ਦੇਸ਼ ਦੀ ਅਮਨ ਸ਼ਾਤੀ ਲਈ ਬੇਅੰਤ ਸਿੰਘ ਨੇ ਆਪਣੀ ਕੁਰਬਾਨੀ ਦਿੱਤੀ ; ਸਾਹਿਬ ਸਿੰਘ, ਪਵਨ ਸੈਣੀ

🗂️ विषय / Category: पंजाब / Punjab 📹 Full Video / पूरा वीडियो 📅 August 30, 2026 🌐 GPS: Amritsar

ਦੇਸ਼ ਦੀ ਅਮਨ ਸ਼ਾਤੀ ਲਈ ਬੇਅੰਤ ਸਿੰਘ ਨੇ ਆਪਣੀ ਕੁਰਬਾਨੀ ਦਿੱਤੀ ; ਸਾਹਿਬ ਸਿੰਘ, ਪਵਨ ਸੈਣੀ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਅੰਮ੍ਰਿਤਸਰ ਇਕਾਈ ਵੱਲੋਂ ਸ਼ਹੀਦ ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਸ਼ਹੀਦੀ ਦਿਨ ਸਬੰਧੀ ਸ਼ਰਧਾਂਜਲੀ ਸਮਾਰੋਹ ਦਾ ਅਯੋਜਨ ਸੰਗਠਨ ਦੇ ਦਫ਼ਤਰ ਮਕ਼ਬੂਲ ਰੋਡ ਵਿਖੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਸਾਹਿਬ ਸਿੰਘ ਜਰਨਲ ਸਕੱਤਰ ਆਲ ਇੰਡੀਆ ਅੱਤਵਾਦ ਵਿਰੋਧੀ ਸੰਗਠਨ ਅਤੇ ਪਵਨ ਸੈਣੀ ਜਰਨਲ ਸਕੱਤਰ ਪੰਜਾਬ ਅਤੇ ਪਹੁੰਚੇ ਸਨ। ਆਏ ਹੋਏ ਸੰਗਠਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਬੇਅੰਤ ਸਿੰਘ ਜੀ ਦੀ ਤਸਵੀਰ ਉੱਪਰ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ । ਅਤੇ “ ਬੇਅੰਤ ਸਿੰਘ ਅਮਰ ਰਹੇ “ ਦੇ ਨਾਅਰੇ ਲਗਾਏ। ਆਏ ਹੋਏ ਸੰਗਠਨ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸਾਹਿਬ ਸਿੰਘ ਅਤੇ ਪਵਨ ਸੈਣੀ ਨੇ ਕਿਹਾ ਕਿ ਬੇਅੰਤ ਸਿੰਘ ਜੀ ਦਾ ਜਨਮ 19 ਫਰਵਰੀ 1922 ਨੂੰ ਲਹੌਰ ਪਾਕਿਸਤਾਨ ਵਿਖੇ ਹੋਇਆ ਸੀ । ਉਹਨਾਂ ਨੇ ਪੜੵਾਈ ਪੂਰੀ ਕਰਨ ਉਪਰੰਤ ਫੌਜ ਵਿਚ ਦੇਸ਼ ਲਈ ਸੇਵਾ ਨਿਭਾਈ। ਉਸ ਤੋ ਬਾਅਦ ਪਿੰਡ ਦੇ ਸਰਪੰਚ ਤੋਂ ਲੈਕੇ ਪੰਜਾਬ ਦੇ ਮੁੱਖ ਮੰਤਰੀ ਬਣੇ , ਉਹਨਾ ਨੇ ਉਸ ਵਕਤ ਪੰਜਾਬ ਦੀ ਵਾਗਡੋਰ ਸੰਭਾਲੀ ਜਦੋ ਅੱਤਵਾਦ ਦੀ ਖੂਨੀ ਹਨੇਰੀ ਚਲ ਰਹੀ ਸੀ ।
