ਐਲੀਮੈਂਟਰੀ ਸਕੂਲ ਕੋਟਲੀ ਸਕਿਆਂਵਾਲੀ ਵਿਖੇ ਉਦਘਾਟਨੀ ਸਮਾਰੋਹ ਦੌਰਾਨ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕਰਦੇ ਹੋਏ ਸਕੂਲੀ ਵਿਦਿਆਰਥੀ I

🗂️ विषय / Category: पंजाब / Punjab 📹 Full Video / पूरा वीडियो 📅 October 17, 2026

ਐਲੀਮੈਂਟਰੀ ਸਕੂਲ ਕੋਟਲੀ ਸਕਿਆਂਵਾਲੀ ਵਿਖੇ ਉਦਘਾਟਨੀ ਸਮਾਰੋਹ ਦੌਰਾਨ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕਰਦੇ ਹੋਏ ਸਕੂਲੀ ਵਿਦਿਆਰਥੀ I

ਵਿਧਾਇਕ ਧਾਲੀਵਾਲ ਵੱਲੋਂ 30 ਲੱਖ ਦੀ ਲਾਗਤ ਨਾਲ ਤਿਆਰ ਕੋਟਲੀ ਸੱਕਿਆਂਵਾਲੀ ਸਕੂਲ ਦੇ ਕਮਰਿਆਂ ਅਤੇ ਚਾਰਦੀਵਾਰੀ ਦਾ ਉਦਘਾਟਨ
– ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਿਆ – ਧਾਲੀਵਾਲ
ਅੰਮ੍ਰਿਤਸਰ 17 ਅਕਤੂਬਰ )- ਪੰਜਾਬ ਦੇ ਸਾ. ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਮੁੱਖ ਬੁਲਾਰਾ ਆਮ ਆਦਮੀ ਪਾਰਟੀ ਪੰਜਾਬ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੇ ਬੇਮਿਸਾਲ ਕੰਮਾਂ ਦੀ ਸਲਾਘਾ ਪੂਰੇ ਵਿਸ਼ਵ ਵਿੱਚ ਹੋ ਰਹੀ ਹੈI ਇਨ੍ਹਾਂ ਕੰਮਾਂ ਦੀ ਬਦੌਲਤ ਹੀ ਪੰਜਾਬ ਦੇਸ਼ ਵਿੱਚੋ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਿਆ ਹੈ I
ਸ. ਧਾਲੀਵਾਲ ਅੱਜ ਸਿੱਖਿਆ ਦੇ ਖੇਤਰ ਵਿੱਚ ਰਾਸ਼ਟਰ ਪੱਧਰੀ ਪਛਾਣ ਬਣਾ ਚੁੱਕੇ ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀ ਸੱਕਿਆਂਵਾਲੀ ਵਿਖੇ ਸ. ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਅੰਮ੍ਰਿਤਸਰ ਅਤੇ ਸ. ਗੁਰਦੇਵ ਸਿੰਘ ਬਲਾਕ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲ ਮੁੱਖੀ ਹਰਚਰਨ ਸਿੰਘ ਸ਼ਾਹ ਦੀ ਅਗਵਾਈ ਹੇਠ ਕਰਵਾਏ ਉਦਘਾਟਨੀ ਸਮਾਰੋਹ ਦੌਰਾਨ ਕਰੀਬ 30 ਲੱਖ ਦੀ ਲਾਗਤ ਨਾਲ ਤਿਆਰ ਦੋ ਕਮਰਿਆਂ ਅਤੇ ਚਾਰਦੀਵਾਰੀ ਦਾ ਉਦਘਾਟਨ ਕਰਨ ਉਪਰੰਤ ਵੱਡੀ ਗਿਣਤੀ ਵਿੱਚ ਇਕੱਤਰ ਵਿਦਿਆਰਥੀਆਂ, ਮਾਪਿਆਂ ਅਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨI ਸ. ਧਾਲੀਵਾਲ ਨੇ ਕਿਹਾ ਕਿ ਉਹ ਦੇਸ਼, ਸਮਾਜ ਜਾਂ ਘਰ ਹੀ ਤਰੱਕੀ ਕਰਦਾ ਹੈ ਜਿਸਦੀ ਨੀਂਹ ਦੀ ਉਸਾਰੀ ਮਿਆਰੀ ਸਿੱਖਿਆ ਨਾਲ ਕੀਤੀ ਹੋਵੇ, ਇਸੇ ਸੰਕਲਪ ਨੂੰ ਲੈ ਕੇ ਅਜਾਦੀ ਉਪਰੰਤ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਪਹਿਲੀ ਸਰਕਾਰ ਹੈ ਜਿਸ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਕੀਤੇ ਇਤਿਹਾਸਿਕ ਕੰਮਾਂ ਦੀ ਬਦੋਲਤ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਡੀ ਟੱਕਰ ਦੇ ਰਹੇ ਹਨ I ਸਮਾਰੋਹ ਦੌਰਾਨ ਸਕੂਲ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਗਤੀਵਿਧੀਆਂ ਦੀ ਪੇਸ਼ਕਾਰੀ ਕੀਤੀ ਗਈ I ਇਸ ਮੌਕੇ ਸਕੂਲ ਅਧਿਆਪਕਾਂ ਤੇ ਐਸ. ਐਮ. ਸੀ. ਮੈਂਬਰਾਂ ਵੱਲੋਂ ਮੁੱਖ ਮਹਿਮਾਨ ਸ. ਕੁਲਦੀਪ ਸਿੰਘ ਧਾਲੀਵਾਲ, ਡੀਈਓ ਸ. ਕੰਵਲਜੀਤ ਸਿੰਘ ਸੰਧੂ, ਬੀ ਈ ਈ ਓ ਗੁਰਦੇਵ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ I ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਬੱਲ ਚੇਅਰਮੈਨ ਜਿਲਾ ਪਰਿਸ਼ਦ ਅੰਮ੍ਰਿਤਸਰ, ਪਰਮਿੰਦਰ ਸਿੰਘ ਸਰਪੰਚ ਜਿਲਾ ਮੀਡੀਆ ਕੋਆਰਡੀਨੇਟਰ, ਹਰਜਿੰਦਰ ਸਿੰਘ ਪੰਨੂ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ, ਗੁਰਿੰਦਰ ਸਿੰਘ ਘੁੱਕੇਵਾਲੀ ਸੂਬਾ ਪ੍ਰੈੱਸ ਸਕੱਤਰ, ਗੁਰਜੰਟ ਸਿੰਘ ਸੋਹੀ ਦਫਤਰ ਇੰਚਾਰਜ, ਮੁਖਤਾਰ ਸਿੰਘ ਨਿੱਜੀ ਸਹਾਇਕ ਸ. ਧਾਲੀਵਾਲ, ਰਜਿੰਦਰ ਸਿੰਘ ਰਾਜਾਸਾਂਸੀ, ਮੈਡਮ ਬਲਜੀਤ ਕੌਰ, ਰਿਟਾਇਰਡ ਹੈੱਡ ਟੀਚਰ ਸੱਜਣ ਸਿੰਘ, ਨੰਬਰਦਾਰ ਹਰਜੀਤ ਸਿੰਘ, ਨੰਬਰਦਾਰ ਗੁਰਦੀਪ ਸਿੰਘ, ਸਤਬੀਰ ਸਿੰਘ ਵਿਸ਼ਵ ਪੰਜਾਬੀ ਸਭਾ ਕੈਨੇਡਾ, ਦਲਬੀਰ ਸਿੰਘ ਜਹਾਂਗੀਰ, ਪਰਮਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ, ਜਸਬੀਰ ਸਿੰਘ ਸਹੋਤਾ, ਹਰਜੋਤ ਸਿੰਘ, ਮਾ. ਜੁਗਰਾਜ ਸਿੰਘ, ਭੁਪਿੰਦਰ ਸਿੰਘ, ਦਲਬੀਰ ਸਿੰਘ ਫੌਜੀ, ਸਰਪੰਚ ਬਾਬੂ ਸਿੰਘ ਮਹਿਲਾਂ ਵਾਲਾ, ਸਰਪੰਚ ਜਗਦੀਸ਼ ਸਿੰਘ ਘੁੱਕੇਵਾਲੀ, ਸਰਪੰਚ ਹਰਪ੍ਰੀਤ ਸਿੰਘ, ਸਾਬਕਾ ਸਰਪੰਚ ਸਕੱਤਰ ਸਿੰਘ ਸੈਸਰਾ, ਸਟੇਜ ਸਕੱਤਰ ਸਤਨਾਮ ਕੌਰ ਧੁੰਨਾ, ਚੇਅਰਮੈਨ ਸ਼੍ਰੀਮਤੀ ਸ਼ਰਨਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਅਤੇ ਇਲਾਕਾ ਵਾਸੀ ਹਾਜ਼ਰ ਸਨ।
ਤਸਵੀਰ ਕੈਪਸ਼ਨ- ਸਰਕਾਰੀ ਐਲੀਮੈਂਟਰੀ ਸਕੂਲ ਸੱਕਿਆਂਵਾਲੀ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਸਮੇਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ, ਗੁਰਦੇਵ ਸਿੰਘ ਬੀਈਈਓ, ਹਰਜਿੰਦਰ ਸਿੰਘ ਪੰਨੂ, ਨੰਬਰਦਾਰ ਹਰਜੀਤ ਸਿੰਘ ਅਤੇ ਹੋਰ I

ਕੈਪਸ਼ਨ – ਉਦਘਾਟਨ ਸਮਾਰੋ ਦੌਰਾਨ ਸੰਬੋਧਨ ਕਰਦੇ ਹੋਏ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਡੀ.ਈ. ਓ. ਸ. ਕੰਵਲਜੀਤ ਸਿੰਘ ਸੰਧੂ ਅਤੇ ਇਸ ਸਮੇਂ ਹਾਜ਼ਰ ਇਕੱਠ ਦੀ ਤਸਵੀਰI

ਕੈਪਸ਼ਨ- ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀ ਸਕਿਆਂਵਾਲੀ ਵਿਖੇ ਉਦਘਾਟਨੀ ਸਮਾਰੋਹ ਦੌਰਾਨ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕਰਦੇ ਹੋਏ ਸਕੂਲੀ ਵਿਦਿਆਰਥੀ I

Scroll to Top