ਵਾਰਡ ਨੰਬਰ 19 ਤੋਂ ਆਪ ਦੀ ਕੌਂਸਲਰ ਨਿਧੀ ਗੁਪਤਾ ਨੇ ਆਪਣੀ ਹੀ ਸਰਕਾਰ ਚ ਅਫਸਰ ਸ਼ਾਹੀ ਦੇ ਹਾਵੀ ਹੋਣ ਦੇ ਲਗਾਏ ਇਲਜ਼ਾਮ, ਬੋਲੇ ਕੂੜੇ ਦੀ ਸਮੱਸਿਆ ਤੋਂ ਕਈ ਵਾਰ ਅਧਿਕਾਰੀਆਂ ਨੂੰ ਕਰ ਚੁੱਕੀ ਹੈ ਸ਼ਿਕਾਇਤਾਂ, ਪਰ ਨਹੀਂ ਹੋ ਰਹੀ ਸੁਣਵਾਈ।

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 October 9, 2026 🌐 GPS: Ludhiana

ਵਾਰਡ ਨੰਬਰ 19 ਤੋਂ ਆਪ ਦੀ ਕੌਂਸਲਰ ਨਿਧੀ ਗੁਪਤਾ ਨੇ ਆਪਣੀ ਹੀ ਸਰਕਾਰ ਚ ਅਫਸਰ ਸ਼ਾਹੀ ਦੇ ਹਾਵੀ ਹੋਣ ਦੇ ਲਗਾਏ ਇਲਜ਼ਾਮ,

ਲੁਧਿਆਣਾ ਸ਼ਹਿਰ ਚ ਵੱਖ-ਵੱਖ ਥਾਵਾਂ ਤੇ ਕੂੜੇ ਦੇ ਢੇਰ ਦੀਆਂ ਸਮੱਸਿਆ ਨੂੰ ਲੈ ਕੇ ਜਿੱਥੇ ਇੱਕ ਪਾਸੇ ਵਿਰੋਧੀ ਪਾਰਟੀਆਂ ਦੇ ਆਗੂ ਸਵਾਲ ਚੱਕਦੇ ਨਜ਼ਰ ਆਉਂਦੇ ਰਹਿੰਦੇ ਨੇ, ਕਿਉਂਕਿ ਸ਼ਹਿਰਾਂ ਦੇ ਵਿੱਚ ਲੱਗੇ ਕੂੜੇ ਦੇ ਢੇਰ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ,ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਹਲਕਾ ਪੂਰਵੀ ਅਧੀਨ ਪੈਂਦੇ ਵਾਰਡ ਨੰਬਰ 19 ਵਿੱਚ ਕੂੜੇ ਦੀ ਸਮੱਸਿਆ ਤੋਂ ਪਰੇਸ਼ਾਨ ਆਮ ਆਦਮੀ ਪਾਰਟੀ ਦੀ ਕੌਂਸਲਰ ਨਿਧੀ ਗੁਪਤਾ ਨੇ ਅਫਸਰ ਸ਼ਾਹੀ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਨੇ ਹਾਲਾਂਕਿ ਇਹ ਹਲਕਾ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਜੀਤ ਸਿੰਘ ਗਰੇਆਲ ਭੋਲਾ ਦਾ ਹੈ ਜਿਨਾਂ ਦੇ ਹਲਕੇ ਤੋਂ ਹੀ ਮੇਅਰ ਇੰਦਰਜੀਤ ਕੌਰ ਚੁਣੇ ਗਏ ਨੇ ਪਰ ਬਾਵਜੂਦ ਇਸਦੇ ਇਸ ਹਲਕੇ ਦੇ ਹਾਲਾਤਾਂ ਨੂੰ ਲੈ ਕੇ ਆਪ ਕੌਂਸਲਰ ਨਿਧੀ ਗੁਪਤਾ ਨੇ ਸਵਾਲ ਚੁੱਕੇ ਨੇ ਅਤੇ ਕਿਹਾ ਕਿ ਉਹ ਵਾਰਡ ਨੰਬਰ 19 ਐਵਰੈਸਟ ਸਕੂਲ ਦੇ ਸਾਹਮਣੇ ਸਾਹਮਣੇ ਮੌਜੂਦ ਹਾਂ ਜਿੱਥੇ ਕਿ ਕੂੜੇ ਦੇ ਢੇਰ ਲੱਗੇ ਹੋਏ ਨੇ,ਉਹਨਾਂ ਦੇ ਹਲਕੇ ਵਿੱਚ ਕੂੜੇ ਦੀ ਸਮੱਸਿਆ ਅਹਿਮ ਹੈ। ਜਿਸ ਨੂੰ ਅਧਿਕਾਰੀਆਂ ਸਮੇਤ ਨਗਰ ਨਿਗਮ ਕਮਿਸ਼ਨਰ ਨੂੰ ਵੀ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਪਰ ਇਸ ਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਉਹ ਚੱਕਰ ਲਗਾ ਕੇ ਦਫਤਰਾਂ ਦੇ ਥੱਕ ਚੁੱਕੀ ਹੈ, ਤੇ ਨਾਲ ਹੀ ਕਿਹਾ ਕਿ ਸਾਡੇ ਲੁਧਿਆਣੇ ਵਿੱਚ ਅਕਸਰ ਸ਼ਾਹੀ ਖਤਮ ਕਰਨੀ ਹੋਵੇਗੀ ਤਾਂ ਹੀ ਲੁਧਿਆਣੇ ਸ਼ਹਿਰ ਦਾ ਵਿਕਾਸ ਹੋ ਸਕਦਾ ਹੈ।,

Scroll to Top