ਬੇਕਸੂਰ ਲੋਕਾ ਨੂੰ ਅਤੇ ਸੁਰਖਿਆ ਕਰਮਚਾਰੀਆ ਨੂੰ ਅਤੇ ਉਹਨਾਂ ਦੇ ਪਰਿਵਾਰਾ ਨੂੰ ਅੱਤਵਾਦੀਆ ਵਲੋ ਮਾਰਿਆ ਜਾ ਰਿਹਾ ਸੀ , ਉਸ ਵਕਤ ਲੋਕਾਂ ਦੀ ਸੁਰਖਿਆ ਲਈ ਮਨਿੰਦਰਜੀਤ ਸਿੰਘ ਬਿੱਟਾ ਜੋ ਉਸ ਸਮੇਂ ਮੰਤਰੀ ਸਨ , ਪੰਜਾਬ ਦੇ ਡੀ. ਜੀ. ਪੀ. ਸ੍ਰੀ ਕੇ.ਪੀ.ਐੱਸ. ਗਿੱਲ ਅਤੇ ਸਾਰੀਆ ਸਿਆਸੀ ਪਾਰਟੀਆ ਦੇ ਨਾਲ ਮਿਲਕੇ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਲੈ ਕੇ ਆਏ ਸਨ । ਜਿਸ ਦੀ ਵੱਡੀ ਕੀਮਤ ਲੀਡਰਾਂ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਆਪਣੀਆਂ ਜਾਨਾਂ ਵਾਰ ਕੇ ਚੁਕਾਉਣੀ ਪਈ ਸੀ । ਬਿੱਟਾ ਉੱਪਰ ਵੀ ਬੰਬਾਂ ਨਾਲ ਹਮਲੇ ਕੀਤੇ ਗਏ ਜਿਸ ਵਿੱਚ ਸੈਂਕੜੇ ਬੇਕਸੂਰ ਲੋਕ ਅਤੇ ਸੁਰੱਖਿਆ ਮੁਲਾਜ਼ਮ ਸ਼ਹੀਦ ਹੋਏ ਸਨ ਅਤੇ ਬਿੱਟਾ ਗੰਭੀਰ ਜ਼ਖਮੀ ਹੋਏ ਸਨ । ਪਰ ਬਿੱਟਾ ਅੱਜ ਵੀ ਅੱਤਵਾਦ ਦੇ ਖਿਲਾਫ ਆਵਾਜ਼ ਪੂਰੇ ਦੇਸ਼ ਵਿੱਚ ਸਮਾਗਮ ਕਰਕੇ ਉਠਾਉਂਦੇ ਰਹੇ ਹਨ ।
ਪਰ ਵਿਦੇਸ਼ੀ ਤਾਕਤਾ ਨੂੰ ਇਹ ਹਜਮ ਨਹੀ ਹੋ ਰਿਹਾ ਸੀ, ਇਸੇ ਕਰਕੇ ਹੀ ਅੱਤਵਾਦੀਆ ਵਲੋ 31 ਅਗਸਤ 1995 ਨੂੰ ਮਾਨਵ ਬੰਬ ਧਮਾਕੇ ਨਾਲ ਪੰਜਾਬ ਦੇ ਸੈਕਟਰੀਏਟ ਦੇ ਬਾਹਰ ਹੱਤਿਆ ਕੀਤੀ ਗਈ ਸੀ । ਉਹਨਾ ਦੀ ਕੁਰਬਾਨੀ ਨੂੰ ਭੁਲਾਇਆ ਨਹੀ ਜਾ ਸਕਦਾ ।
ਅੱਜ ਕੁਝ ਜਥੇਬੰਦੀਆਂ ਅੱਤਵਾਦੀਆਂ ਨੂੰ ਰਿਹਾ ਕਰਵਾਉਣ ਲਈ ਮੰਗ ਕਰ ਰਹੀਆ ਹਨ ਜੋ ਕਿ ਬਿਲਕੁਲ ਗਲਤ ਹੈ। ਜਿਹਨਾਂ ਨੇ 36000 ਲੋਕਾ ਨੂੰ ਕਤਲ ਕੀਤਾ ਹੈ ਉਹਨਾਂ ਨੂੰ ਕੋਈ ਮੁਆਫ਼ੀ ਨਹੀਂ ਮਿਲਣੀ ਚਾਹੀਦੀ, ਜੋ ਫੈਸਲੇ ਅਦਾਲਤ ਵੱਲੋਂ ਦਿੱਤੇ ਗਏ ਉਹ ਠੀਕ ਹੈ । ਸਾਡੇ ਦੇਸ਼ ਦੇ ਸੁਰਿਖਿਆ ਕਰਮਚਾਰੀਆਂ ਨੇ ਲੋਕਾਂ ਵਾਸਤੇ ਅਤੇ ਦੇਸ਼ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਹਨ , ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਭੁੱਲਾ ਨਹੀ ਸਕਦੇ ।
