ਖੰਨਾ ਪੁਲਿਸ ਦਾ ਵੱਡਾ ਕਾਸੋ ਆਪ੍ਰੇਸ਼ਨ: 24 ਘੰਟਿਆਂ ’ਚ 61 ਮੁਲਜ਼ਮ ਗ੍ਰਿਫ਼ਤਾਰ, 24 ਕੇਸ ਦਰਜ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 October 6, 2026

ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਖੰਨਾ ਪੁਲਿਸ ਵੱਲੋਂ ਵੱਡਾ ਕਾਸੋ ਆਪ੍ਰੇਸ਼ਨ ਚਲਾਇਆ ਗਿਆ। ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਅਤੇ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ 24 ਘੰਟਿਆਂ ਦੌਰਾਨ 24 ਮੁਕੱਦਮੇ ਦਰਜ ਕਰਕੇ 61 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਇਲਾਵਾ ਪੁਰਾਣੇ ਮਾਮਲੇ ਵਿੱਚ ਲੋੜੀਂਦੇ ਇੱਕ ਭਗੌੜੇ ਨੂੰ ਵੀ ਕਾਬੂ ਕੀਤਾ ਗਿਆ। ਨਸ਼ਾ ਤਸਕਰੀ ਨਾਲ ਜੁੜੇ 13 ਹੌਟਸਪਾਟਾਂ ’ਤੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ।
ਥਾਣਾ ਸਦਰ ਖੰਨਾ ਪੁਲਿਸ ਨੇ 4 ਕੇਸ ਦਰਜ ਕਰਕੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 2 ਹੌਟਸਪਾਟਾਂ ’ਤੇ ਕਾਰਵਾਈ ਕੀਤੀ। ਸਿਟੀ ਥਾਣਾ-1 ਨੇ 2 ਕੇਸਾਂ ਵਿੱਚ 5 ਮੁਲਜ਼ਮ ਕਾਬੂ ਕੀਤੇ, ਜਦਕਿ ਸਿਟੀ ਥਾਣਾ-2 ਨੇ 3 ਕੇਸ ਦਰਜ ਕਰਕੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਦੋਵਾਂ ਵੱਲੋਂ ਕ੍ਰਮਵਾਰ ਇੱਕ-ਇੱਕ ਹੌਟਸਪਾਟ ਦੀ ਤਲਾਸ਼ੀ ਲਈ ਗਈ।
ਪਾਇਲ ਅਤੇ ਦੋਰਾਹਾ ਪੁਲਿਸ ਨੇ 3-3 ਕੇਸ ਦਰਜ ਕਰਕੇ 7-7 ਮੁਲਜ਼ਮ ਗ੍ਰਿਫ਼ਤਾਰ ਕੀਤੇ ਅਤੇ ਦੋਵਾਂ ਖੇਤਰਾਂ ਵਿੱਚ 2-2 ਹੌਟਸਪਾਟਾਂ ’ਤੇ ਛਾਪੇ ਮਾਰੇ। ਦੋਰਾਹਾ ਪੁਲਿਸ ਨੇ ਇੱਕ ਭਗੌੜੇ ਨੂੰ ਵੀ ਕਾਬੂ ਕੀਤਾ। ਮਲੌਦ ਪੁਲਿਸ ਨੇ 4 ਕੇਸਾਂ ਵਿੱਚ 8, ਸਮਰਾਲਾ ਪੁਲਿਸ ਨੇ 3 ਕੇਸਾਂ ਵਿੱਚ 10 ਅਤੇ ਮਾਛੀਵਾੜਾ ਸਾਹਿਬ ਪੁਲਿਸ ਨੇ 2 ਕੇਸ ਦਰਜ ਕਰਕੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਕਾਰਵਾਈਆਂ ਹੋਰ ਤੇਜ਼ ਕੀਤੀਆਂ ਜਾਣਗੀਆਂ।

Scroll to Top