ਆਧੁਨਿਕ ਆਧਾਰ ਸੇਵਾ ਕੇਂਦਰ ਵਿਖੇ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ
ਆਧੁਨਿਕ ਆਧਾਰ ਸੇਵਾ ਕੇਂਦਰ ਵਿਖੇ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ
ਕਿਸੇ ਵੀ ਤਰ੍ਹਾਂ ਦਾ ਨਹੀਂ ਲਿਆ ਜਾ ਰਿਹਾ ਵਾਧੂ ਚਾਰਜ
ਬਠਿੰਡਾ, 28 ਅਗਸਤ (ਮਨੋਜ ਚਰਖੀਵਾਲ )
ਅਧਾਰ ਸੇਵਾ ਸੈਂਟਰ ਓਪਰੇਸ਼ਨ ਮੈਨੇਜਰ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਮਹੀਨੇ 100 ਫੁੱਟ ਰੋਡ, ਨੇੜੇ ਭਾਗੂ ਰੋਡ, ਪੈਟਰੋਲ ਪੰਪ ਦੇ ਸਾਹਮਣੇ ਬਠਿੰਡਾ ਵਿਖੇ ਖੁੱਲ੍ਹੇ ਆਧੁਨਿਕ ਆਧਾਰ ਸੇਵਾ ਕੇਂਦਰ ਵਿਖੇ ਆਧਾਰ ਨਾਲ ਸੰਬੰਧਿਤ ਵੱਖ-ਵੱਖ ਤੇਜ਼ ਅਤੇ ਸੁਵਿਧਾਜਨਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਹਨਾ ਨੇ ਦੱਸਿਆ ਕਿ ਇਸ ਆਧਾਰ ਸੇਵਾ ਕੇਂਦਰ ਵਿਖੇ ਆਧਾਰ ਸੰਬੰਧੀ ਕੰਮ ਬਹੁਤ ਜਲਦੀ ਅਤੇ ਆਸਾਨੀ ਨਾਲ ਕੀਤਾ ਜਾਂਦਾ ਹੈ, ਜਿਸ ਨਾਲ ਗ੍ਰਾਹਕ ਦੇ ਸਮੇਂ ਦੀ ਬਚਤ ਹੁੰਦੀ ਹੈ। ਇੱਥੇ ਨਵਾਂ ਆਧਾਰ ਬਣਵਾਉਣ, ਆਧਾਰ ਵਿੱਚ ਨਾਮ, ਜਨਮ ਮਿਤੀ, ਪਤਾ ਅਤੇ ਮੋਬਾਈਲ ਨੰਬਰ ਆਦਿ ਅਪਡੇਟ ਕਰਵਾਉਣ, ਬਾਇਓਮੈਟ੍ਰਿਕ ਅਪਡੇਟ, ਦਸਤਾਵੇਜ਼ ਅਪਡੇਟ ਅਤੇ ਆਧਾਰ ਪ੍ਰਿੰਟ ਵਰਗੀਆਂ ਸੇਵਾਵਾਂ ਉਪਲੱਬਧ ਹਨ।
ਆਧਾਰ ਸੇਵਾ ਕੇਂਦਰ ਸਾਰੀਆਂ ਸੇਵਾਵਾਂ ਲਈ ਸਿਰਫ਼ ਲਾਗੂ ਸਰਕਾਰੀ ਫੀਸ ਹੀ ਲਈ ਜਾਂਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਵਾਧੂ ਚਾਰਜ ਨਹੀਂ ਲਏ ਜਾਂਦੇ। ਕੇਂਦਰ ਵਿੱਚ ਨਵਾਂ ਆਧਾਰ ਬਣਵਾਉਣ ਦੀ ਸੇਵਾ ਹਰ ਉਮਰ ਵਰਗ ਲਈ ਬਿਲਕੁਲ ਮੁਫ਼ਤ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਵੀ 30 ਸਤੰਬਰ 2026 ਤੱਕ ਬਿਲਕੁਲ ਮੁਫ਼ਤ ਹਨ।
ਇਹ ਆਧਾਰ ਸੇਵਾ ਕੇਂਦਰ ਹਫ਼ਤੇ ਦੇ ਸਾਰੇ ਦਿਨ ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ, ਜਿਸ ਕਾਰਨ ਨੌਕਰੀਪੇਸ਼ਾ ਅਤੇ ਹੋਰ ਵਿਅਸਤ ਲੋਕ ਆਪਣੀ ਜ਼ਰੂਰਤ ਅਨੁਸਾਰ ਐਤਵਾਰ ਨੂੰ ਵੀ ਆਧਾਰ ਨਾਲ ਸਬੰਧਤ ਕੰਮ ਕਰਵਾ ਸਕਦੇ ਹਨ।
ਉਹਨਾ ਨੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਆਧਾਰ ਨਾਲ ਸੰਬੰਧਿਤ ਕੰਮ ਲਈ ਆਧਾਰ ਸੇਵਾ ਕੇਂਦਰ, 100 ਫੁੱਟ ਰੋਡ, ਨੇੜੇ ਭਾਗੂ ਰੋਡ, ਪੈਟਰੋਲ ਪੰਪ ਦੇ ਸਾਹਮਣੇ, ਬਠਿੰਡਾ ਵਿਖੇ ਪਹੁੰਚ ਕੇ ਸੇਵਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ।