ਰੱਖੜੀ ਦੇ ਤਿਉਹਾਰ ਮੌਕੇ ਚੀਨੀ ਦੇ ਵਧੇ ਰੇਟਾਂ ਦਾ ਮਠਿਆਈਆਂ ਤੇ ਪਵੇਗਾ ਅਸਰ, ਕੁਝ ਦੁਕਾਨਦਾਰਾਂ ਨੇ ਵਧਾਏ ਰੇਟ, ਤਾਂ ਕੁਝ ਦੁਕਾਨਦਾਰ ਪੁਰਾਣੇ ਰੇਟਾਂ ਤੇ ਹੀ ਵੇਚਣਗੇ ਮਠਿਆਈ, ਬੋਲੇ ਰੱਖੜੀ ਮੌਕੇ ਭੈਣਾਂ ਨੂੰ ਪੁਰਾਣੇ ਰੇਟ ਤੇ ਹੀ ਦੇਣਗੇ ਮਠਿਆਈ, ਵਧੇ ਰੇਟਾਂ ਲਈ ਕੇਂਦਰ ਸਰਕਾਰ ਨੂੰ ਦੱਸਿਆ ਜਿੰਮੇਵਾਰ।

📍 स्थान / Location: Ludhiana 🗂️ विषय / Category: पंजाब / Punjab 📹 Full Video / पूरा वीडियो 📅 August 22, 2026 🌐 GPS: Ludhiana

ਖੰਡ ਦੇ ਰੇਟਾਂ ਵਿੱਚ ਬੜੀ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ। ਬੇਸ਼ੱਕ ਕੇਂਦਰ ਸਰਕਾਰ ਵੱਲੋਂ ਇਥਨੋਲ ਨੂੰ ਜਿੰਮੇਵਾਰ ਨਹੀਂ ਦੱਸਿਆ ਸੋ ਕਿ ਹੋਰ ਵੀ ਕਈ ਕਾਰਨ ਦੱਸੇ ਨੇ ਜਿਸ ਤਰ੍ਹਾਂ ਇੰਟਰਨੈਸ਼ਨਲ ਮਾਰਕੀਟ ਵਿੱਚ ਵਾਧਾ ਹੋਣਾ,ਸਿਰਫ 15 ਦਿਨਾਂ ਵਿੱਚ 15 ਤੋਂ 17 ਰੁਪਏ ਕੀਮਤ ਵਿੱਚ ਵਾਧਾ ਹੋਇਆ ਹੈ, ਜਿਸ ਨੂੰ ਲੈ ਕੇ ਹੁਣ ਘਰ ਦਾ ਬਜਟ ਉੱਪਰ ਵੀ ਅਸਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦੇ ਨਾਲ ਨਾਲ ਖੰਡ ਤੋਂ ਬਣਨ ਵਾਲੀਆਂ ਚੀਜ਼ਾਂ ਜਿਵੇਂ ਮਠਿਆਈ ਆਦੀ ਦੇ ਰੇਟਾਂ ਵਿੱਚ ਵੀ ਵਾਧਾ ਹੋਣਾ ਸੁਭਾਵਿਕ ਹੈ l ਕਿਹਾ ਜਾ ਰਿਹਾ ਹੈ ਕੀ ਸਿਰਫ ਖੰਡ ਦੇ ਹੀ ਲੇਟ ਨਹੀਂ ਵਧੇ ਖੰਡ ਦੇ ਨਾਲ ਨਾਲ ਡਰਾਈ ਫਰੂਟ ਅਤੇ ਤੇਲ ਆਦਿ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ ਇਸ ਦੇ ਨਾਲ ਮਠਿਆਈ ਦੇ ਰੇਟਾਂ ਉੱਪਰ ਕਿੰਨਾ ਅਸਰ ਪਵੇਗਾ ਇਸ ਨੂੰ ਲੈ ਕੇ ਸਾਡੀ ਟੀਮ ਵੱਲੋਂ ਮਠਿਆਈ ਦੀ ਦੁਕਾਨ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਹੈ। ਇਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਇੱਕ ਅਪੀਲ ਵੀ ਕੀਤੀ ਗਈ ਹੈ

ਮਿਠਾਈ ਦੀ ਦੁਕਾਨ ਦੇ ਮਾਲਕ ਕਪਲ ਖਰਬੰਦਾ ਨੇ ਦੱਸਿਆ ਕੀ ਖੰਡ ਦੇ ਰੇਟਾਂ ਵਿੱਚ ਵਾਧਾ ਹੋਣ ਦੇ ਨਾਲ ਆਮ ਲੋਕਾਂ ਦੀਆਂ ਜੇਬਾਂ ਉੱਪਰ ਅਸਰ ਹੋਇਆ ਹੈ ਉਹਨਾਂ ਨੇ ਕਿਹਾ ਕਿ ਮਠਿਆਈ ਵਿੱਚ ਵੀ ਖੰਡ ਦੀ ਵਰਤੋਂ ਹੁੰਦੀ ਹੈ ਜਿਸ ਦੇ ਨਾਲ ਮਠਿਆਈ ਦੇ ਰੇਟ ਵਧਣਾ ਸੁਭਾਵਿਕ ਹੈ ਪਰ ਕੁਝ ਹੀ ਦਿਨਾਂ ਵਿੱਚ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ ਆ ਰਿਹਾ ਹੈ ਜਿਸ ਦੇ ਚਲਦਿਆਂ ਉਹ ਨਹੀਂ ਚਾਹੁੰਦੇ ਕਿ ਭੈਣਾਂ ਨੂੰ ਮਠਿਆਈ ਖਰੀਦਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਆਵੇ ਇਸ ਦੇ ਚਲਦੇ ਆਂ ਉਹਨਾਂ ਦੀ ਕੋਸ਼ਿਸ਼ ਹੈ ਕਿ ਰੱਖੜੀ ਤੱਕ ਰੇਟਾਂ ਵਿੱਚ ਵਾਧਾ ਨਾ ਕੀਤਾ ਜਾਵੇ ਪਰ ਉਹਨਾਂ ਨੇ ਕਿਹਾ ਕਿ ਜੇਕਰ ਰੇਟ ਹੋਰ ਵੱਧਦੇ ਨੇ ਤਾਂ ਆਉਣ ਵਾਲੇ ਦਿਨਾਂ ਵਿੱਚ ਰੇਟਾਂ ਵਿੱਚ ਵੱਡਾ ਵਾਧਾ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਹਨ ਕਿ ਕੰਟਰੋਲ ਕਰਕੇ ਰੇਟ ਘੱਟ ਕੀਤੇ ਜਾਣ ਤਾਂ ਜੋ ਆਮ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ।

Scroll to Top