ਕਰਮਜੀਤ ਸਿੰਘ ਗਰੇਵਾਲ ਵੱਲੋਂ ਆਯੋਜਿਤ ਅੱਖਾਂ ਦੇ ਮਹਾਂ ਕੈਂਪ ਨੇ 2275 ਕੈਂਪਾਂ ਦਾ ਤੋੜਿਆ ਰਿਕਾਰਡ,ਪਿੰਡ ਖਾਸੀ ਕਲਾ ਚ ਪੁੱਜੇ 1000 ਦੇ ਕਰੀਬ ਮਰੀਜ, 100 ਦੇ ਕਰੀਬ ਮਰੀਜਾਂ ਦੇ ਹੋਣਗੇ ਅਪਰੇਸ਼ਨ
ਕਰਮਜੀਤ ਸਿੰਘ ਗਰੇਵਾਲ ਵੱਲੋਂ ਆਯੋਜਿਤ ਅੱਖਾਂ ਦੇ ਮਹਾਂ ਕੈਂਪ ਨੇ 2275 ਕੈਂਪਾਂ ਦਾ ਤੋੜਿਆ ਰਿਕਾਰਡ,
ਲੁਧਿਆਣਾ ਦੇ ਉੱਘੇ ਸਮਾਜਸੇਵੀ ਤੇ ਪਿੰਡ ਖਾਸੀ ਕਲਾਂ ਦੇ ਸਰਪੰਚ ਕਰਮਜੀਤ ਸਿੰਘ ਗਰੇਵਾਲ (ਮੈਂਬਰ ਜਿਲਾ ਪਰੀਸ਼ਦ) ਵੱਲੋਂ ਅਪਣੀ ਟੀਮ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਅੱਖਾਂ ਦੇ ਮਹਾਂ ਕੈਂਪ ਨੇ ਸ਼ੰਕਰਾ ਆਈ ਹਸਪਤਾਲ ਵੱਲੋਂ ਲਗਾਏ ਗਏ 2275 ਕੈਂਪਾਂ ਦਾ ਰਿਕਾਰਡ ਤੋੜ ਦਿੱਤਾ ਹੈ। ਜਿਸਦੀ ਪੁਸ਼ਟੀ ਸ਼ੰਕਰਾ ਆਈ ਹਸਪਤਾਲ ਵੱਲੋਂ ਨਿਯੁਕਤ ਕੀਤੇ ਕੈਂਪ ਦੇ ਇੰਚਾਰਜ ਦੇ ਗੁਰਜੋਤ ਸਿੰਘ ਸਿੰਘ ਮੀਡੀਆ ਦੇ ਕੈਮਰਿਆਂ ਸਾਹਮਣੇ ਕੀਤੀ। ਸਮਾਜਸੇਵਾ ਹਿੱਤ ਲਗਾਏ ਇਸ ਕੈਂਪ ਦੀ ਅਪਾਰ ਸਫਲਤਾ ਤੇ ਸ੍ਰ ਕਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਗਰੀਬ ਤੇ ਜਰੂਰਤਮੰਦ ਲੋਕਾਂ ਦੀ ਸੇਵਾ ਹਿੱਤ ਅਜਿਹੇ ਕੈਂਪ, ਸਿੱਖਿਆ ਤੇ ਖੇਡਾਂ ਨੂੰ ਉਪਰ ਚੁੱਕਣ ਲਈ ਅਜਿਹਾ ਉਪਰਾਲੇ ਅਤੇ ਜਰੂਰਤਮੰਦ ਔਰਤਾਂ ਤੇ ਮਰੀਜਾਂ ਦੀ ਮੱਦਦ ਲਈ ਸਮਾਜਸੇਵਾ ਦੇ ਕਾਰਜ ਪਹਿਲਾਂ ਤੋਂ ਵੀ ਜਿਆਦਾ ਕੀਤੇ ਜਾਣਗੇ। ਕੈਂਪ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਉਨ੍ਹਾਂ ਦੇ ਭਰਾ ਚੇਅਰਮੈਨ ਜੋਰਾਵਰ ਸਿੰਘ ਇਸ ਕੈਂਪ ਵਿੱਚ ਆਕੇ ਸਾਡਾ ਮਾਣ ਵਧਾ ਕੇ ਗਏ ਹਨ। ਉਨ੍ਹਾਂ ਦੱਸਿਆ ਕਿ ਕੈਂਪ ਨੂੰ ਮਾਹਰ ਡਾਕਟਰਾਂ ਦੀ ਟੀਮ ਤੇ ਸਟਾਫ ਜਿਨ੍ਹਾਂ ਵਿੱਚ ਡਾ ਸਵਿਤਾ, ਡਾ ਕਿ੍ਸ਼ਨਾ, ਡਾ ਸੰਦੀਪ ਸਿੰਘ, ਜੀਐਨਐਮ ਜਸਲੀਨ ਕੌਰ, ਅਵਤਾਰ ਸਿੰਘ ਸ਼ਾਮਿਲ ਸਨ, ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੈਂਪ ‘ਚ ਆਏ ਮਰੀਜਾਂ ਦੀਆ ਅੱਖਾਂ ਦਾ ਚੈਕ ਅੱਪ ਕਰਨ ਉਪਰੰਤ ਉਨ੍ਹਾਂ ਨੂੰ ਮੁਫਤ ਦਵਾਈਆਂ, ਐਨਕਾਂ ਦਿੱਤੀਆਂ। ਕੁਝ ਮਰੀਜਾਂ ਦੇ ਜਿੱਥੇ ਕੱਲ ਲੈਨਜ ਪਾਏ ਜਾਣਗੇ ਉਥੇ ਹੀ 100 ਦੇ ਕਰੀਬ ਮਰੀਜਾਂ ਦੇ ਅਪਰੇਸ਼ਨ ਸਾਡੇ ਵੱਲੋਂ ਮੁਫਤ ਕਰਵਾਏ ਜਾਣਗੇ। ਉਨ੍ਹਾਂ ਰਿਕਾਰਡ ਤੋੜ ਕੈਂਪ ‘ਚ ਸੇਵਾਵਾਂ ਦੇਣ ਵਾਲੀ ਅਪਣੀ ਸਮੁੱਚੀ ਟੀਮ, ਨਗਰ ਪੰਚਾਇਤ, ਪਿੰਡ ਵਾਸੀਆਂ ਅਤੇ ਇਲਾਕੇ ਦੇ ਮੋਹਤਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਕੈਂਪਾ ਰਾਹੀ ਜਰੂਰਤਮੰਦ ਤੇ ਗਰੀਬ ਲੋਕਾਂ ਦੀ ਸੇਵਾ ਜਾਰੀ ਰਹੇਗੀ। ਕੈਂਪ ਚ ਪੁੱਜੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਗਰੇਵਾਲ ਪਰਿਵਾਰ ਦੇ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕਾਰਜਾਂ ਦੇ ਕਰਕੇ ਉਨ੍ਹਾਂ ਦੀ ਇਲਾਕੇ ਚ ਨਿਵੇਕਲੀ ਪਹਿਚਾਣ ਹੈ। ਕੈਂਪ ਇੰਚਾਰਜ ਨੇ ਦੱਸਿਆ ਕਿ ਬਹੁਤ ਜਿਆਦਾ ਵਧੀਆ ਪ੍ਰਬੰਧ ਤੇ ਪ੍ਰਚਾਰ ਹੋਣ ਕਾਰਨ 1000 ਦੇ ਕਰੀਬ ਮਰੀਜ ਕੈਂਪ ‘ਚ ਪਹੁੰਚੇ ਜਿਨਾ ਚੋਂ 100 ਦੇ ਕਰੀਬ ਮਰੀਜ਼ਾਂ ਦੇ ਅਪਰੇਸ਼ਨ ਹੋਣਗੇ ਜੋ ਸ਼ੰਕਰਾ ਆਈ ਹਸਪਤਾਲ ਵੱਲੋਂ ਹੁਣ ਤੱਕ ਲਗਾਏ ਗਏ 2275 ਕੈਂਪਾਂ ਦਾ ਰਿਕਾਰਡ ਹੈ।