ਲੁਧਿਆਣਾ ਜੱਸੀਆਂ ਰੋਡ ਤੇ ਅਸ਼ੁੱਧ ਤਰੀਕੇ ਨਾਲ ਘਰ ਚ ਤਿਆਰ ਕੀਤੀ ਜਾ ਰਹੀ ਮਠਿਆਈ ਤੇ ਸਿਹਤ ਵਿਭਾਗ ਦਾ ਛਾਪਾ, ਤਿੰਨ ਕੁਇੰਟਲ ਦੇ ਕਰੀਬ ਮਿਠਿਆਈ ਕੀਤੀ ਬਰਾਮਦ

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 August 22, 2026 🌐 GPS: Ludhiana

ਲੁਧਿਆਣਾ ਜੱਸੀਆਂ ਰੋਡ ਤੇ ਅਸ਼ੁੱਧ ਤਰੀਕੇ ਨਾਲ ਘਰ ਚ ਤਿਆਰ ਕੀਤੀ ਜਾ ਰਹੀ ਮਠਿਆਈ ਤੇ ਸਿਹਤ ਵਿਭਾਗ ਦਾ ਛਾਪਾ,

ਲੁਧਿਆਣਾ ਦੇ ਜੱਸੀਆਂ ਰੋਡ ਤੇ ਘਰ ਬਣੀ ਫੈਕਟਰੀ ਤੇ ਫੂਡ ਸੇਫਟੀ ਵਿਭਾਗ ਦੀ ਛਾਪੇਮਾਰੀ,ਤਿੰਨ ਕੁਇੰਟਲ ਦੇ ਕਰੀਬ ਅਨਹਾਈਜਨਿਕ ਮਠਿਆਈਆਂ ਕੀਤੀਆਂ ਬਰਾਮਦ,ਲਏ ਸੈਂਪਲ, ਮਠਿਆਈਆਂ ਨੂੰ ਕੀਤਾ ਜਾਵੇਗਾ ਡਿਸਟਾਏ।

ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਲਗਾਤਾਰ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਮਿਠਾਈਆਂ ਦੀ ਦੁਕਾਨਾਂ ਤੇ ਜਾਂ ਫਿਰ ਬਣਾਉਣ ਵਾਲੀ ਫੈਕਟਰੀਆਂ ਚ ਛਾਪੇਮਾਰੀ ਕੀਤੀ ਜਾਂਦੀ ਹੈ,ਤਾਜ਼ਾ ਮਾਮਲਾ, ਲੁਧਿਆਣਾ ਦੇ ਜੱਸੀਆ ਰੋਡ ਤੇ ਆਮੇਵੀ ਸਵੀਟ ਫੈਕਟਰੀ ਤੇ ਸਿਹਤ ਵਿਭਾਗ ਨੇ ਛਾਪੇਮਾਰੀ ਕੀਤੀ ਹੈ ਦੱਸ ਦੀਏ ਕਿ ਇਸ ਦੌਰਾਨ ਅਨਹਾਈਗ੍ਰਿੰਗ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਮਠਿਆਈਆਂ ਨੂੰ ਸਿਹਤ ਵਿਭਾਗ ਦੀ ਟੀਮ ਨੇ ਜਬਤ ਕੀਤਾ ਹੈ ਅਤੇ ਇਸ ਦੇ ਸੈਂਪਲ ਵੀ ਲਏ ਨੇ ਦੱਸ ਦੀ ਕਿ ਤਿੰਨ ਕੁਇੰਟਲ ਦੇ ਕਰੀਬ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਰਿਕਵਰ ਕੀਤੀਆਂ ਨੇ ਅਤੇ ਇਸ ਦੇ ਸੈਂਪਲ ਵੀ ਲਏ ਨੇ।

ਉਧਰ ਡੀਐਚ ਓ ਆਸ਼ੀਸ਼ ਚਾਵਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਵੱਲੋਂ ਸੂਚਨਾ ਮਿਲਣ ਤੇ ਜੱਸੀਆਂ ਰੋਡ ਤੇ ਬਣੀ ਮਠਿਆਈ ਦੀ ਫੈਕਟਰੀ ਵਿੱਚ ਛਾਪੇਮਾਰੀ ਕੀਤੀ ਸੀ। ਅਤੇ ਇਸ ਦੌਰਾਨ ਉਹਨਾਂ ਨੂੰ ਅਨਹਾਈਜਿੰਨੀਕ ਤਰੀਕੇ ਨਾਲ ਮਠਿਆਈਆਂ ਮਿਲੀਆਂ ਨੇ ਜੋ ਨਾ ਖਾਣ ਯੋਗ ਹੈ ਉਹਨਾਂ ਕਿਹਾ ਕਿ ਇਹਨਾਂ ਨੂੰ ਬਣਾਉਣ ਲਈ ਵੇਸਟੇਜ ਮਠਿਆਈਆਂ ਅਤੇ ਚਾਸਣੀ ਵਰਤੀ ਜਾਂਦੀ ਹੈ, ਸਿਹਤ ਵਿਭਾਗ ਨੇ ਛਾਪੇਮਾਰੀ ਦੌਰਾਨ ਲਗਭਗ ਤਿੰਨ ਕੁਇੰਟਲ ਦੇ ਕਰੀਬ ਤਰੀਕੇ ਨਾਲ ਬਣਾਈ ਮਠਿਆਈ ਬਰਾਮਦ ਕੀਤੀ ਹੈ।ਜੋ ਸਿਹਤ ਲਈ ਹਾਨੀਕਾਰਕ ਹੈ ਉਹਨਾਂ ਕਿਹਾ ਕਿ ਫਿਲਹਾਲ ਫੂਡ ਸੇਫਟੀ ਟੀਮ ਵੱਲੋਂ ਚਲਾਨ ਕੱਟਿਆ ਜਾਵੇਗਾ ਅਤੇ ਸੈਂਪਲਾਂ ਦੀ ਜਾਂਚ ਕਰਵਾਈ ਜਾਵੇਗੀ।

Scroll to Top