04 ਕਿੱਲੋ, 29 ਗ੍ਰਾਮ ਹੈਰੋਇਨ ਸਮੇਤ 01 ਬਰੀਜਾ ਗੱਡੀ, 03 ਮੋਬਾਇਲ ਫੋਨ ਮਾਰਕਾ I- Phone (Apple) ਸਮੇਤ ਨਸ਼ਾ ਤਸਕਰ ਕਾਬੂ

📍 स्थान / Location: Faridkot 🗂️ विषय / Category: पंजाब / Punjab 📹 Full Video / पूरा वीडियो 📅 September 8, 2026 🌐 GPS: Faridkot

04 ਕਿੱਲੋ, 29 ਗ੍ਰਾਮ ਹੈਰੋਇਨ ਸਮੇਤ 01 ਬਰੀਜਾ ਗੱਡੀ, 03 ਮੋਬਾਇਲ ਫੋਨ ਮਾਰਕਾ I- Phone (Apple) ਸਮੇਤ ਨਸ਼ਾ ਤਸਕਰ ਕਾਬੂ

ਫਰੀਦਕੋਟ ਪੁਲਿਸ ਵੱਲੋ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰੀ ਨੈੱਟਵਰਕਾਂ ਵਿਰੁੱਧ ਵੱਡੀ ਸਫ਼ਲਤਾ ਹਾਸਿਲ ਕਰਦਿਆਂ 04 ਕਿੱਲੋ, 29 ਗ੍ਰਾਮ ਹੈਰੋਇਨ ਸਮੇਤ 01 ਬਰੀਜਾ ਗੱਡੀ, 03 ਮੋਬਾਇਲ ਫੋਨ ਮਾਰਕਾ I- Phone (Apple) ਨਸ਼ਾ ਤਸਕਰ ਕਾਬੂ

— ਦੋਸ਼ੀਆ ਦੇ ਨੈੱਟਵਰਕ, ਸਾਥੀਆਂ ਅਤੇ ਸਪਲਾਈ ਲਿੰਕਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਨਸ਼ੇ ਦੇ ਇਸ
ਗਿਰੋਹ ਨੂੰ ਪੂਰੀ ਤਰ੍ਹਾਂ ਬੇਨਕਾਬ ਕੀਤਾ ਜਾ ਸਕੇ। ਸ਼੍ਰੀ ਗੁਰਬੰਸ ਸਿੰਘ ਬੈਂਸ,ਐਸ.ਐਸ.ਪੀ ਫਰੀਦਕੋਟ
— ਬੈਕਵਰਡ ਲਿੰਕ ਦੇ ਨਿਰੰਤਰ ਫਾਲੋ-ਅੱਪ ਦੇ ਨਤੀਜੇ ਵਜੋਂ ਵੱਡੀਆਂ ਮੱਛੀਆਂ ਦੀ ਗ੍ਰਿਫਤਾਰੀ ਲਈ ਹੋਰ ਜਾਂਚ ਜਾਰੀ ਹੈ: ਸ਼੍ਰੀ ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ ਫਰੀਦਕੋਟ
— ਨਸ਼ਿਆਂ ਨੂੰ ਜੜ੍ਹ ਤੋ ਖਤਮ ਕਰਨ ਲਈ ਫਰੀਦਕੋਟ ਪੁਲਿਸ ਪੂਰੀ ਤਰ੍ਹਾ ਵਚਨਬੱਧ

