ਪ੍ਰਾਪਰਟੀ ਵਿਵਾਦ ਨੂੰ ਲੈ ਕੇ ਤਿੰਨ ਭਰਾ ਹੋਏ ਆਮੋ ਸਾਹਮਣੇ, ਕੁੱਟ ਮਾਰ ਦੇ ਆਰੋਪਾ ਤਹਿਤ ਮਾਮਲਾ ਦਰਜ, ਛੋਟੇ ਭਰਾ ਨੇ ਵੱਡੇ ਭਰਾਵਾਂ ਤੇ ਪ੍ਰੋਪਰਟੀ ਹਥਿਆਣ ਦੇ ਲਗਾਏ ਇਲਜ਼ਾਮ, ਤਾਂ ਮਾਂ ਨੇ ਕੈਮਰੇ ਸਾਹਮਣੇ ਆ ਦੱਸੀ ਦਾਸਤਾਂ।

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 September 8, 2026 🌐 GPS: Ludhiana

ਪ੍ਰਾਪਰਟੀ ਵਿਵਾਦ ਨੂੰ ਲੈ ਕੇ ਤਿੰਨ ਭਰਾ ਹੋਏ ਆਮੋ ਸਾਹਮਣੇ, ਕੁੱਟ ਮਾਰ ਦੇ ਆਰੋਪਾ ਤਹਿਤ ਮਾਮਲਾ ਦਰਜ,

ਪ੍ਰਾਪਰਟੀ ਵਿਵਾਦ ਨੂੰ ਲੈ ਕੇ ਤਿੰਨ ਭਰਾ ਹੋਏ ਆਮੋ ਸਾਹਮਣੇ, ਕੁੱਟ ਮਾਰ ਦੇ ਆਰੋਪਾ ਤਹਿਤ ਮਾਮਲਾ ਦਰਜ, ਛੋਟੇ ਭਰਾ ਨੇ ਵੱਡੇ ਭਰਾਵਾਂ ਤੇ ਪ੍ਰੋਪਰਟੀ ਹਥਿਆਣ ਦੇ ਲਗਾਏ ਇਲਜ਼ਾਮ, ਤਾਂ ਮਾਂ ਨੇ ਕੈਮਰੇ ਸਾਹਮਣੇ ਆ ਦੱਸੀ ਦਾਸਤਾਂ।

ਲੁਧਿਆਣਾ ਦੇ ਮੌਜਪੁਰਾ ਬਾਜ਼ਾਰ ਤੋਂ ਪ੍ਰਾਪਟੀ ਵਿਵਾਦ ਨਾਲ ਜੁੜਿਆ ਹੋਇਆ ਮਾਮਲਾ ਸਾਹਮਣੇ ਆਇਆ ਹੈ ਦੱਸ ਦੀਏ ਕਿ ਤਿੰਨ ਭਰਾਵਾਂ ਦੀ ਇਕੱਠੀ ਪ੍ਰੋਪਰਟੀ ਹੋਣ ਦੇ ਚਲਦਿਆਂ ਆਪਸੀ ਵਿਵਾਦ ਹੋ ਗਿਆ ਜਿਸ ਨੂੰ ਲੈ ਕੇ ਛੋਟੇ ਭਰਾ ਨੇ ਦੋ ਵੱਡੇ ਭਰਾਵਾਂ ਤੋਂ ਆਪਣੇ ਪ੍ਰਾਪਰਟੀ ਸ਼ੇਅਰ ਦੀ ਮੰਗ ਕੀਤੀ ਜਿਸ ਦੇ ਚਲਦਿਆਂ ਉਹਨਾਂ ਦਾ ਆਪਸੀ ਵਿਵਾਦ ਹੋ ਗਿਆ ਤੇ ਇਸੇ ਵਿਚਾਲੇ ਤਿੰਨੇ ਭਰਾ ਆਪਸ ਵਿੱਚ ਲੜਦੇ ਹੋਏ ਵੀ ਵਿਖਾਈ ਦਿੱਤੇ ਅਤੇ ਇਸ ਦੀ ਸੀਸੀਟੀਵੀ ਵੀ ਜਨਤਾ ਹੋਈ ਹੈ ਹਾਲਾਂਕਿ ਇਸ ਨੂੰ ਲੈ ਕੇ ਪੁਲਿਸ ਨੇ ਦੋਵਾਂ ਹੀ ਧਿਰਾਂ ਵੱਲੋਂ ਆਪਸੀ ਸ਼ਿਕਾਇਤ ਤੋਂ ਬਾਅਦ ਮਾਮਲਾ ਵੀ ਦਰਜ ਕੀਤਾ ਹੈ। ਪਰ ਛੋਟੇ ਭਰਾ ਵੱਲੋਂ ਆਪਣੀ ਪਤਨੀ ਨਾਲ ਹੋਈ ਬਦਸਲੂਕੀ ਮਾਮਲੇ ਚ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹ ਪੁਲਿਸ ਕਮਿਸ਼ਨਰ ਦਫਤਰ ਪਹੁੰਚਿਆ ਅਤੇ ਉਹਨਾਂ ਕਿਹਾ ਕਿ ਉਹਨਾਂ ਦੇ ਭਰਾ ਹੀ ਉਹਨਾਂ ਦੀ ਪ੍ਰੋਪਰਟੀ ਨੂੰ ਹਥਿਆਣਾ ਚਾਹੁੰਦੇ ਨੇ। ਉਹਨਾਂ ਕਿਹਾ ਕਿ ਉਹਨਾਂ ਉੱਤੇ ਹੀ ਝੂਠੀਆਂ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਨੇ ਬਲਕਿ ਉਹਨਾਂ ਨੂੰ ਬਣਦਾ ਹਿੱਸਾ ਨਹੀਂ ਦਿੱਤਾ ਜਾ ਰਿਹਾ।

ਉਧਰ ਦੂਸਰੇ ਪਾਸੇ ਜਦੋਂ ਰਾਜਨਦੀਪ ਦੇ ਵੱਡੇ ਭਰਾ ਅਤੇ ਮਾਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਰਾਜਨਦੀਪ ਦਾ ਜੋ ਪ੍ਰੋਪਰਟੀ ਵਿੱਚੋਂ ਹਿੱਸਾ ਬਣਦਾ ਹੈ ਉਸ ਨੂੰ ਦਿੱਤਾ ਜਾਵੇਗਾ ਪਰ ਬਾਵਜੂਦ ਇਸਦੇ ਮਾਂ ਬਿਰਧ ਹੋਣ ਕਾਰਨ ਉਹ ਪੌੜੀਆਂ ਨਹੀਂ ਚੜ ਸਕਦੀ ਅਤੇ ਰਾਜਨ ਨੂੰ ਉੱਪਰ ਰਹਿਣ ਲਈ ਕਿਹਾ ਗਿਆ ਹੈ ਜਿਸ ਤੇ ਉਸ ਦੀ ਸਹਿਮਤੀ ਨਹੀਂ ਬਣ ਰਹੀ ਇਹੀ ਨਹੀਂ ਉਹਨਾਂ ਕਿਹਾ ਕਿ ਉਹ ਬੈਠ ਕੇ ਇਸ ਮਸਲੇ ਦਾ ਹੱਲ ਕੱਢਣ ਲਈ ਤਿਆਰ ਨੇ। ਉਹਨਾਂ ਕਿਹਾ ਜੋ ਵੀ ਲੜਾਈ ਝਗੜਾ ਹੋਇਆ ਹੈ ਆਪਸੀ ਭਰਾਵਾਂ ਵਿੱਚ ਹੋਇਆ ਹੈ।

Scroll to Top