁੰਚੇ ਸਨ
ਉਹਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਨਫਰਤ ਕਰਦੇ ਹਨ
ਉਹਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਕੰਮ ਦੇ ਨਾਮ ਤੇ ਵੋਟ ਪਾਉਣਗੇ
ਉਹਨਾ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਕੈਬਨਿਟ ਮੰਤਰੀ ਸਤਿੰਦਰ ਜੈਨ ਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹਨਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ
ਉਹਨਾ ਨੇ ਕਿਹਾ ਕਿ ਸੰਵਿਧਾਨ ਦੇ ਤਹਿਤ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਜੋ ਸਰਕਾਰੀ ਏਜੰਸੀਆਂ ਬਣਾਈਆਂ ਗਈਆਂ ਸਨ ਅੱਜ ਉਹਨਾ ਨੂੰ ਕਿਸ ਤਰ੍ਹਾਂ ਵਰਤਿਆ ਜਾ ਰਿਹਾ ਹੈ
ਉਹਨਾ ਨੇ ਕਿਹਾ ਕਿ ਕੇਂਦਰ ਸਰਕਾਰ ਜੇ ਇਹ ਸੋਚਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਡਰਾ ਕੇ ਵੋਟਾਂ ਹਾਸਿਲ ਕਰ ਲਵਾਂਗੇ ਇਹ ਉਹਨਾ ਦਾ ਭੁਲੇਖਾ ਹੈ
ਉਹਨਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸਹੀ ਗੱਲ ਨਾਲ ਦਿਲ ਜਿੱਤੇ ਜਾ ਸਕਦੇ ਹਨ ਧੱਕੇ ਨਾਲ ਲੋਕਾਂ ਦੇ ਮਨ ਨਹੀਂ ਜਿੱਤੇ ਜਾ ਸਕਦੇ