ਪੀ.ਓ. ਸਟਾਫ ਅੰਮ੍ਰਿਤਸਰ ਵੱਲੋਂ ਦੋ ਭਗੌੜੇ ਦੋਸ਼ੀ ਕਾਬੂ*
*ਪੀ.ਓ. ਸਟਾਫ ਅੰਮ੍ਰਿਤਸਰ ਵੱਲੋਂ ਦੋ ਭਗੌੜੇ ਦੋਸ਼ੀ ਕਾਬੂ*
ਏ.ਐਸ.ਆਈ. ਹਰੀਸ਼ ਕੁਮਾਰ, ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋਂ ਸਮੇਤ ਪੁਲਿਸ ਪਾਰਟੀ ਭਗੌੜੇ ਦੋਸ਼ੀਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਦੋ ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
1.
ਪੀ.ਓ. ਸਟਾਫ ਵੱਲੋਂ ਗੱਜਨ ਸਿੰਘ ਪੁੱਤਰ ਸਕੱਤਰ ਸਿੰਘ, ਵਾਸੀ ਨੇੜੇ ਗੁਰੂ ਨਾਨਕ ਡੇਅਰੀ, ਪਿੰਡ ਲੁਹਾਰਕਾ, ਥਾਣਾ ਕੰਜੋਜ, ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸਦੇ ਖ਼ਿਲਾਫ਼ ਮੁਕੱਦਮਾ ਨੰਬਰ 111 ਮਿਤੀ 27-07-2020, ਜੁਰਮ 379, 411 IPC, ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਦਰਜ ਹੈ। ਅਦਾਲਤੀ ਕਾਰਵਾਈ ਦੌਰਾਨ ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਮਾਣਯੋਗ ਅਦਾਲਤ JMIC/ASR ਵੱਲੋਂ ਮਿਤੀ 07-03-2026 ਨੂੰ ਉਸ ਨੂੰ ਭਗੌੜਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਪੀ.ਓ. ਸਟਾਫ ਵੱਲੋਂ ਉਸ ਨੂੰ ਮਿਤੀ 21-08-2026 ਨੂੰ ਕਾਬੂ ਕੀਤਾ ਗਿਆ।
2.
ਦੂਜੇ ਮਾਮਲੇ ਵਿੱਚ ਕਰਨ ਸੁਨੀਲ ਕੁਮਾਰ ਉਰਫ਼ ਸੋਨੂੰ ਪੁੱਤਰ ਵੈਸ਼ਨੂੰ ਦਾਸ, ਵਾਸੀ ਮੇਨ ਬਜ਼ਾਰ, ਕੋਟਲਾ ਬਸਤੀ, ਮੁਸਤਫਾਬਾਦ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਕਤ ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 99 ਮਿਤੀ 09-05-2024, ਜੁਰਮ 379, 411, 201 IPC, ਥਾਣਾ ਸਦਰ ਅੰਮ੍ਰਿਤਸਰ ਦਰਜ ਹੈ। ਮਾਣਯੋਗ ਅਦਾਲਤ ACJM/ASR ਵੱਲੋਂ ਮਿਤੀ 17-02-2026 ਨੂੰ ਭਗੌੜਾ ਦੋਸ਼ੀ ਕਰਾਰ ਦਿੱਤਾ ਗਿਆ । ਉਕਤ ਭਗੌੜੇ ਦੋਸ਼ੀ ਨੂੰ ਅੱਜ 22-08-2026 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੋਵੇਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੀ.ਓ. ਸਟਾਫ ਅੰਮ੍ਰਿਤਸਰ ਵੱਲੋਂ ਭਗੌੜੇ ਦੋਸ਼ੀਆਂ ਖ਼ਿਲਾਫ਼ ਲਗਾਤਾਰ ਮੁਹਿੰਮ ਜਾਰੀ ਹੈ ਅਤੇ ਕਾਨੂੰਨ ਤੋਂ ਭੱਜ ਰਹੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।