ਜ਼ਿਲ੍ਹੇ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰੀ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼*

🗂️ विषय / Category: पंजाब / Punjab 📹 Full Video / पूरा वीडियो 📅 September 8, 2026 🌐 GPS: Amritsar

*ਜ਼ਿਲ੍ਹੇ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਪੱਧਰੀ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼*

ਅੱਜ ਜ਼ਿਲ੍ਹਾ ਤਰਨ ਤਾਰਨ ‘ਚ ‘ਖੇਡਾਂ ਵਤਨ ਪੰਜਾਬ ਦੀਆਂ 2026’ ਅਧੀਨ ਬਲਾਕ ਪੱਧਰੀ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਹੋਇਆ। ਬਲਾਕ ਟੂਰਨਾਮੈਂਟ ਦੀ ਸ਼ੁਰੂਆਤ ਅੱਜ ਚੋਹਲਾ ਸਾਹਿਬ ਦੇ ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤੋਂ ਕੀਤੀ ਗਈ। ਇਹ ਟੂਰਨਾਮੈਂਟ ਅੰਡਰ 14 ਤੋਂ ਲੈ ਕੇ 70 ਤੋਂ ਵੱਧ ਤੱਕ ਉਮਰ ਵਰਗ ਵਿੱਚ ਸ਼ੁਰੂ ਹੋਇਆ। ਇਸ ਦੌਰਾਨ ਐਥਲੈਟਿਕਸ, ਫੁੱਟਬਾਲ, ਵਾਲੀਬਾਲ ,ਖੋ-ਖੋ, ਕਬੱਡੀ ਨੈਸ਼ਨਲ ਦੇ ਮੁਕਾਬਲੇ ਕਰਵਾਏ ਗਏ।

ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਅਹਿਮ ਸ਼ਖ਼ਸੀਅਤਾਂ ਪੁੱਜੀਆਂ, ਜਿਨ੍ਹਾਂ ਵਿੱਚ ਚੇਅਰਮੈਨ ਹਰਜੀਤ ਸਿੰਘ ਸੰਧੂ, ਚੇਅਰਮੈਨ ਅਮਰਿੰਦਰ ਸਿੰਘ ਐਮੀ, ਨਾਇਬ ਤਹਿਸੀਲਦਾਰ ਰਤਨਜੀਤ ਖੁੱਲਰ, ਬੀ. ਬੀ.ਡੀ.ਪੀ.ਓ ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਸਰਪੰਚ ਕੇਵਲ ਕ੍ਰਿਸ਼ਨ ਅਤੇ ਹੋਰ ਸ਼ਖਸੀਅਤਾਂ ਸ਼ਾਮਲ ਸਨ।

ਇਸ ਦੌਰਾਨ ਖਿਡਾਰੀਆਂ ਦੇ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲੇ। ਅੰਡਰ 14 ਉਮਰ ਵਰਗ ਵਿੱਚ 600 ਮੀਟਰ ਵਿੱਚ ਏਕਮਦੀਪ ਸਿੰਘ ਨੇ ਪਹਿਲਾ, ਮਨਕੀਰਤ ਸਿੰਘ ਨੇ ਦੂਜਾ ਅਤੇ ਅਭਿਨੈ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਵਿੱਚ 400 ਮੀਟਰ ਵਿੱਚ ਸਰਬੰਸ ਦੀਪ ਸਿੰਘ ਨੇ ਪਹਿਲਾ, ਪਾਰਸ ਨੇ ਦੂਜਾ ਅਤੇ ਅਭਿਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਫੁੱਟਬਾਲ ਵਿੱਚ ਅੰਡਰ 17 ਵਿੱਚ ਖ਼ਾਨ ਛਾਬੜੀ ਦੀ ਟੀਮ ਪਹਿਲੇ ਸਥਾਨ ‘ਤੇ ਰਹੀ। ਵਾਲੀਬਾਲ ਵਿੱਚ ਅੰਡਰ 14 ਵਿੱਚ ਸ਼ਾਹ ਹਰਬੰਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਵਾਲੀਬਾਲ ਵਿੱਚ ਚੋਹਲਾ ਸਾਹਿਬ ਨੂੰ ਪਹਿਲਾ ਸਥਾਨ ਮਿਲਿਆ।

Scroll to Top