ਪਟਿਆਲਾ ‘ਚ ਅੱਧੇ ਘੰਟੇ ਦੀ ਬਾਰਿਸ਼ ਨੇ ਖੋਲ੍ਹੀ ਸੀਵਰੇਜ ਪ੍ਰਬੰਧਾਂ ਦੀ ਪੋਲ, ਕਈ ਇਲਾਕੇ ਪਾਣੀ ‘ਚ ਡੁੱਬੇ

📍 स्थान / Location: ਪਟਿਆਲਾ 🗂️ विषय / Category: पंजाब / Punjab 📹 Full Video / पूरा वीडियो 📅 September 4, 2026 🌐 GPS: ਪਟਿਆਲਾ

ਪਟਿਆਲਾ: ਬਾਰਿਸ਼ ਦੇ ਪਾਣੀ ਚ ਡੁੱਬਿਆ ਸ਼ਹਿਰ

ਪਟਿਆਲਾ ‘ਚ ਅੱਧੇ ਘੰਟੇ ਦੀ ਬਾਰਿਸ਼ ਨੇ ਖੋਲ੍ਹੀ ਸੀਵਰੇਜ ਪ੍ਰਬੰਧਾਂ ਦੀ ਪੋਲ, ਕਈ ਇਲਾਕੇ ਪਾਣੀ ‘ਚ ਡੁੱਬੇ
ਪਟਿਆਲਾ: ਕਈ ਦਿਨਾਂ ਤੋਂ ਪੈ ਰਹੀ ਭਾਰੀ ਉਮਸ ਅਤੇ ਗਰਮੀ ਤੋਂ ਬਾਅਦ ਅੱਜ ਪਟਿਆਲਾ ਸ਼ਹਿਰ ਵਿੱਚ ਕਰੀਬ ਅੱਧੇ ਘੰਟੇ ਤੱਕ ਹੋਈ ਬਾਰਿਸ਼ ਨੇ ਸ਼ਹਿਰ ਦੇ ਸੀਵਰੇਜ ਅਤੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਥੋੜ੍ਹੇ ਸਮੇਂ ਦੀ ਬਾਰਿਸ਼ ਤੋਂ ਬਾਅਦ ਹੀ ਸ਼ਹਿਰ ਦੇ ਕਈ ਪ੍ਰਮੁੱਖ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਗਿਆ, ਜਿਸ ਕਾਰਨ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪੁਰਾਣਾ ਬੱਸ ਸਟੈਂਡ, ਪੋਲੋ ਗਰਾਊਂਡ, ਸ਼ੇਰਾਂਵਾਲਾ ਗੇਟ ਅਤੇ ਕਮਲੀ ਚੌਂਕ ਸਮੇਤ ਕਈ ਥਾਵਾਂ ‘ਤੇ ਸੜਕਾਂ ਪਾਣੀ ਨਾਲ ਭਰ ਗਈਆਂ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਥੋੜ੍ਹੀ ਜਿਹੀ ਬਾਰਿਸ਼ ਵਿੱਚ ਹੀ ਇਹ ਹਾਲਾਤ ਬਣ ਜਾਂਦੇ ਹਨ ਤਾਂ ਤੇਜ਼ ਜਾਂ ਲਗਾਤਾਰ ਬਾਰਿਸ਼ ਦੌਰਾਨ ਸ਼ਹਿਰ ਦੀ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।
ਉੱਥੇ ਹੀ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਪੈ ਰਹੀ ਉਮਸ ਭਰੀ ਗਰਮੀ ਤੋਂ ਲੋਕ ਕਾਫ਼ੀ ਪਰੇਸ਼ਾਨ ਸਨ। ਅੱਜ ਹੋਈ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ, ਉੱਥੇ ਹੀ ਮੌਸਮ ਵਿੱਚ ਠੰਡਕ ਵੀ ਮਹਿਸੂਸ ਕੀਤੀ ਗਈ।
ਦੂਜੇ ਪਾਸੇ ਮਾਲਵਾ ਖੇਤਰ ਵਿੱਚ ਹੋਈ ਬਾਰਿਸ਼ ਕਿਸਾਨਾਂ ਲਈ ਚਿੰਤਾ ਦਾ ਕਾਰਨ ਵੀ ਬਣ ਸਕਦੀ ਹੈ। ਪੱਕਣ ਦੇ ਨੇੜੇ ਖੜ੍ਹੀ ਝੋਨੇ ਦੀ ਫਸਲ ਲਈ ਲਗਾਤਾਰ ਜਾਂ ਤੇਜ਼ ਬਾਰਿਸ਼ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ।
ਮੌਸਮ ਵਿਭਾਗ ਦੇ ਅੱਜ ਦੇ ਬੁਲੇਟਿਨ ਮੁਤਾਬਕ ਪੰਜਾਬ ਵਿੱਚ 4 ਤੋਂ 6 ਸਤੰਬਰ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪਟਿਆਲਾ ਲਈ ਵੀ ਅੱਜ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਜਾਂ ਗਰਜ-ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਦੱਸੀ ਗਈ ਹ

Scroll to Top