ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਲਿਆ ਫੈਸਲਾ ਹੁਣ ਨਹੀਂ ਵਿਕਣਗੀਆਂ ਮੈਡੀਕਲ ਸਟੋਰ ਤੇ ਹੈਵੀ ਨਸ਼ੇ ਵਾਲੀਆਂ ਦਵਾਈਆਂ, ਜਿਨਾਂ ਦੀ ਹੋ ਰਹੀ ਦੁਰਵਰਤੋਂ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 October 26, 2026 🌐 GPS: Ludhiana

ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਲਿਆ ਫੈਸਲਾ ਹੁਣ ਨਹੀਂ ਵਿਕਣਗੀਆਂ ਮੈਡੀਕਲ ਸਟੋਰ ਤੇ ਹੈਵੀ ਨਸ਼ੇ ਵਾਲੀਆਂ ਦਵਾਈਆਂ, ਜਿਨਾਂ ਦੀ ਹੋ ਰਹੀ ਦੁਰਵਰਤੋਂ

ਪਰਮਿੰਦਰ ਝੋਟੇ ਦੇ ਕਤਲ ਤੋਂ ਬਾਅਦ ਕੈਮਿਸਟ ਸਟੋਰ ਦੇ ਮਾਲਿਕ ਅਸ਼ਵਨੀ ਕੁਮਾਰ ਵੱਲੋਂ ਕਤਿਕ ਤੌਰ ਤੇ ਮੈਡੀਕਲ ਨਸ਼ਾ ਵੇਚਣ ਦੇ ਲੱਗੇ ਇਲਜ਼ਾਮਾਂ ਤੋਂ ਬਾਅਦ ਹੁਣ ਪ੍ਰਸ਼ਾਸਨ ਅਤੇ ਸਰਕਾਰ ਸਖਤ ਹੁੰਦਾ ਵਿਖਾਈ ਦੇ ਰਿਹਾ ਹੈ ਅਤੇ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚਲਦਿਆਂ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਗਿਆ ਹੈ ਕਿ ਕੈਮਿਸਟ ਦੀਆਂ ਦੁਕਾਨਾਂ ਤੇ ਹੈਵੀ ਨਸ਼ੇ ਵਾਲੀਆਂ ਦਵਾਈਆਂ ਜਿਨਾਂ ਦੀ ਦੁਰਵਰਤੋ ਨਸ਼ਾ ਕਰਨ ਦੇ ਲਈ ਕੀਤੀ ਜਾਂਦੀ ਹੈ। ਉਹ ਹੁਣ ਨਹੀਂ ਵੇਚੀਆਂ ਜਾਣਗੀਆਂ। ਇਸ ਤੇ ਫੈਸਲਾ ਲੈਂਦੇ ਹੋਏ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਜੀਐਸ ਚਾਵਲਾ ਨੇ ਸਾਡੀ ਟੀਮ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਅਸੀਂ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਫੈਸਲੇ ਦਾ ਸਵਾਗਤ ਕਰਦੇ ਹਨ ਪਰ ਜਿਸ ਤਰ੍ਹਾਂ ਸਾਡੇ ਕੈਮਿਸਟ ਭਰਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਦੀਆਂ ਦੁਕਾਨਾਂ ਸੀਲ ਕੀਤੀਆਂ ਜਾ ਰਹੀਆਂ ਨੇ ਉਹਨਾਂ ਤੋਂ ਦਵਾਈਆਂ ਦੇ ਸਟਾਕ ਬਾਰੇ ਪੁੱਛਿਆ ਜਾ ਰਿਹਾ ਹੈ ਦੋ ਦੋ ਚਾਰ ਚਾਰ ਗੋਲੀਆਂ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ ਐਫ ਆਈਆਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਸਹੀ ਨਹੀਂ ਹੈ ਇਸ ਦੇ ਵਿਰੋਧ ਦੇ ਚਲਦਿਆਂ ਅਸੀਂ ਇਹ ਫੈਸਲਾ ਲਿਆ ਹੈ ਕਿ ਇਹ ਦਵਾਈਆਂ ਹੁਣ ਅਸੀਂ ਨਹੀਂ ਵੇਚਾਂਗੇ ਸਰਕਾਰ ਭਾਵੇਂ ਜਿਹੜੇ ਮਰਜ਼ੀ ਸੈਂਟਰ ਤੇ ਇਹ ਦਵਾਈਆਂ ਆਪਣੇ ਪੱਧਰ ਤੇ ਵੇਚ ਸਕਦੀ ਹੈ ਉਹਨਾਂ ਕਿਹਾ ਕਿ ਇਸ ਵਿੱਚ ਅਸੀਂ ਬੀਤੇ ਦਿਨ ਬੈਠਕ ਵੀ ਕੀਤੀ ਹੈ ਅਤੇ ਸਾਰਿਆਂ ਨੇ ਹੀ ਇਹ ਸਾਂਝੇ ਤੌਰ ਤੇ ਫੈਸਲਾ ਲਿਆ ਹੈ।

Scroll to Top