ਧਾਰਮਿਕ ਜਥੇਬੰਦੀਆਂ ਅਤੇ ਕਈ ਸਿਆਸੀ ਪਾਰਟੀਆਂ ਆਪਣੇ ਫਾਇਦੇ ਲਈ ਅੱਤਵਾਦੀਆਂ ਨੂੰ ਰਿਹਾ ਕਰਨ ਦੀ ਮੰਗ ਕਰਦੀਆਂ ਹਨ, । ਕਨੇਡਾ ,ਜਰਮਨੀ,ਅਮਰੀਕਾ ,ਪਾਕਿਸਤਾਨ ਅਤੇ ਹੋਰ ਦੇਸ਼ਾ ਵਿਚ ਬੈਠੇ ਅੱਤਵਾਦੀ ਤੇ ਗੈਗਸਟਰ ਅੱਜ ਵੀ ਭਾਰਤ ਅੰਦਰ ਅੱਤਵਾਦ ਨੂੰ ਫੈਲਾਉਣ ਲਈ ਡਰੋਨਾਂ ਰਾਹੀਂ ਵਿਸਫੋਟਕ ਸਮੱਗਰੀ ,ਨਸ਼ਾ ਅਤੇ ਹਥਿਆਰ ਭੇਜ ਰਿਹਾ ਹੈ ।
ਸਟੇਟ ਅਤੇ ਸੈਟਰ ਦੇ ਸੁਰੱਖਿਆ ਕਰਮਚਾਰੀਆਂ ਮਿਲ ਕੇ ਕੰਮ ਕਰ ਰਹੇ ਹਨ । ਉਹਨਾਂ ਦੀ ਸੂਝ ਬੂਝ ਨਾਲ ਇਹ ਨਸ਼ਾ ਤੇ ਅਸਲਾ ਬਰੂਦ ਅਤੇ ਦੋਸ਼ੀਆਂ ਨੂੰ ਪਕੜਿਆ ਜਾ ਰਿਹਾ ਹੈ , ਜਿਸ ਨਾਲ ਦੇਸ਼ ਦੇ ਅੰਦਰ ਵੱਡੀਆਂ ਵਾਰਦਾਤਾਂ ਹੋਣ ਤੋਂ ਬਚਾ ਹੋਇਆ ਹੈ।
ਪਰ ਕੁਝ ਸੁਰਖਿਆ ਕਰਮਚਾਰੀਆ ਦੀ ਮਿਲੀ ਭੁਗਤ ਨਾਲ ਨਸ਼ਾ ਵਿਕ ਰਿਹਾ ਹੈ । ਜਿਸ ਕਾਰਨ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ, ਇਸ ਉਪਰ ਸਰਕਾਰ ਨੂੰ ਨਜਰ ਰਖਣ ਦੀ ਲੋੜ ਹੈ। ਅਸੀ ਪੰਜਾਬ ਸਰਕਾਰ ਅਤੇ ਸੈਟਰ ਸਰਕਾਰ ਤੋ ਮੰਗ ਕਰਦੇ ਹਾ ਕਿ ਬੇਰੁਜਗਾਰ ਨੌਜਵਾਨਾ ਲਈ ਹੋਰ ਰੋਜਗਾਰ ਦਾ ਪ੍ਰਬੰਧ ਕਰੇ ਤਾ ਜੋ ਨੌਜਵਾਨ ਨਸ਼ੇੜੀ ਅਤੇ ਗੈਗਸਟਰ ਨਾ ਬਣਨ । ਖੇਡਾਂ ਵੱਲ ਧਿਆਨ ਦੇਣ ਤਾਂ ਜੋ ਤੰਦਰੁਸਤ ਹੋਣ ਤੇ ਦੇਸ਼ ਲਈ ਕੰਮ ਕਰਨ । ਅੱਤਵਾਦ ਵਿਰੋਧੀ ਸੰਗਠਨ ਵੱਲੋਂ ਆਲ ਇੰਡੀਆ ਵਿੱਚ ਨਵੇਂ ਮੈਂਬਰਾਂ ਦੀ ਭਰਤੀ ਕੀਤੀ ਜਾਵੇਗੀ ਜੋ ਦੇਸ਼ ਦੀ ਏਕਤਾ ਅਖੰਡਤਾ ਲਈ ਕੰਮ ਕਰਨਗੇ ।
ਇਸ ਮੋਕੇ ਹੋਰਨਾਂ ਦੇ ਇਲਾਵਾ,ਸੂਰਜ,,ਪਰਮਜੀਤ ਸਿੰਘ ਆਸ਼ਟ ,ਸ਼ਿਵ ਭੰਡਾਰੀ, ਦਵਿੰਦਰ ਸੈਣੀ ,ਵਿਸ਼ਾਲ ਕੁਮਾਰ,ਗੁਰਦੇਵ ਸਿੰਘ ਤੁੰਗ,ਦਨੇਸ਼ਕੁਮਾਰ,ਕੋਮਪਰੀਤ ,ਹਰੀਸ਼ ਮਹਾਜਨ,ਬਲਦੇਵ ਸਿੰਘ,ਸਤਨਾਮ ਸਿੰਘ, ਗੁਰਮੁਖ ਸਿੰਘ,ਗੁਰਬਿੰਦਰ ਸਿੰਘ,ਅਸ਼ੋਕ ,ਜਸਬੀਰ ਸਿੰਘ ਜੱਸੀ,ਬਲਦੇਵ ਸਿੰਘ ਬਾਜਵਾ ,ਤਰੁਣ ਕੁਮਾਰ, ਪ੍ਰੇਮ ਮਸੀਹ ,ਬਲਵਿੰਦਰ ਬਿੱਲਾ ਅਤੇ ਹੋਰ ਮੈਂਬਰ ਹਾਜ਼ਰ ਸਨ।

Scroll to Top