ਪੰਜਾਬੀ ਯੂਨੀਵਸਿਟੀ ਚ ਕੰਟੀਨਾ ਦੇ ਰੇਟ ਚ ਵਾਧੇ ਅਤੇ ਸਮਾਨ ਸਹੀ ਨਾ ਮਿਲਣ ਤੇ ਪ੍ਰਦਰਸ਼ਨ ਬੰਦ ਕਰਵਾਈਆਂ ਕੰਟੀਨਾ
ਪੰਜਾਬੀ ਯੂਨਵਰਸਿਟੀ ਚ ਪ੍ਰਦਰਸ਼ਨ
ਐਂਕਰ:
ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਅੱਜ ਉਸ ਸਮੇਂ ਇੱਕ ਵਾਰ ਫਿਰ ਵੱਡਾ ਹੰਗਾਮਾ ਹੋ ਗਿਆ, ਜਦੋਂ ਮਿਸਲ ਸਤਲੁਜ ਸੰਸਥਾ ਵੱਲੋਂ ਯੂਨੀਵਰਸਿਟੀ ਅੰਦਰ ਚੱਲ ਰਹੀਆਂ ਕੰਟੀਨਾਂ ਦੇ ਟੈਂਡਰ ਨਾ ਹੋਣ ਅਤੇ ਘੱਟ ਮਾਤਰਾ ਵਿੱਚ ਸਮਾਨ ਦੇ ਕੇ ਵੱਧ ਪੈਸੇ ਵਸੂਲਣ ਦੇ ਮੁੱਦੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਮਿਸਲ ਸਤਲੁਜ ਦੇ ਆਗੂ ਯਾਦਵਿੰਦਰ ਸਿੰਘ ਯਾਦੂ ਲਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਵੱਲੋਂ ਯੂਨੀਵਰਸਿਟੀ ਦੀਆਂ ਸਾਰੀਆਂ ਕੰਟੀਨਾਂ ਬੰਦ ਕਰਵਾ ਦਿੱਤੀਆਂ ਗਈਆਂ।
ਯਾਦਵਿੰਦਰ ਸਿੰਘ ਯਾਦੂ ਲਾਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਨਵੀਆਂ ਕੰਟੀਨਾਂ ਦੇ ਟੈਂਡਰ ਨਹੀਂ ਹੁੰਦੇ, ਉਦੋਂ ਤੱਕ ਕਿਸੇ ਵੀ ਕੰਟੀਨ ਨੂੰ ਖੋਲ੍ਹਣ ਨਹੀਂ ਦਿੱਤਾ ਜਾਵੇਗਾ।
ਬਾਈਟ:
ਉਨ੍ਹਾਂ ਦੋਸ਼ ਲਗਾਇਆ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਤੋਂ ਵੱਧ ਪੈਸੇ ਵਸੂਲ ਕੇ ਘਟੀਆ ਅਤੇ ਘੱਟ ਮਾਤਰਾ ਵਿੱਚ ਸਮਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਟੀਨਾਂ ਦਾ ਕਿਰਾਇਆ ਨਾਮਾਤਰ ਹੋਣ ਦੇ ਬਾਵਜੂਦ ਵਿਦਿਆਰਥੀਆਂ ਦੀ ਕਥਿਤ ਲੁੱਟ ਯੂਨੀਵਰਸਿਟੀ ਪ੍ਰਬੰਧਨ ਦੀ ਮਿਲੀਭੁਗਤ ਨਾਲ ਹੋ ਰਹੀ ਹੈ, ਜੋ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਬੰਦ ਕੀਤੀਆਂ ਗਈਆਂ ਅਤੇ ਮੌਜੂਦਾ ਸਮੇਂ ਚੱਲ ਰਹੀਆਂ ਸਾਰੀਆਂ ਕੰਟੀਨਾਂ ਦੇ ਟੈਂਡਰ ਮੁੜ ਜਾਰੀ ਕਰਕੇ ਸਸਤੇ ਅਤੇ ਵਾਜਬ ਰੇਟ ਨਿਰਧਾਰਤ ਨਹੀਂ ਕੀਤੇ ਗਏ ਤਾਂ ਯੂਨੀਵਰਸਿਟੀ ਵਿੱਚ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਬਾਈਟ: ਯਾਦਵਿੰਦਰ ਸਿੰਘ ਯਾਦੂ ਲਾਲ, ਪ੍ਰਧਾਨ ਮਿਸਲ ਸਤਲੁਜ ਯੂਥ ਵਿੰਗ ਪੰਜਾਬ।