ਸਾਬਕਾ ਸਰਪੰਚ ਕਤਲ ਕੇਸ ਮਾਮਲੇ ਪੁਲਿਸ ਨੇ ਕੀਤਾ ਵੱਡਾ ਖੁਲਾਸਾ, ਬੋਲੇ ਡੇਢ ਕਨਾਲ ਜਮੀਨ ਦਾ ਸੀ ਰੌਲਾ, ਭਤੀਜੇ ਨੇ ਸਾਥੀਆਂ ਨਾਲ ਮਿਲ ਕੀਤਾ ਕਤਲ, ਦੋ ਸਾਥੀਆਂ ਦੀ ਭਾਲ ਜਾਰੀ।
ਸਾਬਕਾ ਸਰਪੰਚ ਕਤਲ ਕੇਸ ਮਾਮਲੇ ਪੁਲਿਸ ਨੇ ਕੀਤਾ ਵੱਡਾ ਖੁਲਾਸਾ, ਬੋਲੇ ਡੇਢ ਕਨਾਲ ਜਮੀਨ ਦਾ ਸੀ ਰੌਲਾ, ਭਤੀਜੇ ਨੇ ਸਾਥੀਆਂ ਨਾਲ ਮਿਲ ਕੀਤਾ ਕਤਲ, ਦੋ
ਲੁਧਿਆਣਾ ਪੁਲਿਸ ਨੇ ਲਾਡੋਵਾਲ ਚ ਸਾਬਕਾ ਸਰਪੰਚ ਕਤਲ ਕੇਸ ਮਾਮਲੇ ਚ ਪ੍ਰੈੱਸ ਕਾਨਫਰੰਸ ਕਰਦਿਆਂ ਵੱਡਾ ਖੁਲਾਸਾ ਕੀਤਾ ਹੈ ਜਿਸ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਡੇਢ ਕਨਾਲ ਜਮੀਨ ਦੇ ਚੱਲ ਰਹੇ ਝਗੜੇ ਨੂੰ ਲੈ ਕੇ ਸਾਬਕਾ ਸਰਪੰਚ ਨਵਤੇਜ ਸਿੰਘ ਕਤਲ ਕੀਤਾ ਗਿਆ ਸੀ ਅਤੇ ਇਸ ਨੂੰ ਬਲਾਇੰਡ ਮਰਡਰ ਸਮਝਿਆ ਜਾ ਰਿਹਾ ਸੀ ਜਿਸ ਸਬੰਧੀ ਪੁਲਿਸ ਨੇ ਵੱਖ-ਵੱਖ ਐਂਗਲਸ ਤੋਂ ਜਾਂਚ ਕੀਤੀ ਤਾਂ ਡੈਸਬੋਰਡ ਵਿੱਚ ਲੱਗੇ ਕੈਮਰੇ ਦੀ ਕੁਝ ਤਸਵੀਰਾਂ ਤੋਂ ਉਹਨਾਂ ਨੂੰ ਜਾਂਚ ਪੜਤਾਲ ਵਿੱਚ ਮਦਦ ਮਿਲੀ ਅਤੇ ਉਨਾਂ ਇਸ ਮਾਮਲੇ ਵਿੱਚ ਰੂੜ ਸਿੰਘ ਦੇ ਬੇਟੇ ਮਨਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਜਿਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਨੂੰ ਕਾਬੂ ਕਰ ਲਿਆ।
ਉਧਰ ਡੀਸੀਪੀ ਰੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 4 ਅਕਤੂਬਰ ਨੂੰ ਲਾਡੋਵਾਲ ਅਧੀਨ ਹੋਏ ਸਾਬਕਾ ਸਰਪੰਚ ਕਤਲ ਕੇਸ ਮਾਮਲੇ ਵਿੱਚ ਉਹਨਾਂ ਨੇ ਦੋ ਆਰੋਪੀਆਂ ਨੂੰ ਕਾਬੂ ਕੀਤਾ ਹੈ। ਉਹਨਾਂ ਕਿਹਾ ਕਿ ਇਸ ਦੀ ਮੁੱਖ ਵਜਾ ਡੇਢ ਕਨਾਲ ਜਮੀਨ ਦਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਝਗੜਾ ਸੀ ਜਿਸ ਦੀ ਰੰਜਿਸ਼ ਰੱਖਦਿਆਂ ਰੂੜ ਸਿੰਘ ਦੇ ਬੇਟੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਮਨਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੋ ਆਰੋਪੀਆਂ ਨੂੰ ਕਾਬੂ ਕੀਤਾ ਹੈ ਉਹਨਾਂ ਕਿਹਾ ਕਿ ਜੋ ਵਾਰਦਾਤ ਦੌਰਾਨ ਵਰਤਿਆ ਪਿਸਟਲ ਹੈ ਅਤੇ ਹੋਰ ਸਾਥੀ ਦੋਸਤ ਨੇ ਉਹਨਾਂ ਨੂੰ ਵੀ ਜਲਦ ਕਾਬੂ ਕੀਤਾ ਜਾਵੇਗਾ। ਦੱਸ ਦਈਏ ਕਿ ਮਨਜਿੰਦਰ ਸਿੰਘ ਸਾਬਕਾ ਸਰਪੰਚ ਦਾ ਭਤੀਜਾ ਹੈ।