ਟੀਟੂ ਬਾਣੀਆਂ ਆਪਣੇ ਸਾਥੀਆਂ ਦੇ ਨਾਲ ਵੱਖਰੇ ਅੰਦਾਜ਼ ਚ ਢੋਲ ਵਜਾ ਤੇ ਭੰਗੜਾ ਪਾਉਂਦੇ ਪਹੁੰਚੇ ਲੁਧਿਆਣਾ ਸੀਪੀ ਦਫਤਰ,ਟੀਟੂ ਬਾਣੀਆਂ ਨੇ ਕਿਹਾ ਰਘੂਨਾਥ ਹੋਸਪਿਟਲ ਨੇ ਸਾਡੇ ਸਾਥੀ ਨਾਲ ਮਾਰੀ ਠੱਗੀ,ਪੁਲਿਸ ਨਹੀਂ ਕਰ ਰਹੀ ਕਾਰਵਾਈ
ਟੀਟੂ ਬਾਣੀਆਂ ਆਪਣੇ ਸਾਥੀਆਂ ਦੇ ਨਾਲ ਵੱਖਰੇ ਅੰਦਾਜ਼ ਚ ਢੋਲ ਵਜਾ ਤੇ ਭੰਗੜਾ ਪਾਉਂਦੇ ਪਹੁੰਚੇ ਲੁਧਿਆਣਾ ਸੀਪੀ ਦਫਤਰ
ਸਮਾਜ ਸਮਾਜਸੇਵੀ ਟੀਟੂ ਬਾਣੀਆ ਹਰ ਵਾਰ ਆਪਣੇ ਵੱਖਰੇ ਹੀ ਅੰਦਾਜ਼ ਚ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਨੇ ਕਦੀ ਪ੍ਰਸ਼ਾਸਨ ਦੇ ਦਰਵਾਜਾਂ ਤੇ ਜਾ ਕੇ ਤੇ ਕਦੀ ਬੁੱਢੇ ਦਰਿਆ ਤੇ ਜਾ ਕੇ ਆਪਣੇ ਵੱਖਰੇ ਅੰਦਾਜ਼ ਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਨੇ,ਪਰ ਅੱਜ ਟੀਟੂ ਬਾਣੀਆ ਆਪਣੇ ਸਾਥੀਆਂ ਦੇ ਨਾਲ ਲੁਧਿਆਣਾ ਸੀਪੀ ਦਫਤਰ ਪਹੁੰਚਿਆ ਦਰਅਸਲ ਟੀਟੂ ਬਾਣੀਆਂ ਦੇ ਸਾਥੀ ਨਾਲ ਰਘੁਨਾਥ ਹੋਸਪਿਟਲ ਫਿਰੋਜ਼ਪੁਰ ਰੋਡ ਸਥਿਤ ਜਿਨਾਂ ਨੇ ਟੀਟੂ ਬਾਣੀਆਂ ਦੇ ਸਾਥੀ ਦੇ ਨਾਲ ਡੇਢ ਲੱਖ ਦੇ ਲਗਭਗ ਠੱਗੀ ਵੱਜਣ ਦੇ ਇਲਜ਼ਾਮ ਵਜੋਂ ਲੁਧਿਆਣਾ ਸੀਪੀ ਦਫਤਰ ਢੋਲ ਵਜਾਉਂਦੇ ਭੰਗੜਾ ਪਾਉਂਦੇ ਪਹੁੰਚੇ,
ਟੀਟੂ ਬਾਣੀਆਂ ਅਤੇ ਉਸਦੇ ਸਾਥੀ ਨੇ ਗੱਲਬਾਤ ਕਰਦੇ ਦੱਸਿਆ ਕਿ ਫਿਰੋਜ਼ਪੁਰ ਰੋਡ ਸਥਿਤ ਰਘੁਨਾਥ ਹੋਸਪਿਟਲ ਦੇ ਨਾਲ ਉਹਨਾਂ ਦਾ ਡੇਢ ਸਾਲ ਪਹਿਲਾਂ ਪੈਸਿਆਂ ਦਾ ਲੈਣ ਦੇਣ ਸੀ ਦਰਅਸਲ ਟੀਟੂ ਪਾਣੀ ਦੇ ਸਾਥੀ ਨੇ ਰਘੁਨਾਥ ਹੋਸਪਿਟਲ ਚ ਕੁਝ ਸਮਾਨ ਦਿੱਤਾ ਸੀ ਜਿਸ ਦੀ ਪੇਮੈਂਟ ਤਕਰੀਬਨ ਡੇਢ ਲੱਖ ਹੈ ਤੇ ਡੇਢ ਸਾਲ ਬੀਤੇ ਜਾਣ ਤੋਂ ਬਾਅਦ ਵੀ ਪੇਮੈਂਟ ਨਹੀਂ ਮਿਲੀ,ਸਾਨੂੰ ਡੇਢ ਲੱਖ ਦੀ ਬਜਾਏ 25 ਹਜਾਰ ਦਾ ਸਮਝੌਤਾ ਕਰਨ ਨੂੰ ਕਿਹਾ, ਸਾਨੂੰ ਇਹ ਵੀ ਕਹਿ ਦਿੱਤਾ ਕਿ ਤੁਸੀਂ ਕੋਈ ਮਰੀਜ਼ ਲੈ ਆਓ ਅਸੀਂ ਫਰੀ ਇਲਾਜ ਕਰ ਦਾਂਗੇ,ਅਸੀਂ ਕਈ ਵਾਰ ਥਾਣਿਆਂ ਦੇ ਚੱਕਰ ਵੀ ਕੱਟੇ ਪਰ ਪੁਲਿਸ ਮੁਲਾਜ਼ਮਾਂ ਨੇ ਨਹੀਂ ਸੁਣੀ ਸਾਡੀ ਗੱਲ, ਅਸੀ ਸੁਤੇ ਹੋਏ ਪੁਲੀਸ ਅਧਿਕਾਰੀਆਂ ਨੂੰ ਜਗਾਉਣ ਅਏ ਹੈ,ਥੱਕ ਹਾਰ ਕੇ ਅਸੀਂ ਲੁਧਿਆਣਾ ਸੀਪੀ ਆਫਿਸ ਪਹੁੰਚੇ ਆਪਣੀ ਸ਼ਿਕਾਇਤ ਲੈ ਕੇ