ਨੌਜਵਾਨ ਨੂੰ ਪਾਰਟੀ ਤੇ ਜਾਣਾ ਪੈ ਗਿਆ ਮਹਿੰਗਾ ਹੋਟਲ ਦੇ ਬਾਹਰ ਖੜਾ ਮੋਟਰਸਾਈਕਲ ਹੋਇਆ ਚੋਰੀ, ਘਟਨਾ ਸੀਸੀਟੀਵੀ ਕੈਮਰੇ ਚ ਵੀ ਕਹਿ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 September 10, 2026 🌐 GPS: Ludhiana

ਨੌਜਵਾਨ ਨੂੰ ਪਾਰਟੀ ਤੇ ਜਾਣਾ ਪੈ ਗਿਆ ਮਹਿੰਗਾ ਹੋਟਲ ਦੇ ਬਾਹਰ ਖੜਾ ਮੋਟਰਸਾਈਕਲ ਹੋਇਆ ਚੋਰੀ, ਘਟਨਾ ਸੀਸੀਟੀਵੀ ਕੈਮਰੇ ਚ ਵੀ ਕਹਿ

ਲੁਧਿਆਣਾ ਹੋਟਲ ਦੇ ਬਾਹਰੋਂ ਮੋਟਰਸਾਈਕਲ ਚੋਰੀ, ਨੌਜਵਾਨ ਨੂੰ ਪਾਰਟੀ ਤੇ ਜਾਣਾ ਪੈ ਗਿਆ ਮਹਿੰਗਾ, ਤਿੰਨ ਨੌਜਵਾਨ ਬਾਈਕ ਸਵਾਰ ਨੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ, ਘਟਨਾ ਸੀਸੀਟੀਵੀ ਕੈਮਰੇ ਚ ਕੈਦ, ਪੁਲਿਸ ਸੀਸੀਟੀਵੀ ਅਧਾਰ ਤੇ ਚੋਰ ਦੀ ਕਰ ਰਹੀ ਹ ਭਾਲ,

ਲੁਧਿਆਣਾ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਆਮ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਇਹਨਾਂ ਚੋਰਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਇਹ ਬਦਮਾਸ਼ ਸ਼ਰੇਆਮ ਚੋਰੀਆਂ ਲੁੱਟਾਂ ਖੋਹਾਂ ਕਰਦੇ ਨੇ, ਅਜਿਹਾ ਇੱਕ ਮਾਮਲਾ ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਸਾਹਮਣੇ ਆਇਆ ਹੈ ਜਿੱਥੇ ਕਿ ਹੋਟਲ ਦੀ ਬਾਹਰ ਖੜੇ ਮੋਟਰਸਾਈਕਲ ਨੂੰ ਚੋਰਾਂ ਨੇ ਬੜੀ ਆਸਾਨੀ ਦੇ ਨਾਲ ਚਾਬੀ ਲਗਾ ਖੋਲ ਕੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ

ਇਸ ਸਬੰਧੀ ਪੀੜਤ ਨੇ ਦੱਸਿਆ ਕਿ ਉਹ ਕਿਸੇ ਦੀ ਪਾਰਟੀ ਦੇ ਵਿੱਚ ਹੋਟਲ ਚ ਆਏ ਸੀ ਜਦ ਉਹ ਬਾਹਰ ਆਏ ਤਾਂ ਦੇਖਿਆ ਕਿ ਉਹਨਾਂ ਦਾ ਮੋਟਰਸਾਈਕਲ ਨਹੀਂ ਹੈ,ਜਦ ਅਸੀਂ ਸੀਸੀਟੀਵੀ ਚੈੱਕ ਕੀਤਾ ਤਾਂ ਉਸ ਦੇ ਵਿੱਚ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਬੜੀ ਹੀ ਹੁਸ਼ਿਆਰੀ ਦੇ ਨਾਲ ਚਾਬੀ ਲਗਾ ਕੇ ਸਪਲੈਂਡਰ ਮੋਟਰਸਾਈਕਲ ਨੂੰ ਲੈ ਗਏ, ਸੀਸੀਟੀਵੀ ਵਿੱਚ ਸਾਫ ਦਿਖ ਰਿਹਾ ਕਿ ਤਿੰਨ ਜਣੇ ਪਹਿਲਾਂ ਹੋਟਲ ਦੇ ਅੰਦਰ ਆਏ ਫਿਰ ਇਸ ਤੋਂ ਬਾਅਦ ਰਿਕੀ ਕਰਕੇ ਬਾਹਰ ਗਏ ਉਸ ਤੋਂ ਬਾਅਦ ਮੋਟਰਸਾਈਕਲ ਨੂੰ ਚਾਬੀ ਲਗਾ ਕੇ ਫਰਾਰ ਹੋ ਗਏ, ਮੋਟਰਸਾਈਕਲ ਚੋਰੀ ਦੀ ਸ਼ਿਕਾਇਤ ਅਸੀਂ ਪੁਲਿਸ ਨੂੰ ਦੇ ਦਿੱਤੀ ਹੈ ਪੁਲਿਸ ਸੀਸੀਟੀਵੀ ਅਧਾਰ ਤੇ ਚੋਰ ਦੀ ਪਹਿਚਾਣ ਕਰ ਰਹੀ ਹੈ,

Scroll to Top