ਫਰੀਦਕੋਟ, ਮਿਤੀ 07 ਸਤੰਬਰ 2026

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ) ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਅਗਵਾਈ ਹੇਠ ਨਸ਼ਾ ਤਸਕਰੀ ਨੈੱਟਵਰਕਾਂ ਵਿਰੁੱਧ ਯੋਜਨਾਬੱਧ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ ਹਾਸਿਲ ਕਰਦਿਆਂ 04 ਨਸ਼ਾ ਤਸਕਰਾ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਕਰਦੇ ਹੋਏ 04 ਕਿੱਲੋ, 29 ਗ੍ਰਾਮ ਹੈਰੋਇਨ ਸਮੇਤ ਬਰੀਜਾ ਗੱਡੀ ਨੰਬਰੀ PB-30AC-5067, 03 ਮੋਬਾਇਲ ਫੋਨ ਮਾਰਕਾ I- Phone (Apple) ਬਰਾਮਦ ਕੀਤਾ ਹੈ। ਇਹ ਜਾਣਕਾਰੀ ਸ਼੍ਰੀ ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ ਫਰੀਦਕੋਟ ਜੀ ਵੱਲੋ ਸਾਂਝੀ ਕੀਤੀ ਗਈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਉਰਫ਼ ਸੀਪਾ, ਵਾਸੀ ਪਿੰਡ ਹਰੀਕੇ ਕਲਾਂ, ਥਾਣਾ ਬਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਮਨਵੀਰ ਸਿੰਘ ਉਰਫ਼ ਹਨੀ, ਪ੍ਰਵੇਸ਼, ਪੁੱਤਰ ਰੌਸ਼ਨ ਲਾਲ, ਵਾਸੂ ਬਿਰਲਾ ਪੁੱਤਰ ਵਿਨੋਦ ਕੁਮਾਰ, ਵਾਸੀ ਮੋਗਾ ਰੋਡ, ਨਾਨਕ ਨਗਰੀ, ਗਲੀ ਨੰਬਰ 06, ਕੋਟਕਪੂਰਾ ਵਜੋਂ ਹੋਈ। ਪੁਲਿਸ ਪਾਰਟੀ ਵੱਲੋ ਦੋਸ਼ੀਆਨ ਪਾਸੋ ਹੈਰੋਇਨ ਦੀ ਖੇਪ ਕੁੱਲ 04 ਕਿਲੋ 29 ਗ੍ਰਾਮ, ਸਮੇਤ ਬਰੀਜਾ ਗੱਡੀ ਨੰਬਰੀ PB-30AC-5067, 03 ਮੋਬਾਇਲ ਫੋਨ ਮਾਰਕਾ (ਆਈ ਫੋਨ) ਵੀ ਕਬਜੇ ਵਿੱਚ ਲਿਆ ਗਿਆ ਹੈ।

ਸ਼੍ਰੀ ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ ਫਰੀਦਕੋਟ ਜੀ ਨੇ ਕਿਹਾ ਕਿ ਇਹ ਵੱਡੀ ਸਫਲਤਾ ਸੁਚੱਜੀ ਯੋਜਨਾਬੰਦੀ, ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ, ਪੁਖਤਾ ਨਿਗਰਾਨੀ ਅਤੇ ਲਗਾਤਾਰ ਚੌਕਸੀ ਦਾ ਨਤੀਜਾ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਾਸੂ ਬਿਰਲਾ ਪੁੱਤਰ ਵਿਨੋਦ ਕੁਮਾਰ ਦੇ ਖਿਲਾਫ ਥਾਣਾ ਸਿਟੀ ਕੋਟਕੂਰਾ ਵਿਖੇ ਨਸ਼ਾ ਤਸਕਰੀ ਤਹਿਤ ਪਹਿਲਾ ਇੱਕ ਮੁੱਕਦਮਾ ਦਰਜ ਰਜਿਸਟਰ ਹੋਣਾ ਪਾਇਆ ਗਿਆ ਹੈ ਅਤੇ ਸੰਦੀਪ ਸਿੰਘ ਉਰਫ ਸੀਪਾ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਤਹਿਤ ਕੁੱਲ 03 ਮੁੱਕਦਮੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਰਜ ਰਜਿਸਟਰ ਹਨ।

ਕਾਰਵਾਈ ਦੇ ਵੇਰਵਿਆ ਮੁਤਾਬਿਕ ਮਿਤੀ 05 ਸਤੰਬਰ 2026 ਨੂੰ ਐਸ.ਆਈ. ਹਾਕਮ ਸਿੰਘ, ਇੰਚਾਰਜ ਸੀ.ਆਈ.ਏ.ਸਟਾਫ਼ ਫਰੀਦਕੋਟ ਸਮੇਤ ਪੁਲਿਸ ਪਾਰਟੀ ਥਾਣਾ ਸਦਰ ਕੋਟਕਪੂਰਾ ਦੇ ਇਲਾਕੇ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ/ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਪਾਰਟੀ ਪਿੰਡ ਜਲਾਲੇਆਣਾ, ਦੁਆਰੇਆਣਾ, ਵਾਂਦਰ ਜਟਾਣਾ ਰਾਹੀਂ ਮੇਨ ਮੋਗਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪਿੰਡ ਖਾਰਾ ਵੱਲ ਜਾ ਰਹੀ ਸੀ ਪਿੰਡ ਖਾਰਾ ਦੇ ਰਕਬੇ ਵਿੱਚ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਇੱਕ ਬੰਦ ਪਏ ਪੈਟਰੋਲ ਪੰਪ ਦੀ ਖੰਡਰ ਹੋ ਚੁੱਕੀ ਇਮਾਰਤ ਦੇ ਨੇੜੇ ਇੱਕ ਸਿਲਵਰ ਰੰਗ ਦੀ ਮਾਰੂਤੀ ਬਰੀਜ਼ਾ ਕਾਰ ਨੰਬਰ PB-30-AC-5067 ਖੜ੍ਹੀ ਦਿਖਾਈ ਦਿੱਤੀ। ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਦੇ ਨੇੜੇ ਮੌਜੂਦ ਚਾਰ ਨੌਜਵਾਨ ਕਾਰ ਵਿੱਚ ਬੈਠ ਕੇ ਮੌਕੇ ਤੋਂ ਗੱਡੀ ਲੈ ਕੇ ਜਾਣ ਦੀ ਕੋਸ਼ਿਸ਼ ਕਰਨ ਲੱਗੇ। ਪਰ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ।

ਜਿਸ ਦੀ ਤਲਾਸ਼ੀ ਲਈ ਡੀ.ਐਸ.ਪੀ. ਜਗਤਾਰ ਸਿੰਘ (CAW) ਮੌਕਾ ਪਰ ਪਹੁੰਚੇ ਅਤੇ ਜਿਹਨਾ ਦੀ ਹਾਜਰੀ ਵਿੱਚ ਪੁਲਿਸ ਪਾਰਟੀ ਵੱਲੋਂ ਦੌਰਾਨੇ ਤਲਾਸ਼ੀ ਕੁੱਲ 04 ਕਿਲੋ 29 ਗ੍ਰਾਮ, ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਮੌਕੇ ਤੋਂ ਇੱਕ ਸਿਲਵਰ ਰੰਗ ਦੀ ਮਾਰੂਤੀ ਬਰੀਜ਼ਾ ਕਾਰ, ਨੂੰ ਵੀ ਕਬਜ਼ੇ ਵਿੱਚ ਲਿਆ ਗਿਆ।

ਪੁਲਿਸ ਟੀਮਾ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਤੋਂ ਪੁੱਛਗਿੱਛ ਕਰਕੇ ਹੈਰੋਇਨ ਦੀ ਸਪਲਾਈ ਦੇ ਸਰੋਤ, ਪ੍ਰਾਪਤਕਰਤਾਵਾਂ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਅਹਿਮ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਸ੍ਰੀ ਗੁਰਬੰਸ ਸਿੰਘ ਬੈਂਸ ਐਸ.ਐਸ.ਪੀ. ਫਰੀਦਕੋਟ ਜੀ ਨੇ ਕਿਹਾ ਕਿ ਫਰੀਦਕੋਟ ਪੁਲਿਸ ਨਸ਼ਿਆਂ ਦੀ ਸਪਲਾਈ, ਤਸਕਰੀ ਅਤੇ ਇਸ ਨਾਲ ਜੁੜੇ ਨੈੱਟਵਰਕਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ।
ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 21(ਸੀ)/61/85, ਤਹਿਤ ਮੁਕੱਦਮਾ ਨੰਬਰ 218 ਮਿਤੀ 05.09.2026 ਨੂੰ ਦਰਜ ਰਜਿਸਟਰ ਕੀਤਾ ਗਿਆ ਹੈ।
******
ਦੋਸ਼ੀਆਨ ਦਾ ਵੇਰਵਾ ਪਹਿਲਾਂ ਦਰਜ ਮੁੱਕਦਮੇ
1.ਸੰਦੀਪ ਸਿੰਘ ਉਰਫ ਸੀਪਾ ਪੁੱਤਰ ਜਗਤਾਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਹਰੀ ਕੇ ਕਲਾਂ ਵਾਰਡ ਨੰਬਰ 02, ਥਾਣਾ ਬਰੀਵਾਲਾ ਜਿਲਾ ਸ੍ਰੀ ਮੁਕਤਸਰ ਸਾਹਿਬ 1. ਮੁੱਕਦਮਾ ਨੰਬਰ 54 ਮਿਤੀ 11.08.2023 ਅ/ਧ 61/1/14
ਐਕਸਾਈਜ ਐਕਟ ਥਾਣਾ ਬਰੀਵਾਲਾ ਜਿਲ੍ਹਾ ਸ਼੍ਰੀ ਮੁਕਤਸਰ
ਸਾਹਿਬ
2. ਮੁੱਕਦਮਾ ਨੰਬਰ 15 ਮਿਤੀ 10.03.2024 ਅ/ਧ 22ਸੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਬਰੀਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ
3. ਮੁੱਕਦਮਾ ਨੰਬਰ 74 ਮਿਤੀ 06.10.2025 ਅ/ਧ
21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ
ਮੁਕਤਸਰ ਸਾਹਿਬ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ
2.ਮਨਵੀਰ ਸਿੰਘ ਉਰਫ ਹਨੀ ਪੁੱਤਰ ਚਮਕੌਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਖਾਰਾ ਜਿਲਾ ਫਰੀਦਕੋਟ —
3.ਪ੍ਰਵੇਸ਼ ਪੁੱਤਰ ਰੌਸ਼ਨ ਲਾਲ ਪੱਤਰ ਆਤਮਾ ਰਾਮ ਵਾਸੀ ਮੋਗਾ ਰੋਡ, ਅਮਨ ਨਗਰ ਗਲੀ ਨੰ 5 ਕੋਟਕਪੂਰਾ —
4.ਵਾਸੂ ਬਿਰਲਾ ਪੁੱਤਰ ਵਿਨੋਦ ਕੁਮਾਰ ਪੁੱਤਰ ਧਾਰੀ ਲਾਲ ਵਾਸੀ ਮੋਗਾ ਰੋਡ ਨਾਨਕ ਨਗਰੀ गली ਨੰਬਰ ਕੋਟਕਪੂਰਾ 6 ਮੁੱਕਦਮਾ ਨੰਬਰ 29 ਮਿਤੀ 05.02.2024 ਅ/ਧ 21(ਬੀ)61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ

ਮੁੱਕਦਮਾ ਨੰਬਰ 218 ਮਿਤੀ 05.09.2026
ਅਧੀਨ ਧਾਰਾ 21(ਸੀ)/61/85, ਐਨ.ਡੀ.ਪੀ.ਐਸ ਐਕਟ, ਥਾਣਾ ਸਦਰ ਕੋਟਕਪੂਰਾ
ਲੜੀ ਨੰ. ਦੋਸ਼ੀਆਨ ਦਾ ਵੇਰਵਾ ਬ੍ਰਾਮਦਗੀ
1. ਸੰਦੀਪ ਸਿੰਘ ਉਰਫ ਸੀਪਾ ਪੁੱਤਰ ਜਗਤਾਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਹਰੀ ਕੇ ਕਲਾਂ ਵਾਰਡ ਨੰਬਰ 02, ਥਾਣਾ ਬਰੀਵਾਲਾ ਜਿਲਾ ਸ੍ਰੀ ਮੁਕਤਸਰ ਸਾਹਿਬ 04 ਕਿੱਲੋ 29 ਗ੍ਰਾਮ ਹੈਰੋਇੰਨ
01 ਬਰੀਜਾ ਗੱਡੀ ਨੰਬਰੀ PB-30AC-5067
03 ਮੋਬਾਇਲ ਫੋਨ ਮਾਰਕਾ I- Phone (Apple)
2. ਮਨਵੀਰ ਸਿੰਘ ਉਰਫ ਹਨੀ ਪੁੱਤਰ ਚਮਕੌਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਖਾਰਾ ਜਿਲਾ ਫਰੀਦਕੋਟ
3. ਪ੍ਰਵੇਸ਼ ਪੁੱਤਰ ਰੌਸ਼ਨ ਲਾਲ ਪੱਤਰ ਆਤਮਾ ਰਾਮ ਵਾਸੀ ਮੋਗਾ ਰੋਡ,ਅਮਨ ਨਗਰ ਗਲੀ ਨੰ 5 ਕੋਟਕਪੂਰਾ
4. ਵਾਸੂ ਬਿਰਲਾ ਪੁੱਤਰ ਵਿਨੋਦ ਕੁਮਾਰ ਪੁੱਤਰ ਧਾਰੀ ਲਾਲ ਵਾਸੀ ਮੋਗਾ ਰੋਡ ਨਾਨਕ ਨਗਰੀ ਗਲੀ ਨੰਬਰ ਕੋਟਕਪੂਰਾ 6

Scroll to Top