ਲੁਧਿਆਣਾ ਪੁਲਿਸ ਵੱਲੋਂ ਐਂਟੀ ਈਵ ਟੀਜਿੰਗ ਵਿਰੁੱਧ ਮੁਹਿੰਮ ਲੁਧਿਆਣਾ ਦੇ GNE ਕਾਲਜ ਦੇ ਬਾਹਰ ਜਿੱਥੇ ਮਨਚਲਿਆਂ ਦੇ ਕੱਟੇ ਚਲਾਨ ਅਤੇ ਸੀਨੀਅਰ ਪੁਲਿਸ ਅਫਸਰ ਵੱਲੋਂ ਸਪੈਸ਼ਲ ਡਰਾਈਵ।
ਲੁਧਿਆਣਾ ਪੁਲਿਸ ਵੱਲੋਂ ਐਂਟੀ ਈਵ ਟੀਜਿੰਗ ਵਿਰੁੱਧ ਮੁਹਿੰਮ ਲੁਧਿਆਣਾ ਦੇ GNE ਕਾਲਜ ਦੇ ਬਾਹਰ ਜਿੱਥੇ ਮਨਚਲਿਆਂ ਦੇ ਕੱਟੇ ਚਲਾਨ
ਲੁਧਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਾਲਜਾਂ ਦੇ ਬਾਹਰ ਮਨਚਲਿਆਂ ਦੇ ਖਿਲਾਫ ਪੁਲਿਸ ਵੱਲੋਂ ਅੱਜ ਇੱਕ ਵਿਸ਼ੇਸ਼ ਮੁਹਿੰਮ ਦੇ ਤਹਿਤ ਸੀਨੀਅਰ ਅਫਸਰਾਂ ਦੀ ਅਗਵਾਈ ਚ ਵਿਸ਼ੇਸ਼ ਨਾਕੇਬੰਦੀ ਕੀਤੀ ਗਈ ਇਸ ਦੌਰਾਨ ਕਾਲਜਾਂ ਦੇ ਅੱਗੇ ਬਿਨਾਂ ਵਜਹਾ ਗੇੜੀਆਂ ਮਾਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਇਸ ਦੌਰਾਨ ਕਾਲੀਆਂ ਫਿਲਮਾਂ ਬੁਲੇਟ ਦੇ ਪਟਾਕੇ ਮਰਵਾਉਣ ਵਾਲੇ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਖੁਦ ਸੀਨੀਅਰ ਪੁਲਿਸ ਅਫਸਰ ਮੌਕੇ ਤੇ ਮੌਜੂਦ ਰਹੇ ਜਿਨਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਦੀਆਂ ਹਦਾਇਤਾਂ ਤੇ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਦਾ ਮਕਸਦ ਖਾਸ ਕਰਕੇ ਲੜਕੀਆਂ ਨੂੰ ਜੋ ਕਾਲਜ ਵਿੱਚ ਪੜ੍ਹਦੀਆਂ ਹਨ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਹੈ ਅਤੇ ਇਹ ਦਰਸ਼ਾਉਣਾ ਹੈ ਕਿ ਪੰਜਾਬ ਪੁਲਿਸ ਉਹਨਾਂ ਦੇ ਨਾਲ ਹੈ।
ਇਸ ਮੌਕੇ ਸੀਨੀਅਰ ਪੁਲਿਸ ਅਫਸਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਵਿਸ਼ੇਸ਼ ਤੌਰ ਤੇ ਇਹ ਨਾਕੇਬੰਦੀ ਕਰਕੇ ਖਾਸ ਕਰਕੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਜੋ ਕਾਲਜਾ ਦੇ ਬਾਹਰ ਗੇੜੀਆਂ ਮਾਰਦੇ ਨੇ ਉਹਨਾਂ ਨੇ ਕਿਹਾ ਕਿ ਅੱਜ ਕਈਆਂ ਦੇ ਚਲਾਨ ਵੀ ਮੌਕੇ ਤੇ ਹੋਏ ਨੇ। ਉਹਨਾਂ ਨੇ ਕਿਹਾ ਕਿ ਅੱਜ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਬਾਹਰ ਇਹ ਨਾਕੇਬੰਦੀ ਕੀਤੀ ਗਈ ਹੈ ਅਤੇ ਹੁਣ ਵੱਖ-ਵੱਖ ਕਾਲਜਾਂ ਦੇ ਬਾਹਰ ਇਸੇ ਤਰ੍ਹਾਂ ਛੁੱਟੀ ਦੇ ਵੇਲੇ ਪੁਲਿਸ ਮੁਲਾਜ਼ਮ ਖੜੇ ਰਹਿਣਗੇ ਨਾਲ ਟਰੈਫਿਕ ਪੁਲਿਸ ਵੀ ਮੌਜੂਦ ਹੋਵੇਗੀ ਜੋ ਇਹਨਾਂ ਦੇ ਖਿਲਾਫ ਕਾਰਵਾਈ ਕਰੇਗੀ।