ਇੱਕ ਵਿਅਕਤੀ ਤੋਂ ਕਾਰ ਖੋਹ ਕੇ ਰਫੂ ਚੱਕਰ ਹੋਣ ਵਾਲੇ ਦੋ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕੀਤੇ ਗਏ ਕਾਬੂ
ਬਠਿੰਡਾ,22 ਅਗਸਤ (ਮਨੋਜ ਚਰਖੀਵਾਲ)
ਇੱਕ ਵਿਅਕਤੀ ਤੋਂ ਕਾਰ ਖੋਹ ਕੇ ਰਫੂ ਚੱਕਰ ਹੋਣ ਵਾਲੇ ਦੋ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕੀਤੇ ਗਏ ਕਾਬੂ
ਐੱਸਪੀ ਸਿਟੀ ਬਠਿੰਡਾ ਆਸ਼ਵੰਤ ਸਿੰਘ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਇਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਹਨਾ ਨੇ ਦੱਸਿਆ ਕਿ ਇੱਕ ਵਿਅਕਤੀ ਤੋਂ ਕਾਰ ਖੋਹਣ ਦੇ ਮਾਮਲੇ ਨੂੰ ਟਰੇਸ ਕਰਦਿਆਂ ਬਠਿੰਡਾ ਪੁਲਿਸ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਹਨਾ ਨੇ ਕਿਹਾ ਕਿ ਬਠਿੰਡਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੁਮਿਤ ਕੁਮਾਰ ਪੁੱਤਰ ਮਹਿੰਦਰ ਸਿੰਘ, ਵਾਸੀ ਸੰਧੀਰ, ਜਿਲ੍ਹਾ ਕਰਨਾਲ, ਉਮਰ ਕਰੀਬ 22 ਸਾਲ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਹੈ।
ਇਸ ਸੰਬੰਧੀ ਪੁਲਿਸ ਪਾਰਟੀ ਸਿਵਲ ਹਸਪਤਾਲ ਬਠਿੰਡਾ ਪਹੁੰਚੀ , ਜਿੱਥੇ ਸੁਮਿਤ ਕੁਮਾਰ ਦੀ ਐੱਮ.ਐੱਲ.ਆਰ. ਹਾਸਲ ਕੀਤੀ ਗਈ।
ਪੁਲਿਸ ਵੱਲੋਂ ਜਖਮੀ ਵਿਅਕਤੀ ਦਾ ਬਿਆਨ ਦਰਜ ਕੀਤਾ ਗਿਆ। ਉਸ ਨੇ ਦੱਸਿਆ ਕਿ ਮਿਤੀ 20.08.2026 ਨੂੰ ਉਹ ਵਿਕਰਮ ਸੈਣੀ ਨਾਲ ਉਸ ਦੀ ਕਾਰ ਤੇ ਬਤੌਰ ਡਰਾਈਵਰ ਟੂਰ ’ਤੇ ਆਇਆ ਸੀ। ਰਾਤ ਕਰੀਬ 11:35 ਵਜੇ ਉਹ ਮੇਨ ਜੀ.ਟੀ. ਰੋਡ ਬਠਿੰਡਾ-ਗੋਨਿਆਣਾ ਨੇੜੇ ਸ਼ਰਾਬ ਦੇ ਠੇਕੇ ਸਾਹਮਣੇ ਬਣੇ ਖੋਖੇ ’ਤੇ ਚਾਹ ਪੀ ਰਿਹਾ ਸੀ।
ਇਸ ਦੌਰਾਨ ਇੱਕ ਮੂੰਹ ਬੰਨ੍ਹੇ ਨੌਜਵਾਨ ਨੇ ਅਚਾਨਕ ਕਾਰ ਦਾ ਸ਼ੀਸ਼ਾ ਖੋਲ੍ਹ ਕੇ ਉਸ ਦੇ ਮੂੰਹ ’ਤੇ ਚਿੱਟੇ ਰੰਗ ਦਾ ਪਰਨਾ ਪਾ ਦਿੱਤਾ। ਉਸ ਨੇ ਆਪਣੇ 4 ਹੋਰ ਸਾਥੀਆਂ ਦੀ ਮਦਦ ਨਾਲ ਸੁਮਿਤ ਕੁਮਾਰ ਨੂੰ ਕਾਰ ਦੀ ਕੰਡਕਟਰ ਸੀਟ ’ਤੇ ਧੱਕ ਦਿੱਤਾ ਅਤੇ ਪਰਨੇ ਨਾਲ ਉਸ ਦਾ ਮੂੰਹ ਬੰਨ੍ਹ ਦਿੱਤਾ। ਇਸ ਤੋਂ ਬਾਅਦ ਉਹ ਉਸ ਨੂੰ ਕਾਰ ਵਿੱਚ ਬਿਠਾ ਕੇ ਮਲੋਟ ਰੋਡ ’ਤੇ ਇੱਕ ਸੁੰਨਸਾਨ ਜਗ੍ਹਾ ’ਤੇ ਲੈ ਗਏ, ਜਿੱਥੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ 1500 ਰੁਪਏ ਕੱਢ ਲਏ।
ਉਹਨਾ ਨੇ ਦੱਸਿਆ ਕਿ ਦੋਸ਼ੀ ਕਾਰ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਬਾਅਦ ਵਿੱਚ ਸੁਮੀਤ ਕੁਮਾਰ ਵਿਕਰਮ ਸੈਣੀ ਕੋਲ ਪਹੁੰਚਿਆ, ਜਿਸ ਵੱਲੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ।
ਉਹਨਾ ਨੇ ਦੱਸਿਆ ਕਿ ਦੋਸ਼ੀਆਂ ਤੇ ਬਠਿੰਡਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਬਣਦੀ ਕਾਰਵਾਈ
ਉਹਨਾ ਨੇ ਦੱਸਿਆ ਕਿ ਦੋ ਦੋਸ਼ੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ 3 ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।