ਲੁਧਿਆਣਾ ਡੀਸੀ ਦਫਤਰ ਦੇ ਬਾਹਰ ਚੌਥੇ ਦਿਨ ਵੀ ਕਿਸਾਨਾਂ ਡਟੇ ,ਮੰਗਾਂ ਨਾ ਮੰਨਣ ਤੇ ਜਾਰੀ ਰਹੇਗਾ ਪੱਕਾ ਮੋਰਚਾ,

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 September 3, 2026 🌐 GPS: Ludhiana

ਲੁਧਿਆਣਾ ਡੀਸੀ ਦਫਤਰ ਦੇ ਬਾਹਰ ਚੌਥੇ ਦਿਨ ਵੀ ਕਿਸਾਨਾਂ ਡਟੇ ,ਮੰਗਾਂ ਨਾ ਮੰਨਣ ਤੇ ਜਾਰੀ ਰਹੇਗਾ ਪੱਕਾ ਮੋਰਚਾ,

ਟਰੇਡ ਡੀਲ ਦੇ ਵਿਰੋਧ ਚ ਕਿਸਾਨਾਂ ਦਾ ਡੀਸੀ ਦਫਤਰਾਂ ਦੇ ਬਾਹਰ ਪੱਕਾ ਮੋਰਚਾ, ਚੌਥੇ ਦਿਨ ਵੀ ਲੁਧਿਆਣਾ ਡੀਸੀ ਦਫਤਰ ਬਾਹਰ ਡਟੇ ਕਿਸਾਨ, ਬੋਲੇ ਜਦੋਂ ਤੱਕ ਸਰਕਾਰ ਨਹੀਂ ਮੰਨਦੀ ਮੰਗਾਂ ਧਰਨੇ ਰਹਿਣਗੇ ਜਾਰੀ।

ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਨਜ਼ਰ ਆਉਂਦੇ ਨੇ, ਕਈ ਵਾਰ ਸੜਕਾਂ ਤੇ ਕਈ ਵਾਰ ਟੋਲ ਪਲਾਜ਼ਾ ਤੇ ਟੋਲ ਫ੍ਰੀ ਕਰ ਧਰਨਾ ਪਰਦਰਸ਼ ਕੀਤਾ, ਪਰ ਹੱਲ ਨਹੀਂ ਦਿਖਾਈ ਦਿੱਤਾ,ਭਾਰਤ ਅਮਰੀਕਾ ਟ੍ਰੇਡ ਡੀਲ ਸਮਝੌਤੇ ਦੇ ਵਿਰੋਧ ਚ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਡਿਪਟੀ ਕਮਿਸ਼ਨਰ ਦਫਤਰਾਂ ਦੇ ਬਾਹਰ ਪੱਕੇ ਮੋਰਚੇ ਲਗਾ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਵੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਵੱਲੋਂ ਪੱਕਾ ਮੋਰਚਾ ਲਗਾਇਆ ਗਿਆ ਹੈ। ਦੱਸ ਦੀਏ ਕਿ ਇਸ ਮੋਰਚੇ ਦੌਰਾਨ ਜਿੱਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਸ ਮੋਰਚੇ ਨੂੰ ਫਤਿਹ ਕਰਨ ਦੀ ਗੱਲ ਕਹੀ ਹੈ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਟ੍ਰੇਡ ਡੀਲ ਸਮਝੌਤੇ ਨੂੰ ਰੱਦ ਕਰਨਾ ਚਾਹੀਦਾ ਹੈ ਤਾਂ ਕਿ ਕਿਸਾਨਾਂ ਉੱਤੇ ਥੋਪੇ ਜਾ ਰਹੇ ਅਜਿਹੇ ਸਮਝੌਤੇ ਦਾ ਵਿਰੋਧ ਕੀਤਾ ਜਾ ਸਕੇ ਉਹਨਾਂ ਕਿਹਾ ਕਿ ਇਸ ਦੇ ਰੋਸ਼ ਵਜੋਂ ਅੱਜ ਵੱਡੇ ਪੱਧਰ ਤੇ ਕਿਸਾਨ ਵੱਖ-ਵੱਖ ਥਾਈ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਇਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹਿਣਗੇ।

Scroll to Top