ਪਟਿਆਲਾ ਦੇ ਵਿੱਚ ਨੂੰਹ ਵੱਲੋਂ ਸੱਸ ਦੀ ਬੁਰੀ ਤਰ੍ਹਾਂ ਨਾਲ ਮਾਰ ਕੁੱਟ ਸੀਸੀਟੀਵੀ ਆਈ ਸਾਹਮਣੇ

📍 स्थान / Location: ਪਟਿਆਲਾ 🗂️ विषय / Category: पंजाब / Punjab 📹 Full Video / पूरा वीडियो 📅 August 23, 2026 🌐 GPS: ਪਟਿਆਲਾ

ਨੂੰਹ ਦੇ ਵੱਲੋਂ ਸੱਸ ਦੀ ਬੁਰੀ ਤਰ੍ਹਾਂ ਨਾਲ ਮਾਰਕੁੱਟ ਸੱਸ ਨੂੰ ਕਰਾਇਆ ਹਸਪਤਾਲ ਵਿੱਚ ਦਾਖਲ

ਪਟਿਆਲਾ ਦੀ ਸੂਲਰ ਕਲੋਨੀ ਵਿੱਚ ਬਜ਼ੁਰਗ ਔਰਤ ਦੀ ਕਥਿਤ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ। ਪੀੜਤਾ ਦੀ ਪਛਾਣ ਰੀਤੂ ਮਿੱਤਲ ਵਜੋਂ ਹੋਈ ਹੈ, ਜੋ ਇਸ ਸਮੇਂ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਇਲਾਜ ਅਧੀਨ ਦੱਸੀ ਜਾ ਰਹੀ ਹੈ।
ਪੀੜਤਾ ਦੇ ਪੁੱਤਰ ਰਾਹੁਲ ਮਿੱਤਲ ਨੇ ਦੋਸ਼ ਲਗਾਇਆ ਕਿ ਘਰ ਵਿੱਚ ਉਸ ਦੀ ਮਾਤਾ ਇਕੱਲੀ ਸੀ। ਉਸ ਦੀ ਪੋਤੀ ਬਿਮਾਰ ਹੋਣ ਕਾਰਨ ਉਸ ਨੇ ਮਾਤਾ ਨੂੰ ਬੱਚੀ ਨੂੰ ਦਵਾਈ ਦੇਣ ਲਈ ਕਿਹਾ ਸੀ। ਰਾਹੁਲ ਦਾ ਦੋਸ਼ ਹੈ ਕਿ ਇਸ ਗੱਲ ਨੂੰ ਲੈ ਕੇ ਉਸ ਦੀ ਭਰਜਾਈ ਬਬੀਤਾ ਵੱਲੋਂ ਉਸ ਦੀ ਮਾਤਾ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ।
ਰਾਹੁਲ ਮੁਤਾਬਕ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਥਿਤ ਕੁੱਟਮਾਰ ਹੁੰਦੀ ਦਿਖਾਈ ਦੇ ਰਹੀ ਹੈ। ਘਟਨਾ ਤੋਂ ਬਾਅਦ ਰੀਤੂ ਮਿੱਤਲ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਡਕਾਲਾ ਚੌਂਕੀ ਦੇ ਇੰਚਾਰਜ ਗੁਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਸ਼ਿਕਾਇਤ ਪਹੁੰਚ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਰਾਹੁਲ ਮਿੱਤਲ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਬਾਈਟ ਸੁਧੀਰ ਮਿੱਤਲ ਪੀੜਤ ਮਹਿਲਾ ਦਾ ਪਤੀ
Byte ਗੁਰਪ੍ਰਤਾਪ ਸਿੰਘ ਚੌਂਕੀ ਇੰਚਾਰਜ ਡਕਾਲਾ

Scroll to Top