ਚੀਫ ਵਿਪ ਪੰਜਾਬ ਪ੍ਰੋ. ਬਲਜਿੰਦਰ ਕੌਰ ਵੱਲੋਂ ਬਠਿੰਡਾ ਵਿੱਚ ਕੀਤੀ ਗਈ ਪ੍ਰੈੱਸ ਕਾਨਫਰੰਸ

📍 स्थान / Location: Bathinda 🗂️ विषय / Category: पंजाब / Punjab 📹 Full Video / पूरा वीडियो 📅 October 11, 2026

ਬਠਿੰਡਾ 11 ਅਕਤੂਬਰ (ਮਨੋਜ ਚਰਖੀਵਾਲ)

ਚੀਫ ਵਿਪ ਪੰਜਾਬ ਪ੍ਰੋ.ਬਲਜਿੰਦਰ ਕੌਰ ਵੱਲੋਂ ਬਠਿੰਡਾ ਵਿੱਚ ਕੀਤੀ ਗਈ ਪ੍ਰੈੱਸ ਕਾਨਫਰੰਸ

ਇਸ ਦੌਰਾਨ ਉਹਨਾ ਨੇ ਕਿਹਾ ਕਿ 1984 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੀ ਜੋ ਮਰਿਆਦਾ ਭੰਗ ਕੀਤੀ ਗਈ ਸੀ

ਉਸੇ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਫੌਜ ਭੇਜ ਕੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਵਾਇਆ ਗਿਆ ਹੈ

ਉਹਨਾ ਨੇ ਕਿਹਾ ਕਿ ਕੌਕਰੋਚ ਜਨਤਾ ਪਾਰਟੀ ਵੱਲੋਂ ਜੋ ਦਿੱਲੀ ਵਿਖੇ ਪ੍ਰੋਟੈਸਟ ਦੀ ਕਾਲ ਦਿੱਤੀ ਗਈ ਸੀ ਉਸ ਪ੍ਰੋਟੈਸਟ ਵਿੱਚ ਸ਼ਾਮਿਲ ਹੋਣ ਲਈ ਦੂਰੋਂ ਦੂਰੋਂ ਦੇਸ਼ ਦੇ ਵਿਅਕਤੀ ਇਸ ਪ੍ਰੋਟੈਸਟ ਵਿੱਚ ਹਿੱਸਾ ਲੈਣ ਲਈ ਆਏ ਸਨ ਪਰ ਦਿੱਲੀ ਦੀ ਪੁਲਿਸ ਵੱਲੋਂ ਉਨਾਂ ਵਿਅਕਤੀਆਂ ਨੂੰ ਜਗ੍ਹਾ ਜਗ੍ਹਾ ਤੇ ਰੋਕਿਆ ਗਿਆ
ਉਹਨਾ ਨੂੰ ਡਿਟੇਨ ਕੀਤਾ ਗਿਆ ਅਤੇ ਉਹਨਾ ਵਿਅਕਤੀਆਂ ਤੇ ਤਸ਼ੱਦਦ ਉਠਾਏ ਗਏ
ਉਹਨਾ ਨੇ ਕਿਹਾ ਕਿ ਕੱਲ ਦਾ ਦਿਨ ਡਿਟੇਨ ਦਿਨ ਦੇ ਨਾਮ ਨਾਲ ਜਾਣਿਆ ਜਾਏਗਾ

ਉਹਨਾ ਨੇ ਕਿਹਾ ਕਿ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਦੀ ਪੁਲਿਸ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਐਂਟਰ ਕਰਕੇ ਉਥੇ ਮੌਜੂਦ ਨੌਜਵਾਨਾਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢਿਆ ਗਿਆ ਅਤੇ ਉਥੋਂ ਉਹਨਾ ਨੂੰ ਭਜਾਇਆ ਗਿਆ

ਉਹਨਾ ਨੇ ਕਿਹਾ ਕਿ ਜੋ ਕੱਲ ਇਹ ਘਟਨਾਕਰਮ ਵਾਪਰਿਆ ਹੈ ਇਸ ਨੂੰ ਦੇਖਦਿਆਂ ਹੋਇਆਂ ਦੇਸ਼ ਦੇ ਗ੍ਰਿਹ ਮੰਤਰੀ ਨੂੰ ਆਪਣੇ ਪਦ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ

ਉਹਨਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹਜੇ ਤੱਕ ਇਸ ਘਟਨਾਕ੍ਰਮ ਨੂੰ ਲੈ ਕੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਇਹ ਬਹੁਤ ਸ਼ਰਮਨਾਕ ਗੱਲ ਹੈ
ਉਹਨਾ ਨੇ ਕਿਹਾ ਕਿ ਸਾਨੂੰ ਤਾਂ ਇਹ ਲੱਗਦਾ ਹੈ ਕਿ ਇਸ ਘਟਨਾਕ੍ਰਮ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਬਿਆਨ ਤਾਂ ਨਹੀਂ ਆਇਆ ਕਿਉਂਕਿ ਉਹਨਾਂ ਨੂੰ ਡਰ ਲੱਗਦਾ ਹੈ ਕਿ ਸਾਡਾ ਭਾਜਪਾ ਨਾਲ ਸਮਝੌਤਾ ਨਾ ਟੁੱਟ ਜਾਵੇ

ਉਹਨਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦਾ ਸਿਸਟਮ ਪ੍ਰਤੀ ਗੁੱਸਾ ਹੈ ਤਾਂ ਹੀ ਦੇਸ਼ ਦੇ ਲੋਕਾਂ ਵੱਲੋਂ ਪ੍ਰੋਟੈਸਟ ਕੀਤੇ ਜਾ ਰਹੇ ਹਨ

Scroll to Top