ਪੀਆਰਟੀਸੀ ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਬਸ ਡਿਪੂਆਂ ਤੇ ਕੀਤੀ ਗੇਟ ਰੈਲੀ,ਤੇ ਵੱਡੇ ਸੰਘਰਸ਼ ਦੀ ਕਹੀ ਗੱਲ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 September 11, 2026 🌐 GPS: Ludhiana

ਪੀਆਰਟੀਸੀ ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਬਸ ਡਿਪੂਆਂ ਤੇ ਕੀਤੀ ਗੇਟ ਰੈਲੀ,ਤੇ ਵੱਡੇ ਸੰਘਰਸ਼ ਦੀ ਕਹੀ ਗੱਲ

ਪੰਜਾਬ ਭਰ ਦੇ ਬੱਸ ਡੀਪੂਆਂ ਤੇ ਪੀਆਰਟੀਸੀਪਨ ਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗੇਟ ਰੈਲੀ, ਕਿਹਾ ਮੰਗਾਂ ਨਾ ਮੰਨਣ ਤੇ ਆਉਣ ਵਾਲੇ ਦਿਨਾਂ ਚ ਵੱਡਾ ਸੰਘਰਸ਼ ਕੀਤਾ ਜਾਵੇਗਾ,

ਪੀਆਰਟੀਸੀ ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤੇ ਜਾਂਦੇ ਰਹੇ ਨੇ, ਪਰ ਸਰਕਾਰ ਨਾਲ ਇਨਾ ਮੁਲਾਜ਼ਮਾਂ ਦੀ ਸਹਿਮਤੀ ਨਹੀਂ ਬਣਦੀ,ਜਿਸ ਤੋਂ ਬਾਅਦ ਰੋਸ਼ ਵਜੋਂ ਇਨਾ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ, ਇਹਨਾਂ ਪ੍ਰਦਰਸ਼ਨ ਦੌਰਾਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਲੋਕਾਂ ਨੂੰ ਔਖਾ ਹੁੰਦਾ ਹੈ,ਪਰ ਅੱਜ ਪੰਜਾਬ ਭਰ ਦੇ ਬੱਸ ਡੀਪੂਆਂ ਤੇ ਪੀਆਰਟੀ ਪਨਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕੀਤੀ ਗਈ,

ਗੱਲਬਾਤ ਕਰਦੇ ਆਂ ਪੀਆਰਟੀਸੀ ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਕਿਹਾ ਕਿ ਲੰਬੇ ਸਮੇਂ ਤੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਨੇ, ਪਰ ਸਰਕਾਰ ਨਾਲ ਸਹਿਮਤੀ ਨਹੀਂ ਬਣ ਪਾ ਰਹੀ,ਪ੍ਰਦਰਸ਼ਨ ਦੇ ਦੌਰਾਨ ਲੋਕਾਂ ਨੂੰ ਜੋ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਦੇ ਵਿੱਚ ਸਾਡਾ ਧਰਨਾ ਲਗਾਉਣਾ ਮਜਬੂਰੀ ਬਣ ਜਾਂਦਾ ਹੈ ਲਾਉਣਾ ਮਜਬੂਰੀ ਬਣ ਜਾਂਦੀ ਹੈ। ਜੇਕਰ ਸਾਡੀਆਂ ਮੰਗਾਂ ਤੇ ਸਰਕਾਰ ਨੇ ਗੌਰ ਨਾਲ ਦਿੱਤਾ ਤੇ ਵੱਡੇ ਸੰਘਰਸ਼ ਸਾਡੇ ਵੱਲੋਂ ਕੀਤਾ ਜਾਵੇਗਾ।ਹੁਣ ਦੇਖਣਾ ਹੋਵੇਗਾ ਕੀ ਇਹਨਾਂ ਪੀਆਰਟੀਸੀ ਪਨਬਸ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਆਉਣ ਵਾਲੀ ਮੀਟਿੰਗ ਚ ਗੌਰ ਕਰਦੀ ਜਾਂ ਫਿਰ ਨਹੀ ਤੇ ਆਉਣ ਵਾਲਾ ਸਮਾਂ ਦੱਸੇਗਾ

Scroll to Top