“ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ—4” ਬਲਾਕ ਪੱਧਰੀ ਖੇਡਾਂ ਬਾਦਲ ਵਿਖੇ ਆਯੋਜਿਤ

📍 स्थान / Location: Shri muktsar sahib 🗂️ विषय / Category: पंजाब / Punjab 📹 Full Video / पूरा वीडियो 📅 September 11, 2026 🌐 GPS: Shri muktsar sahib

“ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ—4” ਬਲਾਕ ਪੱਧਰੀ ਖੇਡਾਂ ਬਾਦਲ ਵਿਖੇ ਆਯੋਜਿਤ

“ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ—4”
ਬਲਾਕ ਪੱਧਰੀ ਖੇਡਾਂ ਬਾਦਲ ਵਿਖੇ ਆਯੋਜਿਤ

ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ—4 ਤਹਿਤ ਬਲਾਕ ਲੰਬੀ ਵਿਖੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਦੀ ਸ਼ੁਰੂਆਤ ਬਾਦਲ ਵਿਖੇ ਹੋਈ।ਇਹਨਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਖੇਤੀਬਾੜੀ,ਪਸ਼ੂ ਪਾਲਣ ਅਤੇ ਮੱਛੀ ਪਾਲਣ ਮੰਤਰੀ ਪਜੰਾਬ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ।
ਕੈਬਨਿਟ ਮੰਤਰੀ ਨੇ ਖਿਡਾਰੀਆਂ ਦੀ ਹੋਸਲਾ ਅਫਜਾਈ ਕਰਦਿਆਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦਾ ਮੁੱਖ ਉਦੇਸ਼ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਨਾਲ ਜ਼ੋੜਨਾ, ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਅਤੇ ਸਿਹਤਮੰਦ ਸਮਾਜ ਦੀ ਸਿਰਜਨਾ ਕਰਨਾ ਹੈ।
ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ ,ਜਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਹੋਏ ਦਸਿਆ ਕਿ ਬਲਾਕ ਲੰਬੀ ਵਿਖੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਪਿੰਡ ਬਾਦਲ ਵਿਖੇ ਬਲਾਕ ਪੱਧਰੀ ਖੇਡਾਂ ਦਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਪਹਿਲੇ ਦਿਨ ਅੰ—14, ਅੰ—17 ਅਤੇ ਅੰ—21 ਉਮਰ ਵਰਗ ਦੇ ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ।
ਇਸ ਮੌਕੇ ਵੇਅਰਹਾਉਸ ਚੇਅਰਮੈਨ ਸ. ਰਨਧੀਰ ਸਿੰਘ ਧੀਰਾ ਖੁੱਡੀਆਂ, ਐਸ.ਡੀ.ਐਮ ਮਲੋਟ ਸ਼੍ਰੀ ਪੰਕਜ ਕੁਮਾਰ, ਗੁਰਬਾਜ ਸਿੰਘ ਪਿੰਡ ਬਨਵਾਲਾ, ਮਾਰਕਿਟ ਕਮੇਟੀ ਚੈਅਰਮੈਨ, ਅਰਸ਼ਦੀਪ ਧਾਰੀਵਾਲ ਹਲਕਾ ਇੰਚਾਰਜ ਯੂਥ ਵਿੰਗ, ਚਮਨਦੀਪ ਬਾਦਲ, ਸੀਨੀਅਰ ਆਗੂ, ਜ਼ਸਮੀਤ ਜੁਗਨੂ ਭੀਟੀਵਾਲਾ, ਬਲਾਕ ਇੰਚਾਰਜ ਅਤੇ ਰੋਸ਼ਨ ਸਿੰਘ ਚੇਅਰਮੈਨ, ਐਸ.ਸੀ ਵਿੰਗ, ਜ਼ੋਗਿੰਦਰ ਕੁਮਾਰ, ਸਹਾਇਕ ਡਾਇਰੈਕਟਰ, ਸਪੋਰਟਸ ਆਥਰਟੀ ਆਫ ਇੰਡੀਆ, ਅਮਨਪ੍ਰੀਤ ਕੌਰ, ਸਕੂਲ ਇੰਚਾਰਜ ਬਾਦਲ
ਇਸ ਮੌਕੇ ਤਰਸੇਮ ਸਿੰਘ ਡੀ.ਪੀ.ਈ ਵੱਲੋਂ ਸਟੇਜ਼ ਸੈਕਟਰੀ ਦੀ ਭੂਮਿਕਾ ਨਿਭਾਈ ਗਈ।ਇਸ ਤੋਂ ਇਲਾਵਾ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਕੋਚ, ਦਫਤਰੀ ਸਟਾਫ, ਸਿਖਿਆ ਵਿਭਾਗ ਦੇ ਸਮੂਹ ਡੀ.ਪੀ.ਈ/ਪੀ.ਟੀ.ਆਈ, ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ, ਹੋਰ ਪਤਵੰਤੇ ਸੱਜਣ ਹਾਜਰ ਸਨ।

Scroll to Top