*ਗੁਰੂ ਗੋਬਿੰਦ ਸਿੰਘ ਮੈਡੀਕਲ ਕਲਾਜ ਤੇ ਹਸਪਤਾਲ ਵਲੋਂ 19ਵੀਂ ਏਅਰਵੇਅ ਸੀਡ ਵਰਕਸ਼ਾਪ ਅਤੇ ਕਾਨਫਰੰਸ ਦਾ ਸਫਲ ਆਯੋਜਨ

📍 स्थान / Location: Faridkot 🗂️ विषय / Category: पंजाब / Punjab 📹 Full Video / पूरा वीडियो 📅 August 26, 2026 🌐 GPS: Faridkot

*ਗੁਰੂ ਗੋਬਿੰਦ ਸਿੰਘ ਮੈਡੀਕਲ ਕਲਾਜ ਤੇ ਹਸਪਤਾਲ ਵਲੋਂ 19ਵੀਂ ਏਅਰਵੇਅ ਸੀਡ ਵਰਕਸ਼ਾਪ ਅਤੇ ਕਾਨਫਰੰਸ ਦਾ ਸਫਲ ਆਯੋਜਨ

*ਗੁਰੂ ਗੋਬਿੰਦ ਸਿੰਘ ਮੈਡੀਕਲ ਕਲਾਜ ਤੇ ਹਸਪਤਾਲ ਵਲੋਂ 19ਵੀਂ ਏਅਰਵੇਅ ਸੀਡ ਵਰਕਸ਼ਾਪ ਅਤੇ ਕਾਨਫਰੰਸ ਦਾ ਸਫਲ ਆਯੋਜਨ*

ਫਰੀਦਕੋਟ: ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਦੇ ਐਨੇਸਥੀਜ਼ਿਆਲੋਜੀ ਵਿਭਾਗ ਵੱਲੋਂ ਏਅਰਵੇਅ ਮੈਨੇਜਮੈਂਟ ਫਾਊਂਡੇਸ਼ਨ ਅਤੇ ਇੰਨਡੀਅਨ ਸੋਸਾਇਟੀ ਆਫ ਐਨੇਸਥੀਜ਼ਿਆਲੋਜੀ ਫਰੀਦਕੋਟ ਸਿਟੀ ਬ੍ਰਾਂਚ ਦੇ ਸਹਿਯੋਗ ਨਾਲ 19ਵੀਂ ਏਅਰਵੇਅ ਸੀਡ (ਸਾਹ ਪ੍ਰਬੰਧਨ) ਵਰਕਸ਼ਾਪ ਅਤੇ ਕਾਨਫਰੰਸ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।
ਇਸ ਦੋ-ਰੋਜ਼ਾ ਅਕਾਦਮਿਕ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਉੱਘੇ ਐਨੇਸਥੀਜ਼ਿਆਲੋਜਿਸਟ, ਮਾਹਿਰ ਫੈਕਲਟੀ ਮੈਂਬਰ ਅਤੇ ਡੈਲੀਗੇਟ ਸ਼ਾਮਲ ਹੋਏ। ਪ੍ਰੋਗਰਾਮ ਦੌਰਾਨ ਏਅਰਵੇਅ ਮੈਨੇਜਮੈਂਟ(ਸਾਹ ਪ੍ਰਬੰਧਨ) ਦੇ ਖੇਤਰ ਵਿੱਚ ਗਿਆਨ ਅਤੇ ਵਿਹਾਰਕ ਹੁਨਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਅਤੇ ਇੰਟਰਐਕਟਿਵ ਸੈਸ਼ਨ ਕਰਵਾਏ ਗਏ।
ਵਰਕਸ਼ਾਪ ਦਾ ਮੁੱਖ ਉਦੇਸ਼ ਐਨੇਸਥੀਜ਼ਿਆਲੋਜਿਸਟਾਂ ਦੇ ਗਿਆਨ, ਕਲੀਨਿਕਲ ਸਮਝ ਅਤੇ ਏਅਰਵੇਅ ਮੈਨੇਜਮੈਂਟ ਨਾਲ ਸਬੰਧਤ ਵਿਹਾਰਕ ਹੁਨਰਾਂ ਨੂੰ ਮਜ਼ਬੂਤ ਕਰਨਾ ਸੀ। ਪ੍ਰੋਗਰਾਮ ਦੀ ਇੱਕ ਮੁੱਖ ਵਿਸ਼ੇਸ਼ਤਾ ਹੈਂਡਜ਼-ਆਨ ਟ੍ਰੇਨਿੰਗ ਰਹੀ, ਜਿਸ ਤਹਿਤ ਭਾਗੀਦਾਰਾਂ ਨੂੰ ਤਜਰਬੇਕਾਰ ਫੈਕਲਟੀ ਮੈਂਬਰਾਂ ਦੀ ਰਹਿਨੁਮਾਈ ਹੇਠ ਵੱਖ-ਵੱਖ ਏਅਰਵੇਅ ਮੈਨੇਜਮੈਂਟ ਤਕਨੀਕਾਂ ਦਾ ਪ੍ਰੈਕਟੀਕਲ ਅਭਿਆਸ ਕਰਨ ਦਾ ਮੌਕਾ ਮਿਲਿਆ। ਭਾਗੀਦਾਰਾਂ ਦੀ ਸਰਗਰਮ ਸ਼ਮੂਲੀਅਤ ਅਤੇ ਵਿਅਕਤੀਗਤ ਸਿੱਖਣ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਸਕਿੱਲ ਸਟੇਸ਼ਨ ਵੀ ਸਥਾਪਿਤ ਕੀਤੇ ਗਏ।
ਵਰਕਸ਼ਾਪ ਨੂੰ ਡੈਲੀਗੇਟਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇੰਟਰਐਕਟਿਵ ਲੈਕਚਰਾਂ, ਕੇਸ-ਅਧਾਰਿਤ ਵਿਚਾਰ-ਵਟਾਂਦਰੇ ਅਤੇ ਹੈਂਡਜ਼-ਆਨ ਟ੍ਰੇਨਿੰਗ ਸੈਸ਼ਨਾਂ ਨੂੰ ਭਾਗੀਦਾਰਾਂ ਵੱਲੋਂ ਬਹੁਤ ਸਰਾਹਿਆ ਗਿਆ। ਇਨ੍ਹਾਂ ਅਕਾਦਮਿਕ ਗਤੀਵਿਧੀਆਂ ਨੇ ਪ੍ਰੋਗਰਾਮ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਵਰਕਸ਼ਾਪ ਦੀ ਉਦਘਾਟਨੀ ਰਸਮ ਮੌਕੇ ਡਾ. ਰਾਜੀਵ ਸ਼ਰਮਾ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨਜ਼; ਡਾ. ਸੀਮਾ ਗਰੋਵਰ ਭੱਟੀ, ਪ੍ਰਿੰਸੀਪਲ; ਅਤੇ ਡਾ. ਅਮਰਬੀਰ ਸਿੰਘ ਬੋਪਾਰਾਏ, ਮੈਡੀਕਲ ਸੁਪਰਡੈਂਟ, ਸਮੇਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਦੇ ਸੀਨੀਅਰ ਫੈਕਲਟੀ ਮੈਂਬਰ ਮੌਜੂਦ ਰਹੇ। ਉਨ੍ਹਾਂ ਦੀ ਹਾਜ਼ਰੀ ਅਤੇ ਹੌਸਲਾ-ਅਫ਼ਜ਼ਾਈ ਨੇ ਸਮਾਗਮ ਦੀ ਮਹੱਤਤਾ ਨੂੰ ਹੋਰ ਵਧਾਇਆ ਅਤੇ ਆਯੋਜਕ ਟੀਮ ਅਤੇ ਭਾਗੀਦਾਰਾਂ ਨੂੰ ਉਤਸ਼ਾਹਿਤ ਕੀਤਾ।
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਰਜਿਸਟਰਾਰ ਡਾ. ਗਰੀਸ਼ ਸਾਹਨੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਮੈਡੀਕਲ ਪੇਸ਼ੇਵਰਾਂ ਨੂੰ ਨਵੀਆਂ ਤਕਨੀਕਾਂ ਅਤੇ ਬਿਹਤਰੀਨ ਕਲੀਨਿਕਲ ਪ੍ਰਥਾਵਾਂ ਨਾਲ ਅਪਡੇਟ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਏਅਰਵੇਅ ਮੈਨੇਜਮੈਂਟ ਮਰੀਜ਼ਾਂ ਦੀ ਸੁਰੱਖਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਅਜਿਹੇ ਅਕਾਦਮਿਕ ਉਪਰਾਲੇ ਇਸ ਖੇਤਰ ਵਿੱਚ ਹੁਨਰਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਸਾਬਤ ਹੁੰਦੇ ਹਨ।
ਡਾ. ਸਰਵਜੀਤ ਕੌਰ, ਪ੍ਰੋਫੈਸਰ ਅਤੇ ਮੁਖੀ, ਐਨੇਸਥੀਜ਼ਿਆਲੋਜੀ ਵਿਭਾਗ, ਨੇ ਏਅਰਵੇਅ ਮੈਨੇਜਮੈਂਟ ਫਾਊਂਡੇਸ਼ਨ, ISA ਫਰੀਦਕੋਟ ਸਿਟੀ ਬ੍ਰਾਂਚ, ਮਾਹਿਰ ਫੈਕਲਟੀ ਮੈਂਬਰਾਂ, ਡੈਲੀਗੇਟਾਂ, ਆਯੋਜਕ ਟੀਮ, ਰੈਜ਼ੀਡੈਂਟਸ, ਟੈਕਨੀਸ਼ੀਅਨਾਂ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਵਿਅਕਤੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਵਰਕਸ਼ਾਪ ਦੌਰਾਨ ਸੁਰੱਖਿਅਤ, ਸਬੂਤ-ਅਧਾਰਿਤ ਅਤੇ ਪ੍ਰਭਾਵਸ਼ਾਲੀ ਏਅਰਵੇਅ ਮੈਨੇਜਮੈਂਟ ਪ੍ਰਥਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਐਨੇਸਥੀਜ਼ਿਆਲੋਜੀ ਦੇ ਖੇਤਰ ਵਿੱਚ ਅਕਾਦਮਿਕ ਉੱਤਮਤਾ ਅਤੇ ਨਿਰੰਤਰ ਪੇਸ਼ੇਵਰ ਵਿਕਾਸ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧਤਾ ਦੁਹਰਾਈ ਗਈ।

Scroll to Top