ਬਿਜਲੀ ਦੀ ਕਿੱਲਤ ਨੂੰ ਲੈ ਕੇ ਹੋਜਰੀ ਕਾਰੋਬਾਰੀਆਂ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ। ਕਿਹਾ ਅੱਠ-ਅੱਠ ਘੰਟੇ ਦੇ ਲੱਗ ਰਹੇ ਕੱਟ। ਸੋਮਵਾਰ ਤੱਕ ਸਮੱਸਿਆ ਦਾ ਕੀਤਾ ਜਾਵੇ ਹੱਲ ਨਹੀਂ ਤਾਂ ਲੱਖਾਂ ਦੀ ਗਿਣਤੀ ਵਿੱਚ ਕਾਰੋਬਾਰੀ ਸੜਕਾਂ ਤੇ ਕਰਨਗੇ ਪ੍ਰਦਰਸ਼ਨ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 September 4, 2026 🌐 GPS: Ludhiana

ਬਿਜਲੀ ਦੀ ਕਿੱਲਤ ਨੂੰ ਲੈ ਕੇ ਹੋਜਰੀ ਕਾਰੋਬਾਰੀਆਂ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ। ਕਿਹਾ ਅੱਠ-ਅੱਠ ਘੰਟੇ ਦੇ ਲੱਗ ਰਹੇ ਕੱਟ।

ਲੁਧਿਆਣਾ ਵਿੱਚ ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਨੂੰ ਲੈ ਕੇ ਇੰਡਸਟਰੀਲਿਸਟ ਪਰੇਸ਼ਾਨ ਨਜ਼ਰ ਆ ਰਹੇ ਹਨ । ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਨੂੰ ਇੱਕ ਚੇਤਾਵਨੀ ਦਿੱਤੀ ਗਈ ਹੈ ਕਿ ਸੋਮਵਾਰ ਤੱਕ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਅਤੇ ਬਿਜਲੀ ਦੇ ਲੱਗ ਰਹੇ ਕੱਟਾ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਨਹੀਂ ਤਾਂ ਕਾਰੋਬਾਰੀ ਸੜਕਾਂ ਤੇ ਉਤਰਨਗੇ ਅਤੇ ਵੱਡਾ ਪ੍ਰਦਰਸ਼ਨ ਕਰਨਗੇ।

ਲੁਧਿਆਣਾ ਦੇ ਕਾਰੋਬਾਰੀਆਂ ਨੇ ਕਿਹਾ ਕਿ 8-8 ਘੰਟੇ ਦੇ ਕੱਟ ਲੱਗਣ ਕਾਰਨ ਉਹਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਜਿਸਦੇ ਚਲਦਿਆਂ ਉਹਨਾਂ ਨੂੰ ਇੰਡਸਟਰੀ ਚਲਾਉਣੀ ਮੁਸ਼ਕਲ ਹੋਈ ਹੈ ਅਤੇ ਪਹਿਲਾਂ ਹੀ ਉਹ ਲੇਬਰ ਦੀ ਕਮੀ ਨਾਲ ਯੂਜ ਰਹੇ ਹਨ ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ ਉਹਨਾਂ ਨੂੰ ਮਜਬੂਰਨ ਇੰਡਸਟਰੀ ਬੰਦ ਕਰਨੀ ਪਵੇਗੀ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਸੋਮਵਾਰ ਤੱਕ ਦਾ ਸਮਾਂ ਦਿੰਦੇ ਹਨ ਨਹੀਂ ਤਾਂ ਮੰਗਲਵਾਰ ਨੂੰ ਲੱਖਾਂ ਦੀ ਗਿਣਤੀ ਵਿੱਚ ਕਾਰੋਬਾਰੀ ਸੜਕਾਂ ਤੇ ਪ੍ਰਦਰਸ਼ਨ ਕਰਨਗੇ ਉਹਨਾਂ ਨੇ ਕਿਹਾ ਕੀ ਸਰਕਾਰ ਫਰੀ ਬਿਜਲੀ ਦੇਣ ਕਾਰਨ ਲਗਾਤਾਰ ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰ ਰਹੀ ਹੈ ਜਿਸ ਦਾ ਨੁਕਸਾਨ ਵੀ ਉਹ ਝੱਲ ਰਹੇ ਹਨ ਪਰ ਜੇਕਰ ਉਹਨਾਂ ਦੀ ਸਮੱਸਿਆ ਦਾ ਹੱਲ ਨਹੀਂ ਹੋਇਆ ਬਿਜਲੀ ਦੇ ਕੱਟ ਬੰਦ ਨਹੀਂ ਹੋਏ ਤਾਂ ਉਹ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।।

Scroll to Top