ਡਾਕਟਰ ਧਰਮਵੀਰ ਗਾਂਧੀ ਦੇ ਬਿਆਨ ਤੇ ਬੋਲੇ ਆਪ ਵਿਧਾਇਕ ਪੱਪੀ, ਕਿਹਾ ਆਪ ਕੁਝ ਕਰਨਾ ਨਹੀਂ ਦੂਜਿਆਂ ਨੂੰ ਨਿੰਦਣਾ ਇਹਨਾਂ ਲੀਡਰਾਂ ਦਾ ਹੈ ਕੰਮ, ਅਕਾਲੀ ਭਾਜਪਾ ਦੇ ਗਠਜੋੜ ਤੇ ਵੀ ਦਿੱਤਾ ਪ੍ਰਤੀਕਰਮ
ਡਾਕਟਰ ਧਰਮਵੀਰ ਗਾਂਧੀ ਦੇ ਬਿਆਨ ਤੇ ਬੋਲੇ ਆਪ ਵਿਧਾਇਕ ਪੱਪੀ, ਕਿਹਾ ਆਪ ਕੁਝ ਕਰਨਾ ਨਹੀਂ ਦੂਜਿਆਂ ਨੂੰ ਨਿੰਦਣਾ ਇਹਨਾਂ ਲੀਡਰਾਂ ਦਾ ਹੈ ਕੰਮ,
ਅਕਾਲੀ ਭਾਜਪਾ ਦੇ ਗਠਬੰਧਨ ਨੂੰ ਲੈ ਕੇ ਵੀ ਕੀਤੀ ਟਿੱਪਣੀ, ਕਿਹਾ ਭਾਜਪਾ ਵਾਲੇ ਹੁਣ ਯੂਪੀ ਵਿੱਚ ਅਕਾਲੀ ਦਲ ਨੂੰ 117 ਸੀਟਾਂ ਤੇ ਨਾਂ ਲੜਾ ਦੇਣ ਚੋਣਾਂ, ਬੋਲੇ ਲੋਕਾਂ ਨੇ ਦੇਖਣੇ ਕੰਮ।
ਐਫ ਐਂਡ ਸੀਸੀ ਮੈਂਬਰਾਂ ਦੀ ਚੋਣ ਦਰਮਿਆਨ ਆਪ ਦਾ ਇੱਕ ਹੋਰ ਮੈਂਬਰ ਵਧਣ ਤੇ ਕਿਹਾ ਬੈਠ ਕੇ ਸਮਝਾਉਣ ਦਾ ਕੀਤਾ ਜਾਵੇਗਾ ਯਤਨ, ਪਾਰਟੀ ਦੇ ਫੈਸਲੇ ਤੋਂ ਨਹੀਂ ਜਾ ਸਕਦਾ ਕੋਈ ਬਾਹਰ।
ਕਾਂਗਰਸ ਐਮਪੀ ਡਾਕਟਰ ਧਰਮਵੀਰ ਗਾਂਧੀ ਦੇ ਬਿਆਨ ਨੂੰ ਲੈ ਕੇ ਜਿੱਥੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਛਿੜੀ ਹੋਈ ਹੈ ਤਾਂ ਉੱਥੇ ਹੀ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ ਇਸ ਨੂੰ ਲੈ ਕੇ ਇਤਰਾਗ ਜਤਾਇਆ ਜਾ ਰਿਹਾ ਹੈ। ਪਰ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਵੀ ਇਸ ਨੂੰ ਲੈ ਕੇ ਟਿੱਪਣੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਜੇਕਰ ਕੋਈ ਪਾਰਟੀ ਧਾਰਮਿਕਤਾ ਜਾਂ ਹਿੰਦੂਤਵ ਨੂੰ ਧਾਰਮਿਕ ਸਥਾਨਾਂ ਨਾਲ ਜੋੜਨ ਦਾ ਯਤਨ ਕਰ ਰਹੀ ਹੈ ਤਾਂ ਇਸ ਤੇ ਇਤਰਾਜ ਨਹੀਂ ਹੋਣਾ ਚਾਹੀਦਾ ਉਹਨਾਂ ਕਿਹਾ ਕਿ ਸੀਨੀਅਰ ਲੀਡਰ ਹੋਣ ਦੇ ਬਾਵਜੂਦ ਵੀ ਅਜਿਹੀ ਬਿਆਨਬਾਜੀ ਕਰਨਾ ਇਹ ਮਾੜੀ ਗੱਲ ਹੈ ਉਹਨਾਂ ਕਿਹਾ ਕਿ ਇਸ ਤੋਂ ਸਾਫ ਹੁੰਦਾ ਹੈ ਕਿ ਕਾਂਗਰਸ ਦੀ ਦੋਹਰੀ ਨੀਤੀ ਹੈ। ਨਾਲ ਹੀ ਅਕਾਲੀ ਭਾਜਪਾ ਦੇ ਗਠਬੰਧਨ ਨੂੰ ਲੈ ਕੇ ਵੀ ਉਹਨਾਂ ਟਿੱਪਣੀ ਕੀਤੀ ਅਤੇ ਕਿਹਾ ਕਿ ਪਹਿਲਾਂ ਵੀ ਅਕਾਲੀ ਭਾਜਪਾ ਦਾ ਗਠਬੰਧਨ ਰਿਹਾ ਹੈ। ਅਤੇ ਹੁਣ ਲੋਕ ਸਮਝ ਚੁੱਕੇ ਨੇ ਕਿ ਕੰਮਾਂ ਦੇ ਆਧਾਰ ਤੇ ਵੋਟਾਂ ਪਾਈਆਂ ਜਾਂਦੀਆਂ ਨੇ ਉਹਨਾਂ ਇਹ ਵੀ ਕਿਹਾ ਕਿ ਭਾਜਪਾ ਵਾਲੇ ਯੂਪੀ ਵਿੱਚ ਹੀ 117 ਵਿਧਾਨ ਸਭਾ ਸੀਟਾਂ ਤੇ ਨਾ ਅਕਾਲੀ ਦਲ ਨੂੰ ਲੜਾ ਦੇਣ। ਪੱਪੀ ਨੇ ਲੁਧਿਆਣਾ ਐਫ ਐਂਡ ਸੀਸੀ ਦੇ ਮੈਂਬਰਾਂ ਦੀ ਚੋਣ ਦਰਮਿਆਨ ਇੱਕ ਮੈਂਬਰ ਦੇ ਹੋਰ ਨਾਮਜਦਗੀ ਦਾਖਲ ਕਰਨ ਤੇ ਵੀ ਬੋਲਦੇ ਹੋਏ ਕਿਹਾ ਕਿ ਜਿੱਥੇ ਇਸ ਨੂੰ ਲੈ ਕੇ ਪਾਰਟੀ ਨੇ ਦੋ ਮੈਂਬਰ ਐਲਾਨੇ ਨੇ ਪਰ ਬਾਵਜੂਦ ਇਸਦੇ ਇੱਕ ਮੈਂਬਰ ਹੋਰ ਆ ਗਿਆ ਹੈ ਜਿਸ ਨੂੰ ਬੈਠ ਕੇ ਸਮਝਾਇਆ ਜਾਵੇਗਾ ਉਹਨਾਂ ਕਿਹਾ ਕਿ ਪਾਰਟੀ ਤੋਂ ਉੱਪਰ ਕੋਈ ਨਹੀਂ ਹੈ।