ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਲੁਧਿਆਣਾ ਦੇ ਜਗਰਾਉਂ ਪੁੱਲ ਤੇ ਬੈਨਰ ਲਗਾ,ਟਰਾਲੀ ਚੋਰ, ਸ਼ੰਬੂ ਤੇ ਖਨੋਰੀ ਮੋਰਚੇ ਤੇ ਲੁੱਟਿਆ ਸਮਾਨ ਵਾਪਸ ਕਰੋ ਜੇ ਤਹਿਤ ਕੀਤਾ ਪ੍ਰਦਰਸ਼ਨ
ਕਿਸਾਨਾਂ ਦੀ ਵੱਖ-ਵੱਖ ਜਥੇਬੰਦੀਆਂ ਵੱਲੋਂ ਸਮੇਂ ਸਮੇਂ ਤੇ ਆਪਣੇ ਮੰਗਾਂ ਤੇ ਧਰਨਾ ਪ੍ਰਦਰਸ਼ਨ ਕਰਦੀਆਂ ਨਜ਼ਰ ਆਉਂਦੀਆਂ ਨੇ, ਕਈ ਵਾਰ ਕੀਤੀਆਂ ਸੜਕਾਂ ਜਾਮ ਤੇ ਕਈ ਵਾਰ ਕਿਤੇ ਟੋਲ ਬੰਦ, ਕਈ ਵਾਰ ਤਾਂ ਸਰਕਾਰਾਂ ਨਾ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਵਿਚਾਰ ਚਰਚਾ,ਲੁਧਿਆਣਾ ਚ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਅੱਜ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਆਂ ਕਿਸਾਨ ਮੋਰਚੇ ਲੱਗੇ ਦੌਰਾਨ ਚੋਰੀ ਹੋਏ ਸਮਾਨ ਨੂੰ ਵਾਪਸ ਮੰਗਣ ਦੀ ਗੱਲ ਕਹੀ ਹੈ ਕਿਸਾਨਾਂ ਨੇ ਅਭਿਆਨ ਦੀ ਸ਼ੁਰੂਆਤ ਜਗਰਾਉਂ ਪੁੱਲ ਤੋਂ ਉਹਨਾਂ ਕੀਤੀ ਹੈ ਉਹਨਾਂ ਜ਼ਿਕਰ ਕੀਤਾ ਕਿ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਅੰਦੋਲਨ ਦੇ ਦੌਰਾਨ ਜਬਤ ਕੀਤੇ ਗਏ ਟਰੈਕਟਰ ਅਤੇ ਹੋਰ ਸਮਾਨ ਨੂੰ ਲੈ ਕੇ ਸਰਕਾਰ ਨੂੰ ਘੇਰਨਗੇ ਇਹੀ ਨਹੀਂ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਗੌਰ ਨਾ ਕੀਤਾ ਗਿਆ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ।
ਕਿਸਾਨ ਮਜ਼ਦੂਰ ਮੋਰਚੇ ਜਥੇਬੰਦੀ ਦੇ ਆਗੂ ਦਿਲਬਾਗ ਸਿੰਘ ਨੇ ਕਿਹਾ ਕੀ 25 ਤਰੀਕ ਨੂੰ ਪਿੰਡ-ਪਿੰਡ ਜਾ ਕੇ ਪੋਸਟ ਲਾਵਾਂਗੇ ਕੀ ਸਾਡਾ ਸਮਾਨ ਵਾਪਸ ਮੁੜਿਆ ਜਾਵੇ, ਅਭਿਆਨ ਦੀ ਸ਼ੁਰੂਆਤ ਲੁਧਿਆਣਾ ਜਗਰਾਉਂਪਲ ਤੋਂ ਸ਼ੁਰੂ ਕੀਤੀ ਗਈ ਹੈ ਜਿੱਥੇ ਕਿ ਕਿਸਾਨਾਂ ਵਲੋਂ ਪੋਸਟਰ ਵੀ ਲਾਇਆ ਗਿਆ ਹੈ, ਸਰਕਾਰ ਦਾ ਫਰਜ਼ ਬਣਦਾ ਸੀ ਕਿ ਜਦੋਂ ਸਾਡਾ ਧਰਨਾ ਚੱਕਿਆ ਗਿਆ ਸੀ ਸਾਡਾ ਸਮਾਨ ਸਾਨੂੰ ਵਾਪਸ ਦੇਣਾ ਚਾਹੀਦਾ ਸੀ, ਬਾਅਦ ਵਿੱਚ ਅਲੱਗ ਅਲੱਗ ਜਗ੍ਹਾ ਤੋਂ ਸਮਾਨ ਮਿਲਿਆ,31, ਅਗਸਤ ਨੂੰ ਡੀਸੀ ਦਫਤਰ ਦੇ ਧਰਨਾ ਲਗਾ ਕੇ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ।